ਸਮੱਗਰੀ 'ਤੇ ਜਾਓ

ਨਿਉਂਦਾ ਪਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਆਹ ਵਿਚ ਬੁਲਾਏ ਗਏ ਰਿਸ਼ਤੇਦਾਰ, ਸਾਕ-ਸੰਬੰਧੀ, ਮਿੱਤਰ ਜੋ ਵਿਆਹ ਵਾਲੇ ਪਰਿਵਾਰ ਨੂੰ ਰੁਪੈ ਦਿੰਦੇ ਹਨ, ਉਨ੍ਹਾਂ ਨੂੰ ਨਿਉਂਦਾ ਪਾਉਣਾ ਕਿਹਾ ਜਾਂਦਾ ਹੈ। ਪਾਏ ਨਿਉਂਦੇ ਨੂੰ ਬਹੀਆਂ ਵਿਚ ਲਿਖਿਆ ਜਾਂਦਾ ਸੀ। ਜਦ ਨਿਉਂਦੇ ਦੇਣ ਵਾਲੇ ਰਿਸ਼ਤੇਦਾਰ, ਸਾਕ-ਸੰਬੰਧੀ ਤੇ ਮਿੱਤਰ ਦੇ ਮੁੰਡੇ/ਕੁੜੀ ਦਾ ਵਿਆਹ ਹੁੰਦਾ ਸੀ ਤਾਂ ਜਿਨ੍ਹਾਂ ਨਿਉਂਦਾ ਉਸ ਨੇ ਕਿਸੇ ਰਿਸ਼ਤੇਦਾਰ, ਸਾਕ ਸੰਬੰਧੀ ਤੇ ਮਿੱਤਰ ਦੇ ਮੁੰਡੇ/ਕੁੜੀ ਦੇ ਵਿਆਹ ਵਿਚ ਪਾਇਆ ਹੁੰਦਾ ਸੀ, ਉਸ ਵਿਚ ਵਾਧਾ ਕਰ ਕੇ ਨਿਉਂਦਾ ਪਾਇਆ ਜਾਂਦਾ ਸੀ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਤੇ ਮਿੱਤਰਾਂ ਦੀ ਮਾਇਕ ਮਦਦ ਨਾਲ ਵਿਆਹ ਹੋ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਖੇਤੀ ਨਾਲ ਮਸਾਂ ਗੁਜਾਰੇ ਹੀ ਹੁੰਦੇ ਸਨ। ਏਸੇ ਕਰਕੇ ਹੀ ਦਿੱਤੇ ਨਿਉਂਦਿਆਂ ਨਾਲ ਕੁੜੀ/ਮੁੰਡੇ ਦੇ ਵਿਆਹ ਹੋ ਜਾਂਦੇ ਸਨ।

ਹੁਣ ਨਿਉਂਦਾ ਪਾਉਣ ਦਾ ਰੂਪ ਬਦਲ ਗਿਆ ਹੈ।ਅੱਜ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਰਿਸ਼ਤੇਦਾਰ, ਸਾਕ-ਸੰਬੰਧੀ ਤੇ ਮਿੱਤਰ ਲਫਾਫੇ ਵਿਚ ਪੈਸੇ ਪਾ ਕੇ, ਉੱਪਰ ਆਪਣਾ ਨਾਂ ਲਿਖ ਕੇ ਜਾਂ ਤਾਂ ਮੁੰਡੇ/ਕੁੜੀ ਦੇ ਮਾਂ ਬਾਪ ਨੂੰ ਫੜਾ ਦਿੰਦੇ ਹਨ। ਜਾਂ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਮੁੰਡੇ/ਕੁੜੀ ਦੀ ਝੋਲੀ ਵਿਚ ਪਾ ਦਿੰਦੇ ਹਨ। ਇਸ ਦਿੱਤੇ ਨਿਉਂਦੇ ਨੂੰ ਮੌਕੇ ਤੇ ਕਿਸੇ ਬਹੀ ਵਿਚ ਨਹੀਂ ਲਿਖਿਆ ਜਾਂਦਾ। ਪਰ ਹੁਣ ਵਿਆਹਾਂ ਤੇ ਖਰਚ ਐਨਾ ਹੋਣ ਲੱਗ ਪਿਆ ਹੈ ਕਿ ਦਿੱਤੇ ਨਿਉਂਦੇ ਨਾਲ ਹੁਣ ਵਿਆਹ ਨਹੀਂ ਹੁੰਦੇ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.