ਸਮੱਗਰੀ 'ਤੇ ਜਾਓ

ਨਿਰੁਕਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਨਿਰੁਕਤ --- ਵੇਦਾਂਗਾ ਵਿੱਚੋਂ ਇੱਕ ਵੇਦਾਗ ਦਾ ਨਾਂ ਹੈ। ਨਿਰੁਕਤ ਵਿੱਚ ਕਠਿਨ ਵੇਦਕ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ |ਇਸ ਸੰਬੰਧ ਵਿੱਚ ਜਿਹੜ੍ਹੀ ਪੁਸਤਕ ਇਸ ਵੇਲੇ ਸਾਨੂੰ ਮਿਲਦੀ ਹੈ,ਇਹ ਹੈ ਯਾਸ੍ਕ ਦੀ ਰਚਨਾ ਹੈ ਜੋ ਪਾਣਿਨੀ ਤੋਂ ਪਹਿਲੇ ਹੋਇਆ ਹੈ,ਪਰ ਇਹ ਗਲ ਨਿਰਵਿਵਾਦ ਰੂਪ ਵਿੱਚ ਮਨੀ ਜਾ ਸਕਦੀ ਹੈ ਕਿ ਇਸ ਤੋਂ ਪਹਿਲੇ ਅਜਿਹੀਆਂ ਪੁਸਤਕਾਂ ਦੀ ਕਾਫ਼ੀ ਗਿਣਤੀ ਵਰਤਮਾਨ ਸੀ |ਜਿਹੜੇ ਨਿਰੁਕਤ ਲੇਖਕ ਯਾਸ੍ਕ ਤੋਂ ਪਹਿਲਾਂ ਹੋਏ ਹਨ, ਉਹਨਾਂ ਦੀ ਗਿਣਤੀ ਸਤਾਂਰਾਂ ਮੰਨੀ ਜਾਂਦੀ ਹੈ |ਨਿਰੁਕਤ ਦੇ ਤਿੰਨ ਭਾਗ ਹਨ --- 1, ਨੇਘੰਟਕ,ਜਿਸ ਵਿੱਚ ਸਮਾਨਾਰਥੀ ਸ਼ਬਦਾਂ ਨੂੰ ਇਕਤਰਤ ਕੀਤਾ ਗਿਆ ਹੈ,2. ਨੇਗਮ,ਜਿਸ ਵਿੱਚ ਵੇਦ ਸੰਬੰਧੀ ਵਿਸ਼ੇਸ਼ ਸ਼ਬਦਾਂ ਨੂੰ ਇਕਤਰਤ ਕੀਤਾ ਗਿਆ ਹੈ,3. ਵੇਦਤ,ਜਿਸ ਵਿੱਚ ਦੇਵਤਿਆਂ ਤੇ ਯਗਾਂ ਨਾਲ ਸਬੰਧਤ ਸ਼ਬਦਾਂ ਦਾ ਵਰਣਨ ਹੈ |