ਸਮੱਗਰੀ 'ਤੇ ਜਾਓ

ਨਿਆਗਰਾ ਝਰਨਾ

ਗੁਣਕ: 43°04′48″N 79°04′16″W / 43.080°N 79.071°W / 43.080; -79.071 (Niagara Falls)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

43°04′48″N 79°04′16″W / 43.080°N 79.071°W / 43.080; -79.071 (Niagara Falls)

ਨਿਆਗਰਾ ਝਰਨਾ
ਸਥਿਤੀਉਨਤਾਰੀਉ ਕਨੇਡਾ ਅਤੇ ਨਿਊਯਾਰਕ ਅਮਰੀਕਾ
ਕਿਸਮCataract
ਕੁੱਲ ਉਚਾਈ167 ਫੁੱਟ ਜਾਂ 51 ਮੀਟਰ
ਉਤਾਰਾਂ ਦੀ ਗਿਣਤੀ3
Watercourseਨਿਆਗਰਾ ਦਰਿਆ
ਔਸਤ
flow rate
64,750 cu ft/s (1,834 m3/s)

ਨਿਆਗਰਾ ਝਰਨਾ ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੀ ਇੱਕ ਰਮਣੀਕ ਥਾਂ ਹੈ ਜਿੱਥੇ ਦੁਨੀਆ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ। ਝਰਨੇ ਕੋਲ ਅੱਖਾਂ ਵਿੱਚ ਬਰਫ਼ ਦੀਆਂ ਕਣੀਆਂ ਵੱਜਦੀਆਂ ਸਨ। ਚਾਰੇ ਪਾਸੇ ਧੁੰਦ ਹੀ ਧੁੰਦ ਸੀ। ਡਿੱਗ ਰਹੇ ਪਾਣੀ ਦਾ ਸ਼ੋਰ ਆਪਣੀ ਤਰ੍ਹਾਂ ਦਾ ਹੀ ਖ਼ੂਬਸੂਰਤ ਨਜ਼ਾਰਾ ਸੀ। ਪਾਣੀ ਦੀਆਂ ਲਹਿਰਾਂ ਦਾ ਸੰਗੀਤ ਅਲੌਕਿਕ ਸੀ। ਨਿਆਗਰਾ ਫਾਲਜ਼ ਅਮਰੀਕਾ ਤੇ ਕੈਨੇਡਾ ਦੀ ਕਈ ਕਿਲੋਮੀਟਰ ਲੰਮੀ ਸਰਹੱਦ ’ਤੇ ਇੱਕ ਪੁਲ ਹੈ। ਨਿਆਗਰਾ ਝਰਨੇ ਦੀ ਕੁੱਲ ਉਚਾਈ 167 ਫੁੱਟ ਜਾਂ 51 ਮੀਟਰ ਹੈ। ਇਸ ਦੇ ਤਿੰਨ ਮੁੱਖ ਝਰਨੇ ਹਨ। 64750 ਘਣ ਫੁੱਟ ਪ੍ਰਤੀ ਸੈਕਿੰਡ ਪਾਣੀ ਡਿਗਦਾ ਹੈ। ਹਜ਼ਾਰਾਂ ਸਾਲ ਪਹਿਲਾਂ ਦੱਖਣੀ ਓਂਟਾਰੀਉ ’ਤੇ ਚਾਰ ਕੁ ਕਿਲੋਮੀਟਰ ਤਕ ਬਰਫ਼ ਦੀ ਤਹਿ ਜੰਮੀ ਹੋਈ ਸੀ ਜੋ ਹੌਲੀ-ਹੌਲੀ ਖੁਰ ਕੇ ਇਸ ਝੀਲ ਦੇ ਰੂਪ ਵਿੱਚ ਪ੍ਰਗਟ ਹੋਈ। ਕੈਨੇਡਾ ਵਾਲੇ ਝਰਨੇ ਦਾ ਰੂਪ ਉਪਰੋਂ ਦੇਖਿਆਂ ਘੋੜੇ ਦੇ ਪੌੜ ਵਰਗਾ ਲੱਗਦਾ ਹੈ ਜਿਸ ਕਾਰਨ ਇਸ ਦਾ ਨਾਂ ਹੀ ਹੌਰਸ ਸ਼ੂ ਫਾਲਸ ਹੈ। ਸਾਹਮਣੇ ਹੀ ਅਮਰੀਕਾ ਨਾਲ ਜੋੜਦਾ ਨਦੀ ’ਤੇ ਬਣਿਆ ਪੁਲ ਦਿਖਾਈ ਦਿਦਾ ਹੈ। ਝਰਨਿਆਂ ਦੇ ਉਪਰ ਸਤਰੰਗੀ ਪੀਂਘ ਬਣਦੀ ਹੈ। ਨਿਆਗਰਾ ਝੀਲ ਵਿੱਚ ਜਿੱਥੇ ਝਰਨੇ ਡਿੱਗਦੇ ਹਨ ਉੱਥੇ ਪਾਣੀ ਦੀ ਧੁੰਦ ਬਣਦੀ ਹੈ। ਝਰਨਿਆਂ ’ਤੇ ਪੈ ਰਹੀਆਂ ਵੱਖ-ਵੱਖ ਰੰਗ ਦੀਆਂ ਰੋਸ਼ਨੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਹਨ। ਝੀਲ ਓਂਟਾਰੀਉ ਦੇ ਚਲਦੇ ਪਾਣੀਆਂ ਨਾਲ ਨਿਆਗਰਾ ਦਰਿਆ ਇਕਦਮ ਬਹੁਤ ਵੱਡੀ ਛਾਲ ਮਾਰਦਾ ਹੈ। ਇੱਥੇ ਦੋ ਫਾਲਜ਼ ਹਨ। ਦੋਵਾਂ ਵਿੱਚ ਤਿੰਨ ਕੁ ਹਜ਼ਾਰ ਫੁੱਟ ਦਾ ਫਾਸਲਾ ਹੈ।

