ਨਾਜ਼ਿਕ ਅਲ-ਮਲਾਇਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਜ਼ਿਕ ਅਲ-ਮਲਾਇਕਾ
ਜਨਮ(1923-08-23)ਅਗਸਤ 23, 1923
ਬਗਦਾਦ, ਇਰਾਕ
ਮੌਤਜੂਨ 20, 2007(2007-06-20) (ਉਮਰ 83)
ਕਾਹਿਰਾ, ਮਿਸਰ
ਕੌਮੀਅਤIraqi

ਨਾਜ਼ਿਕ ਅਲ-ਮਲਾਇਕਾ (ਅਰਬੀ: نازك الملائكة; -   23ਅਗਸਤ 1923-20 ਜੂਨ 2007[1]) ਇੱਕ ਇਰਾਕੀ ਔਰਤ ਕਵੀ ਅਤੇ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸਮਕਾਲੀ ਇਰਾਕੀ ਔਰਤ ਕਵੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਅਲ-ਮਲਾਇਕਾ ਖੁੱਲ੍ਹੀ ਕਵਿਤਾ ਲਿਖਣ ਵਾਲੀ ਪਹਿਲੀ ਅਰਬੀ ਕਵੀ ਵਜੋਂ ਮਸ਼ਹੂਰ ਹੈ।[2]

ਮੁਢਲਾ ਜੀਵਨ ਅਤੇ ਕੈਰੀਅਰ[ਸੋਧੋ]

ਅਲ-ਮਲਾਇਕਾ ਦਾ ਜਨਮ ਇੱਕ ਚੰਗੇ ਪੜ੍ਹੇ ਲਿਖੇ ਪਰਿਵਾਰ ਵਿੱਚ ਬਗਦਾਦ ਵਿੱਚ ਹੋਇਆ ਸੀ। ਉਸ ਦੀ ਮਾਂ ਵੀ ਇੱਕ ਕਵੀ ਅਤੇ ਉਸ ਦਾ ਪਿਤਾ ਅਧਿਆਪਕ ਸੀ। ਅਲ-ਮਲਾਇਕਾ ਨੇ 10 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਲਿਖੀ ਸੀ। ਅਲ ਮਲਾਇਕਾ ਨੇ ਬਗ਼ਦਾਦ ਵਿੱਚ ਕਾਲਜ ਆਫ ਆਰਟਸ ਤੋਂ 1944 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਯੂਨੀਵਰਸਿਟੀ ਆਫ ਵਿਸਕੌਸਿਨਸਿਨ-ਮੈਡੀਸਨ ਵਿੱਚ  ਡਿਗਰੀ ਆਫ ਐਕਸੀਲੈਂਸ ਨਾਲ ਤੁਲਨਾਤਮਕ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਕੀਤੀ।[3] ਉਹ ਫਾਈਨ ਆਰਟਸ ਦੇ ਇੰਸਟੀਚਿਊਟ ਵਿੱਚ ਦਾਖਲ ਹੋਈ ਅਤੇ 1949 ਵਿੱਚ ਸੰਗੀਤ ਵਿਭਾਗ ਤੋਂ ਗ੍ਰੈਜ਼ੂਏਸ਼ਨ ਕੀਤੀ। 1959 ਵਿੱਚ ਉਸ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਸਕੌਨਸਿਨ-ਮੈਡੀਸਨ ਯੂਨੀਵਰਸਿਟੀ ਤੋਂ ਤੁਲਨਾਤਮਕ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਅਤੇ ਉਸ ਨੂੰ ਬਗਦਾਦ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਫਿਰ ਉਹ ਬਸਰਾ ਯੂਨੀਵਰਸਿਟੀ, ਅਤੇ ਕੁਵੈਤ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ  ਰਹੀ।  

ਕਵੀ ਅਤੇ ਅਧਿਆਪਕ[ਸੋਧੋ]

ਅਲ-ਮਲਾਇਕਾ ਨੇ ਕਵਿਤਾ ਦੀਆਂ ਕੀ ਕਿਤਾਬਾਂ ਪ੍ਰਕਾਸ਼ਿਤ ਪ੍ਰਕਾਸ਼ਿਤ ਕਰਵਾਈਆਂ ਹਨ:[4]

 • ਉਸ ਦੀ ਪਹਿਲੀ ਕਵਿਤਾ ਦੀ ਕਿਤਾਬ, "ਰਾਤ ਦੇ ਪ੍ਰੇਮੀ" (عشيقات الليلعشيقات الليل), ਆਪਣੀ ਗ੍ਰੈਜੁਏਸ਼ਨ ਦੇ ਬਾਅਦ।
 • ਉਸ ਨੇ ਇੱਕ ਕਵਿਤਾ ਲਿਖੀ "ਅਲਕੌਲਰਾ (الكوليراالكوليرا), ਜਿਸ ਨੂੰ ਆਲੋਚਕਾਂ ਨੇ ਅਰਬੀ ਕਵਿਤਾ 1947 ਵਿੱਚ ਇੱਕ ਇਨਕਲਾਬ ਕਿਹਾ।
 • ਇਸ ਦੇ ਬਾਅਦ 1949 ਵਿੱਚ "ਚੰਗਿਆੜੇ ਅਤੇ ਸੁਆਹ" (الشرر ورمادالشرر ورماد)। 
 • ਉਸ ਨੇ 1957 ਵਿੱਚ  "ਤਰੰਗ ਦਾ ਥੱਲਾ" (قرارات الموجةقرارات الموجة) ਪ੍ਰਕਾਸ਼ਿਤ ਕੀਤੀ।
 •  ਉਸਦੀ ਆਖਰੀ ਜਿਲਦ  "ਚੰਨ ਦਾ ਰੁੱਖ "  (شجرة القمرشجرة القمر 1968 ਵਿੱਚ ਪ੍ਰਕਾਸ਼ਿਤ ਕੀਤਾ ਗਈ ਸੀ। 
 • "ਅਤੇ 1970 ਵਿੱਚ ਸਮੁੰਦਰ ਆਪਣਾ ਰੰਗ ਬਦਲਦਾ ਹੈ" ("ويغير ألوانه البحر""ويغير ألوانه البحر") ਪ੍ਰਕਾਸ਼ਿਤ ਹੋਈ।

