ਨਾੲਿਬ ਸੂਬੇਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਇਬ ਸੂਬੇਦਾਰ ਜਾਂ ਜੂਨੀਅਰ ਕਮਿਸ਼ਨਡ ਅਫਸਰ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਨੇਪਾਲੀ ਫੌਜ ਦਾ ਰੈਂਕ ਹੈ। ਇਸ ਰੈਂਕ ਵਾਲੇ ਫੌਜੀ, ਰਾਸ਼ਟਰਪਤੀ ਤੋਂ ਕਮਿਸ਼ਨ ਪ੍ਰਾਪਤ ਕਰਦੇ ਹਨ।

ਬਰਤਾਨਵੀ ਰਾਜ ਦੌਰਾਨ, ਇਨ੍ਹਾਂ ਅਫਸਰਾਂ ਨੂੰ ਵਾਇਸਰਾਏ ਕਮਿਸ਼ਨਡ ਅਫਸਰ ਵੀ ਕਹਿੰਦੇ ਸਨ। ਸੀਨੀਅਰ ਗੈਰ-ਕਮਿਸ਼ਨਡ ਅਫਸਰਾਂ ਨੂੰ ਨਾਇਬ ਸੂਬੇਦਾਰ ਰੈਂਕ ਤੇ ਮੈਰਿਟ ਦੇ ਆਧਾਰ 'ਤੇ ਤਰੱਕੀ ਦਿੱਤੀ ਜਾਂਦੀ ਸੀ ਨਾਇਬ ਸੂਬੇਦਾਰਾਂ ਨੂੰ ਇੱਕ ਵੱਖਰੀ ਕਲਾਸ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਵਾਧੂ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਫੌਜ ਵਿਚ, ਉਹਨਾਂ ਕੋਲ ਇੱਕ ਵੱਖਰੀ ਮੈਸ ਹੁੰਦੀ ਹੈ, ਪਰਿਵਾਰਕ ਕੁਆਰਟਰਾਂ ਨੂੰ ਮਿਲਦੇ ਹਨ, ਅਤੇ ਰੇਲਵੇ 'ਤੇ ਪਹਿਲੀ ਸ਼੍ਰੇਣੀ ਵਿੱਚ ਸਫ਼ਰ ਕਰਨ ਲਈ ਅਧਿਕਾਰ ਹੁੰਦੇ ਹਨ, ਚੰਗੀ ਤਨਖ਼ਾਹ ਅਤੇ ਵਿਸ਼ੇਸ਼ ਸਨਮਾਨ ਮਿਲਦੇ ਹਨ। ਇਹ ਅਜਿਹੀ ਸ਼੍ਰੇਣੀ ਪ੍ਰਾਪਤ ਕਰਨ ਲਈ ਹਰ ਫੌਜੀ ਚਾਹਵਾਨ ਹੁੰਦਾ ਹੈ।

ਨਾਇਬ ਸੂਬੇਦਾਰ (JCO) ਅਕਸਰ ਲੈਫਟੀਨੈਂਟਸ ਦੀ ਥਾਂ ਇੱਕ ਪੈਦਲ ਫੌਜ ਪਲਟਨ ਵਿੱਚ ਕਮਾਂਡਰ, ਮੇਜਰ ਨਾਲ ਕੰਪਨੀ ਕਮਾਂਡਰ ਦੀ ਥਾਂ 'ਤੇ ਕੰਮ ਕਰਦੇ ਹਨ।