ਅਮਰੀਕਨ ਫਾਲਜ਼

[ਸੋਧੋ]
ਅਮਰੀਕਾ ਫਾਲਜ਼ (ਖੱਬੇ ਪਾਸੇ ਵਾਡਾ ਫਾਲਜ਼) ਅਤੇ ਬਰਿਡਲ ਵੇੲਲ ਫਾਲਜ਼ (ਸੱਜੇ ਪਾਸੇ ਛੋਟਾ ਫਾਲਜ਼)
ਨਿਆਗਰਾ ਫਾਲਜ਼ ਕਨੇਡਾ
ਸਕਾਈਲੋਨ ਟਾਵਰ ਤੋਂ ਕਨੇਡਾ ਹੌਰਸ ਸ਼ੂ ਫਾਲਜ਼ ਦਾ ਦ੍ਰਿਸ਼

ਅਮਰੀਕਨ ਫਾਲਜ਼, ਅਮਰੀਕਾ ਵੱਲ ਲੱਗਦੇ ਦਰਿਆ ’ਤੇ ਹਨ, ਤਕਰੀਬਨ 1000 ਫੁੱਟ ਚੌੜੇ ਤੇ 100 ਫੁੱਟ ਉੱਚੇ ਹੈ।

ਕੈਨੇਡੀਅਨ ਫਾਲਜ਼

[ਸੋਧੋ]

ਕੈਨੇਡੀਅਨ ਫਾਲਜ਼ ਜਾਂ ਹੋਰਸ ਫਾਲਜ਼, ਜਿਸ ਦਾ ਨਾਂ ਘੋੜੇ ਦੇ ਖੁਰ ਵਾਂਗ ਬਣਦੇ ਆਕਾਰ ਕਾਰਨ ਰੱਖਿਆ ਗਿਆ ਹੈ ਲਗਪਗ 2500 ਫੁੱਟ ਚੌੜਾ ਤੇ ਤਕਰੀਬਨ 175 ਫੁੱਟ ਉੱਚਾ ਹੈ। ਨੱਬੇ ਫ਼ੀਸਦੀ ਪਾਣੀ ਇੱਥੋਂ ਹੀ ਦਰਿਆ ਵਿੱਚ ਡਿੱਗਦਾ ਹੈ। ਇਸ ਦਾ ਪਾਣੀ ਰਾਤ ਨੂੰ ਘਟਾ ਦਿੱਤਾ ਜਾਂਦਾ ਹੈ। ਸਰਦੀਆਂ ਵਿੱਚ ਪਾਣੀ ਬਰਫ਼ ਬਣ ਜਾਂਦਾ ਹੈ ਤਾਂ ਉਸ ਵਕਤ ਇਸ ਦਾ ਨਜ਼ਾਰਾ ਹੋਰ ਵੀ ਅਦਭੁੱਤ ਹੁੰਦਾ ਹੈ। ਇਸ ਝਰਨੇ ਦੀ ਖ਼ੂਬਸੂਰਤੀ ’ਤੇ ਸਭ ਤੋਂ ਪਹਿਲਾਂ 1604 ਵਿੱਚ ਕੈਨੇਡਾ ਦੀ ਖੋਜ ਕਰ ਰਹੇ ਫਰਾਂਸੀਸੀ ਮਲਾਹ ਸੈਮੂਇਲ ਡੀ ਕੈਂਪਲੈਂਨ ਦੀ ਨਜ਼ਰ ਪਈ ਸੀ। ਨਿਆਗਰਾ ਫਾਲਜ਼ ਲੰਮੇ ਸਮੇਂ ਤੋਂ ਖੋਜੀਆਂ, ਕਲਾਕਾਰਾਂ, ਲੇਖਕਾਂ, ਫ਼ਿਲਮ ਨਿਰਮਾਤਾਵਾਂ ਅਤੇ ਸੈਲਾਨੀਆਂ ਲਈ ਪ੍ਰੇਰਨਾ ਸਰੋਤ ਰਿਹਾ ਹੈ।