ਅਲ-ਮਲਾਇਕਾ ਨੇ ਅਨੇਕਾਂ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ, ਖ਼ਾਸ ਕਰ ਕੇ ਮੋਸੁਲ ਯੂਨੀਵਰਸਿਟੀ  ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ।

 ਇਰਾਕ ਛੱਡ ਕੇ ਜਾਣਾ [ਸੋਧੋ]

ਅਲ-ਮਲਾਇਕਾ ਨੇ 1970 ਵਿੱਚ ਆਪਣੇ ਪਤੀ ਅਬਦਾਲ ਹਾਦੀ ਮਹਿਬੂਬ ਅਤੇ ਪਰਿਵਾਰ ਸਹਿਤ ਇਰਾਕ ਨੂੰ ਛੱਡ ਦਿੱਤਾ ਸੀ, ਉਸ ਵਕਤ ਜਦੋਂ ਇਰਾਕ ਵਿੱਚ ਅਰਬ ਸਮਾਜਵਾਦੀ ਬਾਥ ਪਾਰਟੀ  ਸੱਤਾ ਵਿੱਚ ਆ ਗਈ ਸੀ। ਉਹ 1990 ਵਿੱਚ ਸੱਦਮ ਹੁਸੈਨ ਦੇ ਕੁਵੈਤ ਤੇ ਹਮਲੇ ਦੇ ਸਮੇਂ ਤਕ ਕੁਵੈਤ ਵਿੱਚ ਰਹੇ। ਇਸ ਦੇ ਬਾਅਦ ਅਲ-ਮਲਾਇਕਾ ਅਤੇ ਉਸ ਦਾ ਪਰਿਵਾਰ ਕਾਹਰਾ ਲਈ ਰਵਾਨਾ ਹੋ ਗਿਆ, ਜਿੱਥੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਗੁਜ਼ਾਰੀ। ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ, ਅਲ-ਮਲਾਇਕਾ ਨੂੰ ਪਾਰਕਿੰਸਨ ਦੀ ਬੀਮਾਰੀ ਸਮੇਤ ਬਹੁਤ ਸਾਰੀਆਂ ਸਿਹਤ ਦੀਆਂ ਸਮਸਿਆਵਾਂ ਨਾਲ ਜੂਝਣਾ ਪਿਆ ਸੀ।

ਕਾਇਰੋ ਵਿੱਚ 2007 ਵਿੱਚ  83 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ। 

ਕਵਿਤਾ, ਕੌਲਰਾ (ਹੈਜ਼ਾ)[ਸੋਧੋ]

ਨਾਜ਼ਿਕ ਅਲ-ਮਲਾਇਕਾ ਨੇ 1947 ਵਿੱਚ ਇਸ ਕਵਿਤਾ ਦੀ ਰਚਨਾ ਕੀਤੀ ਸੀ। ਇਸ ਵਿੱਚ ਕਾਇਰੋ ਵਿੱਚ ਵੱਡੇ ਪੱਧਰ ਤੇ ਹੈਜ਼ਾ ਫੈਲਣ ਨੂੰ ਵਿਸ਼ਾ ਬਣਾਇਆ ਗਿਆ। ਇਸ ਕਵਿਤਾ ਨੂੰ ਉਸਨੇ ਇੱਕ ਸੰਖੇਪ ਸਮੇਂ, ਸ਼ਾਇਦ ਇੱਕ ਘੰਟੇ ਵਿੱਚ ਲਿਖਿਆ। ਉਸਨੇ ਇਸ ਵਿੱਚ ਆਪਣੀ ਡੂੰਘੀ ਉਦਾਸੀ ਨੂੰ ਦਰਸਾਇਆ ਹੈ।

ਹਵਾਲੇ[ਸੋਧੋ]

 1. "International Herald Tribune". Archived from the original on 2007-06-25. Retrieved 2017-11-20. 
 2. AP via The Guardian, "Iraq Poet Nazik Al-Malaika Dies at 85" June 21, 2007
 3. "aljazeera.net flash". Archived from the original on 2011-12-30. Retrieved 2017-11-20. 
 4. Arabic pages at wiki ar

ਬਾਹਰੀ ਲਿੰਕ[ਸੋਧੋ]

 • (ਅਰਬੀ)

ਅਧਿਕਾਰਿਤ ਸਾਈਟ