ਨਿਕੋਲੇਈ ਚਾਉਸੈਸਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਕੋਲੇਈ ਚਾਉਸੈਸਕੂ
Nicolae Ceaușescu.jpg
ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ
ਸਾਬਕਾ
ਸਫ਼ਲ
ਰੋਮਾਨੀਆ ਦਾ ਪਹਿਲਾ ਰਾਸ਼ਟਰਪਤੀ
ਸਾਬਕਾ Position established
ਸਫ਼ਲ
ਪਰਸਨਲ ਜਾਣਕਾਰੀ
ਜਨਮ 26 ਜਨਵਰੀ 1918(1918-01-26)

ਮੌਤ 25 ਦਸੰਬਰ 1989(1989-12-25) (ਉਮਰ 71)

ਕਬਰਸਤਾਨ
ਕੌਮੀਅਤ ਰੋਮਾਨੀਆਈ
ਸਿਆਸੀ ਪਾਰਟੀ ਰੋਮਾਨੀਆਈ ਕਮਿਊਨਿਸਟ ਪਾਰਟੀ
ਸਪਾਉਸ ਇਲੀਨਾ ਪੈਟਰੈਸਕੂ (m. 1947–1989)
ਸੰਤਾਨ
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾ ਫਰਮਾ:ਦੇਸ਼ ਸਮੱਗਰੀ Romania
ਸਰਵਸ/ਸ਼ਾਖ ਰੋਮਾਨੀਆਈ ਫ਼ੌਜ
ਸਰਵਸ ਵਾਲੇ ਸਾਲ 1948–1989
ਰੈਂਕ RO-Army-OF7.png ਲੈਫ਼ਟੀਨੈਂਟ ਜਨਰਲ

ਨਿਕੋਲੇਈ ਚਾਉਸੈਸਕੂ (ਰੋਮਾਨੀਆਈ: [nikoˈla.e t͡ʃe̯awˈʃesku] ( ਸੁਣੋ); 26 ਜਨਵਰੀ 1918[1][2] – 25 ਦਸੰਬਰ 1989) ਇੱਕ ਰੋਮਾਨੀਆਈ ਕਮਿਊਨਿਸਟ ਸਿਆਸਤਦਾਨ ਸੀ। ਉਹ 1965 ਤੋਂ 1989 ਤੱਕ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਰਿਹਾ, ਅਤੇ ਉਹ ਦੇਸ਼ ਦਾ ਦੂਜਾ ਅਤੇ ਆਖ਼ਰੀ ਕਮਿਊਨਿਸਟ ਨੇਤਾ ਸੀ। ਉਹ 1967 ਤੋਂ 1989 ਤੱਕ ਦੇਸ਼ ਦਾ ਪ੍ਰਮੁੱਖ ਵੀ ਸੀ।

ਉਹ ਰੋਮਾਨੀਆਈ ਨੌਜਵਾਨ ਕਮਿਊਨਿਸਟ ਲਹਿਰ ਦਾ ਮੈਂਬਰ ਸੀ, ਅਤੇ 1965 ਵਿੱਚ ਜੌਰਜੀਊ-ਦੇਜ ਦੀ ਮੌਤ ਤੋਂ ਬਾਅਦ ਉਹ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ।[3]

ਕੁਝ ਦੇਰ ਦੇ ਉਦਾਰਵਾਦੀ ਰਾਜ ਤੋਂ ਬਾਅਦ ਉਹ ਬਹੁਤ ਹਿੰਸਕ ਅਤੇ ਦਮਨਕਾਰੀ ਹੋ ਗਿਆ, ਅਤੇ ਕੁਝ ਜਾਣਕਾਰਾਂ ਮੁਤਾਬਿਕ ਉਹ ਸੋਵੀਅਤ ਖੇਮੇ ਦਾ ਸਭ ਤੋਂ ਕੱਟੜ ਸਟੈਲਿਨਵਾਦੀ ਨੇਤਾ ਸੀ।[4] ਉਹ ਪ੍ਰੈਸ ਨੂੰ ਦਬਾ ਕੇ ਰੱਖਦਾ ਸੀ ਅਤੇ ਉਸਦੀ ਖ਼ੂਫ਼ੀਆ ਪੁਲਿਸ ਬਹੁਤ ਨਿਰਦਈ ਸੀ। ਉਸਦੇ ਰਾਜ ਦੌਰਾਨ ਗ਼ਲਤ ਆਰਥਿਕ ਨੀਤੀਆਂ ਦੇ ਕਾਰਨ ਰੋਮਾਨੀਆ ਵਿੱਚ ਖੁਰਾਕ, ਬਾਲਣ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜਾਂ ਦੀ ਕਿੱਲਤ ਪੈਦਾ ਹੋ ਗਈ ਸੀ, ਜੀਵਨ ਪੱਧਰ ਨੀਵਾਂ ਹੋ ਗਿਆ ਅਤੇ ਅਸ਼ਾਂਤੀ ਫ਼ੈਲ ਗਈ।

1989 ਵਿੱਚ ਰੋਮਾਨੀਆਈ ਇਨਕਲਾਬ ਹੋਇਆ ਅਤੇ ਉਸਦੀ ਸਰਕਾਰ ਗਿਰ ਗਈ[5] ਚਾਉਸੈਸਕੂ ਅਤੇ ਉਸਦੀ ਪਤਨੀ ਇਲੀਨਾ ਹੈਲੀਕਾਪਟਰ ਵਿੱਚ ਰਾਜਧਾਨੀ ਤੋਂ ਬਚ ਨਿੱਕਲੇ ਪਰ ਛੇਤੀ ਹੀ ਫ਼ੌਜ ਦੇ ਕਾਬੂ ਵਿੱਚ ਆ ਗਏ। ਇਸਤੋਂ ਬਾਅਦ ਉਨ੍ਹਾਂ ਉੱਤੇ ਜਲਦਬਾਜ਼ੀ ਵਿੱਚ ਮੁਕੱਦਮਾ ਚੱਲਿਆ ਅਤੇ ਉਨ੍ਹਾਂ ਨੂੰ ਨਸਲਕੁਸ਼ੀ ਅਤੇ ਰੋਮਾਨੀਆ ਦੀ ਆਰਥਿਕਤਾ ਤਬਾਹ ਕਰਨ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ।[6] ਇਸਤੋਂ ਬਾਅਦ ਛੇਤੀ ਹੀ ਉਸਨੂੰ ਅਤੇ ਉਸਦੀ ਪਤਨੀ ਨੂੰ ਗੋਲੀਮਾਰ ਦਸਤੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।[7]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]