ਛਾਲ ਮਾਰ ਕੇ ਪਾਰ ਕਰਨ ਵਾਲੇ

[ਸੋਧੋ]
ਬੋਬੀ ਲੀਚਜ ਆਪਣੀ ਲੱਕੜ ਦੀ ਬੈਰਲ ਨਾਲ ਜੋ ਸੰਨ 1911 ਵਿਚ

1829 ਅਕਤੂਬਰ ਵਿੱਚ ਸਾਮ ਪੈਚ ਪਹਿਲੀ ਵਾਰ ਫਾਲਜ਼ ਤੇ ਛਾਲ ਮਾਰ ਕੇ ਪਾਰ ਕੀਤਾ ਤੇ ਬਚ ਗਿਆ। ਪਹਿਲੀ ਵਾਰ 1901 ਵਿੱਚ 63 ਸਾਲਾ ਅਧਿਆਪਕਾ ਐਨੀ ਏਡਸਨ ਟੇਲਰ ਨੇ ਇਸ ਨੂੰ ਲੱਕੜ ਦੇ ਢੋਲ ਵਿੱਚ ਪਾਰ ਕੀਤਾ ਸੀ। ਓਦੋਂ ਤੋਂ ਹੁਣ ਤਕ 14 ਵਿਅਕਤੀਆਂ ਨੇ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਵਿੱਚੋਂ ਕਈ ਪਾਰ ਲੰਘੇ ਤੇ ਕਈ ਡੁੱਬ ਗਏ।

ਰੱਸੀ ਨਾਲ ਪਾਰ ਕੀਤਾ

[ਸੋਧੋ]
ਬਲੋਨਡਿਨ ਆਪਣੇ ਮਨੇਜਰ ਹੈਰੀ ਕੋਲਕੋਰਡ ਨੂੰ ਪਾਰ ਕਰਦਾ ਹੋਇਆ
ਮਾਰਿਆ ਸਪਿਲਟੇਰੀਨੀ 1876.

ਬੀਤੇ ਸਾਲ ਰੱਸੇ ਉੱਤੇ ਚੱਲਣ ਵਾਲਾ ਨਿੱਕ ਵਡੇਲਾ ਨਾਂ ਦਾ ਇੱਕ ਕਲਾਕਾਰ 1800 ਫੁੱਟ ਲੰਮੇ ਰੱਸੇ ’ਤੇ ਚੱਲਕੇ ਪਿਛਲੇ 120 ਸਾਲਾਂ ਵਿੱਚ ਪਹਿਲੀ ਵਾਰ ਪਾਰ ਲੰਘਿਆ ਹੈ। ਉਨੀਵੀਂ ਸਦੀ ਦੇ ਸ਼ੁਰੂ ਵਿੱਚ ਨੈਪੋਲੀਅਨ ਬੋਨਾਪਾਰਟ ਦਾ ਭਰਾ ਜ਼ਿਰੋਮ ਆਪਣੀ ਪਤਨੀ ਨਾਲ ਇੱਥੇ ਘੁੰਮਣ ਆਇਆ ਸੀ। ਝਰਨੇ ਦੀ ਖ਼ੂਬਸੂਰਤੀ ਲੋਕ ਦਰਿਆ ਕੰਢੇ ਦੇ ਨਾਲ-ਨਾਲ ਚੱਲਕੇ ਮਾਣਦੇ ਹਨ। ਇੱਥੇ ਕਈ ਟਾਵਰ ਵੀ ਹਨ ਜਿੱਥੇ ਜਾ ਕੇ ਇਸ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲੱਗ ਜਾਂਦੇ ਹਨ। ਅਮਰੀਕਾ ਦਾ ਬੂਫਲੋ ਸ਼ਹਿਰ ਇਸ ਦੇ ਨਾਲ ਲੱਗਦਾ ਹੈ। ਇਸ ਨੂੰ ਜੋੜਦਾ ਪੁਲ ਹੈ ਜਿਸ ਨੂੰ ਰੇਨਬੋ ਬਰਿੱਜ ਆਖਿਆ ਜਾਂਦਾ ਹੈ। ਲੋਕ ਇਸ ਦੇ ਪਾਣੀਆਂ ਦੀ ਪੈਂਦੀ ਬੂਰ ਨੂੰ ਮਾਣਦੇ ਹਨ। 1965 ਵਿੱਚ ਫਾਲਜ਼ ਕੰਢੇ ਬਣਾਏ ਗਏ 160 ਮੀਟਰ ਉੱਚੇ ਸਕਾਈਲੋਨ ਟਾਵਰ ਤੋਂ ਕੈਨੈਡੀਅਨ ਅਤੇ ਅਮਰੀਕਨ ਦੋਵਾਂ ਪਾਸਿਆਂ ਦਾ ਦ੍ਰਿਸ਼ ਨਜਰ ਆਉਂਦਾ ਹੈ।

