ਨਾਰੀਵਾਦੀ ਅੰਦੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਅਸੀ ਇਹ ਕਰ ਸਕਦੀਆਂ ਹਾਂ!" 1943 ਦਾ ਪੋਸਟਰ 1980 ਦੇ ਦਹਾਕੇ ਵਿੱਚ ਨਾਰੀਵਾਦੀ ਅੰਦੋਲਨ ਦੇ ਪ੍ਰਤੀਕ ਵਜੋਂ ਮੁੜ ਅਪਣਾਇਆ ਗਿਆ ਸੀ।

ਨਾਰੀਵਾਦੀ ਅੰਦੋਲਨ (ਨਾਰੀ ਮੁਕਤੀ ਅੰਦੋਲਨ, ਨਾਰੀ ਅੰਦੋਲਨ ਜਾਂ ਕੇਵਲ ਨਾਰੀਵਾਦ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਪ੍ਰਜਨਨ ਅਧਿਕਾਰ, ਘਰੇਲੂ ਹਿੰਸਾ, ਪ੍ਰਸੂਤੀ ਦੀ ਛੁੱਟੀ, ਸਮਾਨ ਤਨਖਾਹ, ਔਰਤਾਂ ਨੂੰ ਵੋਟ ਦਾ ਹੱਕ, ਯੋਨ ਉਤਪੀੜਨ ਅਤੇ ਯੋਨ ਹਿੰਸਾ, ਜੋ ਸਾਰੇ ਨਾਰੀਵਾਦ ਦੇ ਲੇਬਲ ਅਤੇ ਨਾਰੀਵਾਦੀ ਅੰਦੋਲਨ ਦੇ ਤਹਿਤ ਆਉਂਦੇ ਹਨ ਵਰਗੇ ਮੁੱਦਿਆਂ ਉੱਤੇ ਸੁਧਾਰ ਲਈ ਕਈ ਰਾਜਨੀਤਕ ਅਭਿਆਨਾਂ ਦਾ ਲਖਾਇਕ ਹੈ। ਅੰਦੋਲਨ ਦੀਆਂ ਤਰਜੀਹਾਂ ਵੱਖ-ਵੱਖ ਦੇਸ਼ਾਂ ਅਤੇ ਸਮੁਦਾਇਆਂ ਦੇ ਵਿੱਚ ਵੱਖ-ਵੱਖ ਹੁੰਦੀਆਂ ਹਨ, ਅਤੇ ਇੱਕ ਦੇਸ਼ ਵਿੱਚ ਨਰੀ ਯੋਨੀ ਕੱਟਵਢ ਦਾ ਵਿਰੋਧ ਮੁੱਖ ਹੁੰਦਾ ਹੈ, ਦੂਜੇ ਵਿੱਚ ਕੱਚ ਦੀ ਛੱਤ ਦਾ ਵਿਰੋਧ।