ਨਿਖਿਲ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਖਿਲ ਬੈਨਰਜੀ
Sitar Samrat Pandit Nikhil Banerjee - A Portrait.jpg
ਜਾਣਕਾਰੀ
ਜਨਮ(1931-10-14)14 ਅਕਤੂਬਰ 1931
ਮੂਲਕਲਕੱਤਾ, ਭਾਰਤ
ਮੌਤ27 ਜਨਵਰੀ 1986(1986-01-27) (ਉਮਰ 54)
ਵੰਨਗੀ(ਆਂ)Hindustani classical music
ਕਿੱਤਾComposer, Sitarist
ਸਾਜ਼ਸਿਤਾਰ

ਨਿਖਿਲ ਰੰਜਨ ਬੈਨਰਜੀ (ਬੰਗਾਲੀ: নিখিল রঞ্জন ব্যানার্জী) (14 ਅਕਤੂਬਰ 1931 – 27 ਜਨਵਰੀ 1986) 20ਵੀਂ ਸਦੀ ਵਿੱਚ ਭਾਰਤ ਦੇ ਪ੍ਰਮੁੱਖ ਸਿਤਾਰ ਵਾਦਕਾਂ ਵਿੱਚੋਂ ਇੱਕ ਸਨ। ਉਹ ਬਾਬਾ ਅਲਾਉਦੀਨ ਖਾਨ ਦੇ ਸਿੱਖਿਆਰਥੀ ਅਤੇ ਮੈਹਰ ਘਰਾਣਾ ਨਾਲ ਜੁੜੇ ਸਨ।

ਆਰੰਭਕ ਜੀਵਨ[ਸੋਧੋ]

ਨਿਖਿਲ ਬੈਨਰਜੀ ਦਾ ਜਨਮ 14 ਅਕਤੂਬਰ 1931 ਵਿੱਚ ਪੱਛਮ ਬੰਗਾਲ ਰਾਜ ਦੇ ਇੱਕ ਬਾਹਮਣ ਘਰਾਣੇ ਵਿੱਚ ਹੋਇਆ ਸੀ। ਨਿਖਿਲ ਰੰਜਨ ਬੈਨਰਜੀ ਨੂੰ ਸਿਤਾਰ ਵਜਾਉਣਾ ਇਨ੍ਹਾਂ ਦੇ ਪਿਤਾ ਜਿਤੇਂਦਰਨਾਥ ਬੈਨਰਜੀ ਨੇ ਸਿਖਾਇਆ। ਸਿਤਾਰ ਵਜਾਉਣ ਦੀਆਂ ਉਹਨਾਂ ਵਿੱਚ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਸੀ। ਨਿਖਿਲ ਰੰਜਨ ਬੈਨਰਜੀ ਨੇ ਨੌਂ ਸਾਲ ਦੀ ਉਮਰ ਵਿੱਚ ਸੰਪੂਰਣ ਭਾਰਤੀ ਸਿਤਾਰ ਮੁਕਾਬਲਾ ਜਿਤਿਆ ਅਤੇ ਛੇਤੀ ਹੀ ਆਲ ਇੰਡੀਆ ਰੇਡੀਓ ਤੇ ਸਿਤਾਰ ਵਜਾਉਣੇ ਲੱਗੇ। ਸ਼ੁਰੂਆਤੀ ਅਧਿਆਪਨ ਲਈ ਜਿਤੇਂਦਰਨਾਥ ਦੇ ਅਨੁਰੋਧ ਉੱਤੇ ਮੁਸ਼ਤਾਕ ਅਲੀ ਖਾਂ ਨੇ ਨਿਖਿਲ ਬੈਨਰਜੀ ਨੂੰ ਆਪਣਾ ਸ਼ਾਗਿਰਦ ਬਣਾਇਆ। 1946 ਦੇ ਆਸਪਾਸ ਨਿਖਿਲ ਬੈਨਰਜੀ ਉਸਤਾਦ ਵਲੋਂ ਆਪਣੀ ਭੈਣ ਦੀ ਸਿੱਖਿਆ ਦੇ ਮਾਧਿਅਮ ਨਾਲ ਮਹਾਨ ਖ਼ਿਆਲ ਗਾਇਕ ਆਮੀਰ ਖਾਨ ਨਾਲ ਮੁਲਾਕਾਤ ਹੋਈ ਅਤੇ ਆਪਣੇ ਸੰਗੀਤ ਲਈ ਉਹਨਾਂ ਦਾ ਉਤਸ਼ਾਹ ਦੋ ਕੁ ਸਾਲ ਬਾਅਦ ਵਿੱਚ ਸੰਗੀਤ ਪਰੋਗਰਾਮ ਵਿੱਚ ਉਹਨਾਂ ਨੂੰ ਸੁਣਨ ਨੇ ਹੋਰ ਵੀ ਵਧ ਗਿਆ ਸੀ।[1] ਆਮੀਰ ਖਾਨ ਦਾ ਬੈਨਰਜੀ ਦੇ ਸੰਗੀਤ ਦੇ ਵਿਕਾਸ ਉੱਤੇ ਮਹੱਤਵਪੂਰਨ ਪ੍ਰਭਾਵ ਜਾਰੀ ਰਿਹਾ। ਨਿਖਿਲ ਬੈਨਰਜੀ ਉਸਤਾਦ ਅਲਾਉਦੀਨ ਖਾਨ ਤੋਂ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਸਨ, ਲੇਕਿਨ ਅਲਾਉਦੀਨ ਖਾਂ ਹੋਰ ਸ਼ਾਗਿਰਦ ਰੱਖਣਾ ਨਹੀਂ ਚਾਹੁੰਦੇ ਸਨ। ਅਖੀਰ ਵਿੱਚ ਰੇਡੀਓ ਤੇ ਨਿਖਿਲ ਬੈਨਰਜੀ ਦਾ ਸਿਤਾਰ ਵਾਦਨ ਸੁਣ ਕੇ ਅਲਾਉਦੀਨ ਖਾਨ ਨੇ ਆਪਣਾ ਫ਼ੈਸਲਾ ਬਦਲਿਆ। ਮੁੱਖ ਤੌਰ 'ਤੇ ਨਿਖਿਲ ਬੈਨਰਜੀ ਉਸਤਾਦ ਅਲਾਉਦੀਨ ਖਾਨ ਦੇ ਸ਼ਾਗਿਰਦ ਸਨ, ਲੇਕਿਨ ਉਹਨਾਂ ਨੇ ਅਲੀ ਅਕਬਰ ਖਾਂ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ।