ਸਕਾਈਲੋਨ ਟਾਵਰ

[ਸੋਧੋ]

ਸਕਾਈਲੋਨ ਟਾਵਰ ਦਾ ਉਦਘਾਟਨ ਨਿਊਯਾਰਕ ਦੇ ਗਵਰਨਰ ਨੈਲਸਨ ਰੌਕਫੈਲਰ ਅਤੇ ਓਂਟਾਰੀਓ ਦੇ ਪ੍ਰੀਮੀਅਰ ਜੌਹਨ ਰੌਬਾਰਟਸ ਨੇ ਇਕੱਠਿਆਂ ਕੀਤਾ ਸੀ। ਇਸ ’ਤੇ ਪੌਣੇ ਤਿੰਨ ਸੌ ਲੋਕਾਂ ਦੇ ਬੈਠਣ ਵਾਲਾ ਘੁੰਮਦਾ ਰੇਸਤਰਾਂ ਵੀ ਹੈ। ਰਾਤ ਦਾ ਨਜ਼ਾਰਾ। ਨਿਆਗਰਾ ਫਾਲਜ਼ ਕਿਸੇ ਕਲਪਿਤ ਸਵਰਗ ਤੋਂ ਘੱਟ ਨਹੀਂ ਹੈ।

ਅਮਰੀਕਾ ਅਤੇ ਕਨੇਡਾ ਹੌਰਸ ਸ਼ੂ ਫਾਲਜ਼ ਦਾ ਦ੍ਰਿਸ਼

ਬਿਜਲੀ ਉਤਪਾਦਕ

[ਸੋਧੋ]

ਇਹ ਪੱਛਮ ਦਾ ਸਭ ਤੋਂ ਵੱਡਾ ਪਣ ਬਿਜਲੀ ਪੈਦਾ ਕਰਨ ਵਾਲਾ ਸਥਾਨ ਹੈ। ਇਹ ਨਿਊਯਾਰਕ ਸੂਬੇ ਦਾ ਸਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਸਥਾਨ ਹੈ। ਕੈਨੇਡਾ ਦਾ ਟੋਰਾਂਟੋ ਅਤੇ ਅਮਰੀਕਾ ਦਾ ਨਿਊਯਾਰਕ ਦੋ ਕੌਮਾਂਤਰੀ ਪੁਲਾਂ ਨਾਲ ਜੁੜੇ ਹੋਏ ਹਨ। ਫਾਲਜ਼ ਦੇ ਨਜ਼ਦੀਕ ਵਾਲਾ ਰੇਨਬੋ ਬਰਿੱਜ ਕਾਰਾਂ ਅਤੇ ਪੈਦਲ ਯਾਤਰੀਆਂ ਲਈ ਹੈ ਜਦੋਂਕਿ ਇਸ ਦੇ ਉੱਤਰ ਵੱਲ ਡੇਢ ਕਿਲੋਮੀਟਰ ’ਤੇ ਸਥਿਤ ਵਰਲਪੂਲ ਰੈਪਿਡਸ ਬਰਿੱਜ ਸਭ ਤੋਂ ਪੁਰਾਣਾ ਪੁਲ ਹੈ।

ਇਹ ਵੀ ਵੇਖੋ

[ਸੋਧੋ]