ਨਿਖੇੜਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਦਰੱਖਤ ਉੱਪਰ ਲੱਗੀ ਹੋਈ ਫੰਗੀ ਡੀਕਮਪੋਜ਼ਰ ਹਨ।

ਨਿਖੇੜਕ (ਅੰਗ੍ਰੇਜ਼ੀ:Decomposer), ਉਹ ਜੀਵ ਹੁੰਦੇ ਹਨ ਜੋ ਮਰੇ ਅਤੇ ਸੜੇ ਹੋਏ ਜੀਵਾਂ ਨੂੰ ਤੋੜਦੇ ਹਨ ਤੇ ਇਸ ਦੇ ਨਾਲ-ਨਾਲ ਉਹ ਡੀਕਮਪੋਜ਼ੀਸ਼ਨ ਦੀ ਕੁਦਰਤੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦੇ ਹਨ।[1] ਹਰਬੀਵੋਰਾਂ ਅਤੇ ਕਾਰਨੀਵੋਰਾਂ ਵਾਂਗੂੰ, ਡੀਕਮਪੋਜ਼ਰ ਵੀ ਹੈਟਰੋਟ੍ਰਾਪਿਕ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਉਹ ਜੈਵਿਕ ਪਦਾਰਥਾਂ ਨੂੰ ਖਾ ਕੇ ਆਪਣੇ ਸਰੀਰ ਦੇ ਵਿਕਾਸ ਲਈ ਊਰਜਾ, ਕਾਰਬਨ ਅਤੇ ਹੋਰ ਤੱਤ ਪ੍ਰਾਪਤ ਕਰਦੇ ਹਨ। "ਡੀਕਮਪੋਜ਼ਰ" ਅਤੇ "ਡੈਟਰੀਟੀਵੋਰ" ਨੂੰ ਇੱਕੋ ਜਿਹਾ ਹੀ ਸਮਝ ਕੇ ਹੀ ਵਰਤਿਆ ਜਾਂਦਾ ਹੈ ਪਰ ਇਹਨਾਂ ਦੋਹਾਂ ਦਾ ਮਤਲਬ ਇੱਕ-ਦੂਜੇ ਨਾਲੋਂ ਵੱਖਰਾ ਹੁੰਦਾ ਹੈ। ਡੈਟਰੀਟੀਵੋਰ ਆਪਣੇ ਭੋਜਨ ਨੂੰ ਅੰਦਰੂਨੀ ਪ੍ਰਕਿਰਿਆਵਾਂ ਰਾਹੀਂ ਪਚਾਉਂਦੇ ਹਨ ਪਰ ਡੀਕਮਪੋਜ਼ਰ ਬਿਨਾਂ ਕਿਸੇ ਅੰਦਰੂਨੀ ਪ੍ਰਕਿਰਿਆ ਦੇ ਦੂਸਰੇ ਜੀਵ ਦੇ ਸੈੱਲਾਂ ਨੂੰ ਤੋੜ ਕੇ ਬਾਇਓਕੈਮੀਕਲ ਪਰਤੀਕਰਮ ਨਾਲ ਭੋਜਨ ਨੂੰ ਪਚਾ ਲੈਂਦੇ ਹਨ।[2] ਗੰਡੋਏ, ਸਿਉਂਕ ਅਤੇ ਸਮੁੰਦਰੀ ਕਾਕੁੰਬਰਾਂ ਵਰਗੇ ਕੰਗਰੋੜਹੀਣ ਜੀਵਾਂ ਨੂੰ ਡੈਟਰੀਟੀਵੋਰ ਕਿਹਾ ਜਾ ਸਕਦਾ ਹੈ ਪਰ ਉਹ ਡੀਕਮਪੋਜ਼ਰ ਨਹੀਂ ਹੁੰਦੇ ਕਿਉਂਕਿ ਉਹ ਬਾਹਰੋ ਕਿਸੇ ਵੀ ਤੱਤ ਨੂੰ ਸੋਖ ਨਹੀਂ ਸਕਦੇ।

ਹਵਾਲੇ[ਸੋਧੋ]

ਅਗਾਂਹ ਪੜੋ[ਸੋਧੋ]