ਮੈਹਰ ਘਰਾਣਾ[ਸੋਧੋ]

ਮੈਹਰ ਘਰਾਣੇ ਦਾ ਕਠੋਰ ਅਨੁਸ਼ਾਸਨ ਸੀ। ਸਾਲਾਂ ਤੱਕ ਨਿਖਿਲ ਬੈਨਰਜੀ ਨੇ ਸਵੇਰੇ ਚਾਰ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਰਿਆਜ ਕੀਤਾ। ਨਿਖਿਲ ਬੈਨਰਜੀ ਦੇ ਇਲਾਵਾ ਉਸਤਾਦ ਅਲਾਉਦੀਨ ਖਾਨ ਦੇ ਸ਼ਾਗਿਰਦਾਂ ਵਿੱਚ ਉਹਨਾਂ ਦੇ ਪੁਤਰ ਅਲੀ ਅਕਬਰ ਖਾਨ, ਪੋਤਾ ਅਸੀਸ ਖਾਨ, ਭਤੀਜੇ ਬਹਾਦੁਰ ਖਾਨ (ਸਰੋਦ), ਰਵੀ ਸ਼ੰਕਰ (ਸਿਤਾਰ), ਪੁਤਰੀ ਅੰਨਪੂਰਨਾ (ਸੁਰਬਹਾਰ), ਪੰਨਾਲਾਲ ਘੋ (ਬੰਸਰੀ) ਅਤੇ ਬਸੰਤ ਰਾਏ (ਸਰੋਦ) ਵੀ ਸਨ। ਉਸਤਾਦ ਅਲਾਉਦੀਨ ਖਾਂ ਨੇ ਆਪਣੇ ਸ਼ਾਗਿਰਦਾਂ ਨੂੰ ਵਾਦਨ ਪੱਧਤੀ ਦੇ ਨਾਲ ਮੈਹਰ ਘਰਾਣੇ ਦੇ ਦ੍ਰਿਸ਼ਟੀਕੋਣ ਤੋਂ ਵੀ ਵਾਕਫ਼ ਕਰਾਇਆ। ਸਨਮਾਨ

ਨਿਖਿਲ ਰੰਜਨ ਬੈਨਰਜੀ ਨੂੰ 1987 ਵਿੱਚ ਭਾਰਤ ਸਰਕਾਰ ਨੇ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ, 1968 ਵਿੱਚ ਪਦਮ ਸ਼੍ਰੀ ਅਤੇ 1974 ਵਿੱਚ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਸੀ।

ਹਵਾਲੇ[ਸੋਧੋ]

  1. Music for the Soul, abstract from the souvenir programme for a memorial programme organized by Amir Khan Sangeet Sangstha Rabindra Sadan 1975