ਸਮੱਗਰੀ 'ਤੇ ਜਾਓ

ਨਾਈਟਰੋਜਨ ਚੱਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਈਟਰੋਜਨ ਚੱਕਰ

ਨਾਈਟਰੋਜਨ ਚੱਕਰ ਹਵਾ ਵਿੱਚ ਨਾਈਟਰੋਜਨ[1] ਮੁੱਕਤ ਅਵਸਥਾ ਵਿੱਚ ਮਿਲਦੀ ਹੈ। ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਲਗਭਗ 78% ਹੁੰਦੀ ਹੈ।

  • ਨਾਈਟਰੋਜਨ ਸਭ ਜੀਵਾਂ ਦੀ ਪ੍ਰਕ੍ਰਿਆਵਾਂ ਲਈ ਮਹੱਤਵਪੁਰਨ ਹੈ। ਪਰ ਮੁੱਕਤ ਨਾਈਟਰੋਜਨ ਨੂੰ ਜੀਵਨ ਜੰਤੂ ਸਿੱਧੇ ਰੂਪ ਵਿੱਚ ਪ੍ਰਾਪਤ ਨਹੀਂ ਕਰ ਸਕਦੇ। ਸਭ ਸਜੀਵ ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਨਿਊਕਲਿਕ ਐਸਿਡ ਦੇ ਮਾਧਿਅਮ ਰਾਹੀ ਨਾਈਟਰੋਜਨ ਪ੍ਰਾਪਤ ਕਰਦੇ ਹਨ। ਜ਼ਿਆਦਾਤਰ ਪੌਦੇ ਜਮੀਨ ਤੋਂ ਨਾਈਟਰੋਜਨ ਪ੍ਰਾਪਤ ਕਰਦੇ ਹਨ। ਧਰਤੀ ਵਿੱਚ ਨਾਈਟਰੋਜਨ ਨਾਈਟਰੇਟਸ ਦੇ ਰੂਪ ਵਿੱਚ ਜਾਂਦੀ ਹੈ। ਨਾਈਟਰੇਟਸ, ਨਾਈਟਰਿਕ ਐਸਿਡ ਦਾ ਘੁਲਣਸ਼ੀਲ ਲੂਣ ਹੈ। ਪੌਦੇ ਘੁਲਣਸ਼ੀਲ ਰੂਪ ਵਿੱਚ ਭੂਮੀ ਤੋਂ ਆਪਣੀਆਂ ਜੜ੍ਹਾਂ ਦੀ ਸਹਾਇਤਾ ਨਾਲ ਨਾਈਟਰੇਟਸ ਚੂਸਦੇ ਹਨ।
  • ਭੂਮੀ ਵਿੱਚ ਮੌਜੂਦ ਖਣਿਜ ਅਤੇ ਨਾਈਟਰਿਕ ਐਸਿਡ ਦੀ ਕਿਰਿਆ ਨਾਲ ਨਾਈਟਰੇਟਸ ਬਣਦਾ ਹੈ। ਵਾਯੂਮੰਡਲ ਵਿੱਚ ਬਿਜਲੀ ਕੜਕਣ ਨਾਲ ਨਾਈਟਰੋਜਨ ਅਤੇ ਆਕਸੀਜਨ ਦੀ ਕਿਰਿਆ ਨਾਲ ਨਾਈਟਰਿਕ ਐਸਿਡ ਬਣਦਾ ਹੈ।
  • ਨਾਈਟਰਿਕ ਐਸਿਡ ਮੀਂਹ ਦੇ ਪਾਣੀ ਨਾਲ ਧਰਤੀ ਉੱਪਰ ਆ ਜਾਂਦਾ ਹੈ। ਇਹ ਨਾਈਟਰਿਕ ਐਸਿਡ ਭੂਮੀ ਵਿੱਚ ਕਿਸੇ ਨਿਸ਼ਚਿਤ ਖਣਿਜ ਨਾਲ ਕਿਰਿਆ ਕਰਦੇ ਨਾਈਟਰੇਟਸ ਬਣਾਉਂਦਾ ਹੈ।
  • ਮਿੱਟੀ ਵਿੱਚ ਨਾਈਟਰੇਟ ਭੂਮੀ ਵਿੱਚ ਮਰੇ ਹੋਏ ਪੌਦੇ ਅਤੇ ਜੀਵ ਜੰਤੂਆਂ ਦੇ ਵਿਘਟਨ ਨਾਲ ਬਣਦੀ ਹੈ।
  • ਭੂਮੀ ਵਿੱਚ ਪਾਏ ਜਾਣ ਵਾਲੇ ਕੁਝ ਨਿਸ਼ਚਿਤ ਬੈਕਟੀਰੀਆ ਵਾਯੂਮੰਡਲ ਦੀ ਨਾਈਟਰੋਜਨ ਨੂੰ ਨਾਈਟ੍ਰੇਟਸ ਵਿੱਚ ਸਿੱਧੇ ਹੀ ਬਦਲ ਦਿੰਦੇ ਹਨ।
  • ਫਲਦਾਰ ਪੌਦੇ ਜਿਵੇਂ ਬੀਨ, ਦਾਲਾਂ ਦੀਆਂ ਜੜ੍ਹਾਂ ਵਿੱਚ ਬੈਕਟੀਰੀਆ ਪਾਏ ਜਾਂਦੇ ਹਨ। ਇਹ ਬੈਕਟੀਰੀਆ ਵੀ ਵਾਯੂਮੰਡਲੀ ਨਾਈਟਰੋਜਨ ਨੂੰ ਨਾਈਟ੍ਰੇਟਸ ਵਿੱਚ ਪਰਿਵਰਤਿਤ ਕਰਦ ਦਿੰਦੇ ਹਨ।
  • ਖਾਦਾਂ ਰਾਹੀਂ ਵੀ ਭੂਮੀ ਵਿੱਚ ਨਾਈਟਰੋਜਨ ਪਾਈ ਜਾਂਦੀ ਹੈ।
  • ਸਾਰੀਆਂ ਸਜੀਵ ਵਸਤੂਆਂ ਦੇ ਮ੍ਰਿਤਕ ਸਰੀਰ ਦੇ ਮਲ ਤਿਆਗ ਰਾਹੀਂ ਭੂਮੀ ਵਿੱਚ ਨਾਈਟਰੋਜਨ ਚਲੀ ਜਾਂਦੀ ਹੈ।
  • ਭੂਮੀ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਜੋ ਕਿ ਮ੍ਰਿਤਕ ਪਦਾਰਥ ਖਾਂਦੇ ਹਨ, ਨਾਈਟ੍ਰੇਟਸ ਨੂੰ ਮੁਕਤ ਨਾਈਟਰੋਜਨ ਵਿੱਚ ਬਦਲ ਦਿੰਦੇ ਹਨ।

ਇਸ ਤਰ੍ਹਾਂ ਕੁਦਰਤ ਵਿੱਚ ਨਾਈਟਰੋਜਨ ਦਾ ਚੱਕਰ ਚਲਦਾ ਰਹਿੰਦਾ ਹੈ।

ਹਵਾਲੇ

[ਸੋਧੋ]
  1. Steven B. Carroll; Steven D. Salt (2004). Ecology for gardeners. Timber Press. p. 93. ISBN 978-0-88192-611-8.