ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਸਾਇਣਕੀ ਅਤੇ ਭੌਤਿਕੀ ਵਿੱਚ ਨਿਊਕਲੀਆਨ ਪਰਮਾਣੂ ਨਾਭ ਬਣਾਉਣ ਵਾਲ਼ੇ ਕਣਾਂ ਵਿੱਚੋਂ ਇੱਕ ਹੈ। ਹਰੇਕ ਪਰਮਾਣੂ ਨਾਭ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਆਨ ਹੁੰਦੇ ਹਨ ਅਤੇ ਉੱਤੋਂ ਹਰੇਕ ਪਰਮਾਣੁ ਵਿੱਚ ਨਿਊਕਲੀਆਨਾਂ ਦਾ ਇੱਕ ਝੁੰਡ ਹੁੰਦਾ ਹੈ ਜੀਹਦੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਬਿਜਲਾਣੂ ਘੁੰਮਦੇ ਹਨ। ਨਿਊਕਲੀਆਨ ਦੋ ਕਿਸਮਾਂ ਦੇ ਹੁੰਦੇ ਹਨ: ਨਿਊਟਰਾਨ ਅਤੇ ਪ੍ਰੋਟਾਨ। ਕਿਸੇ ਪਰਮਾਣੂ ਰੂਪ ਦੀ ਭਾਰ ਗਿਣਤੀ ਉਹਦੇ ਨਿਊਕਲੀਆਨਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।