ਸਮੱਗਰੀ 'ਤੇ ਜਾਓ

ਨਿਕੋਲ ਕੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Nicole Conn
ਜਨਮ (1959-10-29) ਅਕਤੂਬਰ 29, 1959 (ਉਮਰ 65)
Mesa, Arizona
ਕਿੱਤਾFilm Director, producer, screenwriter
ਅਲਮਾ ਮਾਤਰElliott Business College, 1986[1]
ਸਰਗਰਮੀ ਦੇ ਸਾਲ1992-Present
ਵੈੱਬਸਾਈਟ
nicoleconn.com

ਨਿਕੋਲ ਕੋਨ (ਜਨਮ ਅਕਤੂਬਰ 29,1959, ਮੈਸਾ, ਅਰੀਜ਼ੋਨਾ ਵਿੱਚ ) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹੈ। ਉਹ ਲੈਸਬੀਅਨ ਪ੍ਰੇਮ ਕਹਾਣੀ ਕਲੇਅਰ ਆਫ਼ ਦਿ ਮੂਨ (1992) ਲਈ ਸਭ ਤੋਂ ਵੱਧ ਮਸ਼ਹੂਰ ਹੈ। ਕਲੇਅਰ ਆਫ਼ ਦ ਮੂਨ ਲਈ ਉਸਦਾ ਸਕ੍ਰੀਨਪਲੇਅ ਅਗਲੇ ਸਾਲ ਇੱਕ ਨਾਵਲ ਦੇ ਰੂਪ ਵਿੱਚ ਵੀ ਜਾਰੀ ਕੀਤਾ ਗਿਆ ਸੀ।[2]

ਕਰੀਅਰ

[ਸੋਧੋ]

ਕੋਨ ਨੇ ਕਾਰੋਬਾਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ ਅਤੇ ਆਪਣੇ ਫ਼ਿਲਮ ਨਿਰਮਾਣ ਕਰੀਅਰ ਦੀ ਸ਼ੁਰੂਆਤ ਗੈਰ-ਮੁੱਖ ਧਾਰਾ ਦੀਆਂ ਸਕ੍ਰੀਨਪਲੇਅ ਨੂੰ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਾਉਣ ਦੇ ਟੀਚੇ ਨਾਲ ਕੀਤੀ। ਉਹ ਪ੍ਰੀਮੀ ਵਰਲਡ ਦੀ ਸਹਿ-ਸੰਸਥਾਪਕ ਹੈ , ਇੱਕ ਵੈਬਸਾਈਟ ਜੋ ਐਨ.ਆਈ.ਸੀ.ਯੂ. ਦੇ ਪੇਸ਼ੇਵਰਾਂ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੇ ਮਾਪਿਆਂ ਨੂੰ ਸਰੋਤਾਂ ਅਤੇ ਸਾਧਨਾਂ ਨਾਲ ਜੋੜਨ ਵਿੱਚ ਸਹਾਇਤਾ ਲਈ ਬਣਾਈ ਗਈ ਹੈ।[3]

ਕੰਪਨੀਆਂ

[ਸੋਧੋ]
  • ਡੇਮੀ-ਮੌਂਡੇ ਪ੍ਰੋਡਕਸ਼ਨਜ਼ (1987)
  • ਲਿਟਲ ਮੈਨ ਨਿਕੋਲਸ, ਐਲ.ਐਲ.ਸੀ. (2002)

ਲਿਟਲ ਮੈਨ

[ਸੋਧੋ]

ਕੋਨ ਦੀ 2005 ਦੀ ਦਸਤਾਵੇਜ਼ੀ ਲਿਟਲ ਮੈਨ, ਉਸਦੇ ਬੇਟੇ ਨਿਕੋਲਸ ਦੇ ਅਚਨਚੇਤੀ ਜਨਮ ਬਾਰੇ ਹੈ। 100 ਦਿਨ ਜਲਦੀ ਪੈਦਾ ਹੋਇਆ, ਨਿਕੋਲਸ ਦਾ ਭਾਰ ਸਿਰਫ ਇੱਕ ਪੌਂਡ ਸੀ। ਇਹ ਫ਼ਿਲਮ ਸੰਯੁਕਤ ਰਾਜ ਅਮਰੀਕਾ ਦੇ ਬਹੁਤ ਸਾਰੇ ਫ਼ਿਲਮ ਫੈਸਟੀਵਲ ਪੁਰਸਕਾਰਾਂ ਦੀ ਜੇਤੂ ਹੈ।

