ਨਾਬਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਬਰ
ਨਿਰਦੇਸ਼ਕਰਾਜੀਵ ਸ਼ਰਮਾ
ਲੇਖਕਰਾਜੀਵ ਸ਼ਰਮਾ (ਕਹਾਣੀ ਅਤੇ ਸਕ੍ਰੀਨਪਲੇ)
ਬਲਵਿੰਦਰ ਗਰੇਵਾਲ (ਸੰਵਾਦ)
ਨਿਰਮਾਤਾਜਸਬੀਰ ਡੇਰੇਵਾਲ
ਸਿਤਾਰੇਨਿਸ਼ਾਨ ਭੁੱਲਰ, ਹਰਦੀਪ ਗਿੱਲ, ਗੀਤਾਂਜਲੀ ਗਿੱਲ, ਹਰਵਿੰਦਰ ਬੱਬਲੀ, ਆਸ਼ੀਸ਼ ਦੁੱਗਲ, ਰਾਣਾ ਰਣਬੀਰ, ਅਨੀਤਾ ਦੇਵਗਨ, ਲੱਖਾ ਲਹਿਰੀ, ਗੌਰਵ ਵਿੱਜ, ਸੋਨੂੰ ਬੱਬਰ, ਤਜਿੰਦਰ ਧੀਰ
ਸਿਨੇਮਾਕਾਰਸੱਤਿਆ
ਸੰਪਾਦਕਉੱਜਵਲ ਚੰਦਰਾ
ਸੰਗੀਤਕਾਰਚੰਨੀ ਸਿੰਘ ਅਤੇ ਵੀ. ਗਰੂਵਜ਼[2]
ਰਿਲੀਜ਼ ਮਿਤੀ
27 ਸਤੰਬਰ 2013[1]
ਦੇਸ਼ਭਾਰਤ
ਭਾਸ਼ਾਪੰਜਾਬੀ
ਬਜ਼ਟ50 ਲੱਖ ਰੁਪਏ

ਨਾਬਰ ਰਾਜੀਵ ਸ਼ਰਮਾ ਦੀ ਨਿਰਦੇਸ਼ਤ, ਖੇਤਰੀ ਕੈਟਾਗਰੀ ਦਾ 60ਵਾਂ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ ਹੈ। ਇਸ ਦਾ ਨਿਰਮਾਤਾ ਜਸਬੀਰ ਡੇਰੇਵਾਲ ਹੈ।

ਪਲਾਟ[ਸੋਧੋ]

ਵਰਤਮਾਨ ਆਰਥਿਕ ਕੰਗਾਲੀ ਵਿੱਚੋਂ ਨਿਕਲਣ ਦੇ ਇੱਛਕ ਹੁਸ਼ਿਆਰਪੁਰ, ਪੰਜਾਬ ਦੇ ਇੱਕ ਆਮ ਕਿਸਾਨ ਪਰਿਵਾਰ ਦੇ ਮੁੰਡੇ ਕਰਮੇ (ਨਿਸ਼ਾਨ ਭੁੱਲਰ) ਨੂੰ ਟਰੈਵਲ ਏਜੰਟ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਮੁੰਬਈ ਬੁਲਾ ਲੈਂਦੇ ਹਨ। ਉਹ ਚਲਾਕੀ ਨਾਲ ਉਸ ਦੇ ਪੈਸੇ ਬਟੋਰ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਇਸ ਤੋਂ ਬਾਅਦ ਉਸ ਨੌਜਵਾਨ ਦਾ ਪਿਤਾ ਸੁਰਜਨ ਸਿੰਘ (ਹਰਦੀਪ ਗਿੱਲ) ਭਾਣਾ ਮੰਨ ਕੇ ਬੈਠ ਜਾਣ ਦੀ ਥਾਂ ਕਾਤਲਾਂ ਦੀ ਜੁੰਡਲੀ ਦੇ ਖਿਲਾਫ਼ ਨਿਆਂ ਲਈ ਲੜਾਈ ਲੜਦਾ ਹੈ।

ਹਵਾਲੇ[ਸੋਧੋ]