ਨਿਖਿਲ ਚੱਕਰਵਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਖਿਲ ਚੱਕਰਵਰਤੀ (3 ਨਵੰਬਰ 1913 - 27 ਜੂਨ 1998) ਇੱਕ ਭਾਰਤੀ ਪੱਤਰਕਾਰ ਸੀ।

ਚੱਕਰਵਰਤੀ ਦਾ ਜਨਮ ਭਾਰਤ ਦੇ ਉੱਤਰ-ਪੂਰਬੀ ਰਾਜ ਅਸਾਮ ਵਿਚ, 3 ਨਵੰਬਰ 1913 ਨੂੰ ਹੋਇਆ ਸੀ। ਉਹ ਮੌਜੂਦਾ ਮਾਮਲਿਆਂ ਬਾਰੇ ਮਸ਼ਹੂਰ ਅੰਗ੍ਰੇਜ਼ੀ ਹਫਤਾਵਾਰੀ ਰਸਾਲੇ ਮੇਨਸਟਰੀਮ ਦਾ ਸੰਸਥਾਪਕ-ਐਡੀਟਰ ਸੀ।[1] 27 ਜੂਨ 1998 ਦੀ ਮੌਤ ਹੋ ਗਈ।[2]

ਭਾਰਤ ਦੀ ਕਮਿਊਨਿਸਟ ਪਾਰਟੀ ਦੇ ਇੱਕ ਹਫ਼ਤਾਵਰੀ ਦੇ ਪੱਤਰਕਾਰ ਦੇ ਤੌਰ ਪੱਤਰਕਾਰੀ ਵਿੱਚ ਪੈਰ ਧਰਨ ਤੋਂ ਪਹਿਲਾਂ ਚੱਕਰਵਰਤੀ 1930ਵਿਆਂ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਅਧਿਆਪਕ ਰਿਹਾ। ਉਸ ਨੇ ਬਾਅਦ ਵਿੱਚ ਸੀਪੀਆਈ ਵਿੱਚ ਸ਼ਾਮਲ ਹੋ ਗਿਆ ਅਤੇ 1978 ਤੱਕ ਇਸ ਦਾ ਮੈਂਬਰ ਰਿਹਾ। ਉਸ ਦੇ ਲਿਖੇ ਸੰਪਾਦਕੀ ਇਤਿਹਾਸਕ ਅਹਿਮੀਅਤ ਰੱਖਦੇ ਹਨ। ਨਹਿਰੂ ਦੀ ਮੌਤ ਤੇ ਲਿਖੇ ਸੰਪਾਦਕੀ ਨੂੰ ਪੰਜਾਬੀ ਅਖਬਾਰ ਅਜੀਤ ਨੇ 18-07-2013 ਨੂੰ ਅਨੁਵਾਦ ਰੂਪ ਵਿੱਚ ਛਾਪਿਆ।[3]

ਹਵਾਲੇ[ਸੋਧੋ]