ਨਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਆਏ (ਸੰਸਕ੍ਰਿਤ ਭਾਸ਼ਾ: न्याय, ny-āyá), ਦਾ ਭਾਵ "ਨਿਯਮ", "ਢੰਗ" ਜਾਂ "ਨਿਰਣਾ" ਹੁੰਦਾ ਹੈ।[1][2] ਇਹ ਭਾਰਤ ਦੇ  ਹਿੰਦੂ ਧਰਮ ਛੇ ਵੈਦਿਕ ਦਰਸ਼ਨਾਂ ਵਿੱਚ ਇੱਕ ਦਰਸ਼ਨ ਦਾ ਨਾਮ ਹੈ।[2] ਭਾਰਤੀ ਦਰਸ਼ਨ ਦੇ ਇਸ ਸਕੂਲ ਦਾ ਸਭ ਤੋਂ ਅਹਿਮ ਯੋਗਦਾਨ ਤਰਕ, ਵਿਧੀ-ਵਿਗਿਆਨ ਦਾ ਯੋਜਨਾਬੱਧ ਵਿਕਾਸ ਅਤੇ ਗਿਆਨ ਸਿਧਾਂਤ ਇਸ ਦੇ ਗ੍ਰੰਥ ਹਨ। [3][4]

ਨਿਆਏ ਸਕੂਲ ਦਾ ਗਿਆਨ ਮੀਮਾਂਸਾ ਛੇ ਵਿਚੋਂ ਚਾਰ ਪ੍ਰਮਾਣਾਂ ਨੂੰ ਗਿਆਨ ਗ੍ਰਹਿਣ ਕਰਨ ਦੇ ਭਰੋਸੇਯੋਗ ਸਾਧਨ ਮੰਨਦਾ ਹੈ– ਪ੍ਰਤੱਖ, ਅਨੁਮਾਨ, ਉਪਮਾਨ ਅਤੇ ਸ਼ਬਦ।[5][6][7]

ਆਪਣੀ ਤੱਤ-ਮੀਮਾਂਸਾ, ਨਿਆਏ ਸਕੂਲ ਭਾਰਤੀ ਦਰਸ਼ਨ ਦੇ ਹੋਰਨਾਂ ਸਕੂਲਾਂ ਨਾਲੋਂ ਵੈਸ਼ੇਸ਼ਿਕ ਸਕੂਲ ਦੇ ਵਧੇਰੇ ਨੇੜੇ ਹੈ। [2] ਇਸ ਅਨੁਸਾਰ ਗਲਤ ਗਿਆਨ ਦੇ ਅਧੀਨ ਗਲਤ ਸਰਗਰਮੀ ਦੁੱਖਾਂ ਦਾ ਕਾਰਨ ਹੈ[8] ਮੋਕਸ਼ (ਮੁਕਤੀ) ਦੀ ਪਰਾਪਤੀ ਸਹੀ ਗਿਆਨ ਦੇ ਮਾਰਗ ਰਾਹੀਂ ਹੁੰਦੀ ਹੈ। ਇਸ ਦਲੀਲ ਨੇ ਨਿਆਏ ਨੂੰ ਗਿਆਨ ਸਿਧਾਂਤ. ਯਾਨੀ ਸਹੀ ਗਿਆਨ ਹਾਸਲ ਕਰਨ ਅਤੇ ਗ਼ਲਤ ਵਿਚਾਰਾਂ ਨੂੰ ਹਟਾਉਣ ਦੇ ਭਰੋਸੇਯੋਗ ਸਾਧਨ ਨਾਲ ਜੋੜ ਦਿੱਤਾ। ਝੂਠਾ ਗਿਆਨ ਨਿਆਏਕਾ ਦੀ ਅਗਿਆਨਤਾ ਹੀ ਨਹੀਂ ਇਸ ਵਿੱਚ ਭਰਮ ਵੀ ਸ਼ਾਮਲ ਹੈ। ਸਹੀ ਗਿਆਨ ਤੋਂ ਭਾਵ ਆਪਣੇ ਭਰਮਾਂ ਨੂੰ ਸਮਝਣਾ ਅਤੇ ਰੂਹ, ਸਵੈ ਅਤੇ ਅਸਲੀਅਤ ਦੀ ਸੱਚੀ ਕੁਦਰਤ ਨੂੰ ਸਮਝਣਾ ਹੈ।[9]

ਹਵਾਲੇ[ਸੋਧੋ]

  1. nyAya Monier-Williams' Sanskrit-English Dictionary, Cologne Digital Sanskrit Lexicon, Germany
  2. 2.0 2.1 2.2 Nyaya: Indian Philosophy Encyclopedia Britannica (2014)
  3. B Gupta (2012), An Introduction to Indian Philosophy: Perspectives on Reality, Knowledge and Freedom, Routledge, ISBN 978-0415800037, pages 171-189
  4. PT Raju (1985), Structural Depths of Indian Thought: Toward a Constructive Postmodern Ethics, State University of New York Press, ISBN 978-0887061394, page 223
  5. John A. Grimes, A Concise Dictionary of Indian Philosophy: Sanskrit Terms Defined in English, State University of New York Press, ISBN 978-0791430675, page 238
  6. DPS Bhawuk (2011), Spirituality and Indian Psychology (Editor: Anthony Marsella), Springer, ISBN 978-1-4419-8109-7, page 172
  7. Gavin Flood, An Introduction to Hinduism, Cambridge University Press, ISBN 978-0521438780, page 225
  8. Vassilis Vitsaxis (2009), Thought and Faith, Somerset Hall Press, ISBN 978-1935244042, page 131
  9. BK Matilal (1997), Logic, Language and Reality: Indian Philosophy and Contemporary Issues, Motilal Banarsidass, ISBN 978-8120807174, pages 353-357