ਨਿੱਜੀ ਜ਼ਿੰਦਗੀ

[ਸੋਧੋ]

ਕੋਨ ਇੱਕ ਲੈਸਬੀਅਨ ਵਜੋਂ ਪਛਾਣ ਰੱਖਦੀ ਹੈ।[4] ਉਸ ਦਾ ਰਿਸ਼ਤਾ ਮਰੀਨਾ ਰਾਈਸ ਬੈਡਰ ਨਾਲ ਸੀ।[5]

ਫ਼ਿਲਮੋਗ੍ਰਾਫੀ

[ਸੋਧੋ]
  • 1992: ਕਲੇਅਰ ਆਫ਼ ਦ ਮੂਨ - ਨਿਰਦੇਸ਼ਕ, ਲੇਖਕ
  • 1996: ਸਇਨਾਰਾ: ਪੋਇਟਰੀ ਇਨ ਮੋਸ਼ਨ- ਨਿਰਦੇਸ਼ਕ, ਨਿਰਮਾਤਾ, ਲੇਖਕ (ਲਘੂ ਫ਼ਿਲਮ)
  • 2005: ਲਿਟਲ ਮੈਨ - ਨਿਰਦੇਸ਼ਕ, ਨਿਰਮਾਤਾ, ਸੰਪਾਦਕ
  • 2010: ਐਲੇਨਾ ਅਨਡੋਨ - ਨਿਰਦੇਸ਼ਕ, ਲੇਖਕ, ਸੰਪਾਦਕ
  • 2011: ਕਮਿੰਗ ਅਨਡਨ -ਸਹਿ-ਨਿਰਮਾਤਾ
  • 2012: ਏ ਪਰਫ਼ੇਕਟ ਐਂਡਿੰਗ - ਨਿਰਦੇਸ਼ਕ, ਲੇਖਕ, ਸੰਪਾਦਕ
  • 2014: ਜੇਨ ਫੋਸਟਰ: ਸ਼ੀ- ਨਿਰਦੇਸ਼ਕ, ਨਿਰਮਾਤਾ, ਲੇਖਕ, ਸੰਪਾਦਕ (ਵੀਡੀਓ ਸ਼ੋਰਟ)
  • 2019: ਮੋਰ ਬਿਉਟੀਫੁੱਲ ਫਾਰ ਹੇਵਿੰਗ ਬੀਨ ਬ੍ਰੋਕਨ - ਨਿਰਦੇਸ਼ਕ, ਨਿਰਮਾਤਾ, ਲੇਖਕ, ਸੰਪਾਦਕ

ਪੁਸਤਕ -ਸੂਚੀ

[ਸੋਧੋ]
  • ਦ ਵੇਡਿੰਗ ਡ੍ਰੇਸ
  • 1993: ਕਲੇਅਰ ਆਫ ਦ ਮੂਨ
  • 1995: ਪੈਸ਼ਨ'ਜ਼ ਸ਼ੈਡੋ
  • 1997: ਏਂਜਲ ਵਿੰਗਸ
  • 2001: ਸ਼ੀ ਵਾਕਸ ਇਨ ਬਿਊਟੀ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Nicole Conn". Gale Literature: Contemprary Authors. Gale. 2005. Retrieved 27 March 2020.[permanent dead link]
  2. Claire of the moon : one woman's journey into her sexual identity : a novel (1st ed.). Tallahassee, FL: Naiad Press. 1993. ISBN 1562800388. OCLC 964937757.
  3. "Our Team". Preemie World. 2020. Archived from the original on 2021-10-27. Retrieved 2021-10-12.
  4. Gilchrist, Tracy E. (March 21, 2011). "Filmmaker Nicole Conn Finds True Love at the Movies (In More Ways than One!)". Pride.com. Retrieved 23 August 2020.
  5. Lowey, Robin (2 February 2012). "Nicole Conn, Marina Bader & Soul Kiss Films". Epochalips. Retrieved 23 August 2020.

ਬਾਹਰੀ ਲਿੰਕ

[ਸੋਧੋ]