ਨਿਰੂਪਮਾ ਬਾਗੋਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰੂਪਮਾ ਬਾਗੋਹਾਣੀ (ਪਹਿਲਾਂ ਤਮੂਲੀ; ਅਸਾਮੀ: নিৰূপমা বৰগোহাঞি; 1932–) ਅਸਾਮੀ ਭਾਸ਼ਾ ਵਿੱਚ ਇੱਕ ਭਾਰਤੀ ਪੱਤਰਕਾਰ ਅਤੇ ਨਾਵਲਕਾਰ ਹੈ। ਉਹ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਹੈ, ਜੋ ਆਪਣੇ ਨਾਵਲ ਅਭਿਯੈਤਰੀ ਲਈ ਪ੍ਰਸਿੱਧ ਹੈ। ਸਾਲ 2015 ਵਿੱਚ , ਉਸਨੇ ਸਮਾਜ ਵਿਚ ਵੱਧ ਰਹੀ ਅਸਹਿਣਸ਼ੀਲਤਾ ਦੇ ਵਿਰੋਧ ਵਿੱਚ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ।[1] ਉਹ ਅਸਾਮ ਵੈਲੀ ਲਿਟਰੇਰੀ ਅਵਾਰਡ ਦੀ ਵੀ ਪ੍ਰਾਪਤ ਕਰ ਚੁੱਕੀ ਹੈ।

ਜੀਵਨੀ[ਸੋਧੋ]

ਨਿਰੂਪਮਾ ਤਮੂਲੀ ਗੁਹਾਟੀ, ਅਸਾਮ 17 ਮਾਰਚ 1932 ਨੂੰ, ਇਨਕਮ ਟੈਕਸ ਦੇ ਦਫ਼ਤਰ ਵਿਚ ਇਕ ਕਲਰਕ, ਜਾਦਬ ਤਮੂਲੀ ਅਤੇ ਕਸ਼ੀਸਵਰੀ ਤਮੂਲੀ ਦੇ ਘਰ ਹੋਇਆ।[2] ਉਸਨੇ ਕਾਟਨ ਕਾਲਜ, ਗੁਹਾਟੀ ਅਤੇ ਕਲਕੱਤਾ ਯੂਨੀਵਰਸਿਟੀ, ਵਿੱਚ ਪੜ੍ਹਾਈ ਕੀਤੀ ਜਿੱਥੋਂ ਉਸਨੇ ਅੰਗ੍ਰੇਜ਼ੀ ਸਾਹਿਤ ਅਤੇ ਅਸਾਮੀ ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ। [3] [4]

1958 ਵਿੱਚ, ਤਮੂਲੀ ਨੇ ਲੇਖਕ ਅਤੇ ਪੱਤਰਕਾਰ ਹੋਮੇਨ ਬਾਗੋਹਾਣੀ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਪੁੱਤਰ ਸਨ। 1977 ਵਿਚ, ਉਹ ਵੱਖ ਹੋ ਗਏ।[2]

ਕੈਰੀਅਰ[ਸੋਧੋ]

ਪੱਤਰਕਾਰੀ[ਸੋਧੋ]

ਬਾਗੋਹਾਣੀ ਨੇ ਵੱਖ-ਵੱਖ ਕਾਲਜਾਂ ਵਿਚ ਅੰਗ੍ਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕੀਤਾ ਅਤੇ ਨਾਲ ਹੀ ਸਪਤਾਹਿਕ ਸੰਗਤਿਪਤ ਅਤੇ ਚਿਤਰਾਂਗਦਾ ਦੀ ਸੰਪਾਦਕ ਵੀ ਰਿਹਾ। [3]

1968 ਅਤੇ 1980 ਦੇ ਵਿਚਕਾਰ, ਬਾਗੋਹਾਣੀ ਨੇ ਸਪਤਾਹਿਕ ਨੀਲਾਚਲ ਦੇ ਹਫਤਾਵਾਰੀ ਰਸਾਲੇ ਵਿੱਚ ਕੰਮ ਕੀਤਾ, ਜਿਸਨੂੰ ਉਹ ਆਸਾਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿੰਮੇਵਾਰ ਸੀ। [5] 1979 – 85 ਤੋਂ, ਬੰਗਲਾਦੇਸ਼ ਤੋਂ ਕਥਿਤ ਤੌਰ 'ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਰੁੱਧ ਅਸਾਮ ਵਿੱਚ ਇੱਕ ਮੂਲਵਾਸੀ ਅੰਦੋਲਨ ਹੋਇਆ ਸੀ ਅਤੇ ਕਾਰਕੁਨਾਂ ਦੁਆਰਾ ਕਈ ਕੈਂਪਾਂ ਉੱਤੇ ਹਮਲਾ ਕੀਤਾ ਗਿਆ ਸੀ। ਬਾਗੋਹਾਣੀ ਨੇ ਇਨ੍ਹਾਂ ਹਮਲਿਆਂ ਦੀ ਪੜਤਾਲ ਦੇ ਨਤੀਜੇ ਵਜੋਂ ਲਿਖੇ ਲੇਖਾਂ ਦੇ ਕਾਰਨ ਉਸ ਨੂੰ ਰਸਾਲੇ ਵਿੱਚੋਂ ਵਿੱਚੋਂ ਹਟਾ ਦਿੱਤਾ ਗਿਆ। [2]

ਸਾਹਿਤਕ[ਸੋਧੋ]

ਬਾਗੋਹਾਣੀ ਨੇ ਨੀਲਿਮਾ ਦੇਵੀ ਦੇ ਗੁਪਤ ਨਾਮ ਦੇ ਹੇਠ ਛੋਟੀਆਂ ਕਹਾਣੀਆਂ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਉਸ ਦੀਆਂ ਕੁਝ ਰਚਨਾਵਾਂ ਹਨ ਅਨੇਕ ਅਕਾਸ (1961), ਜਲਚਾਬੀ ( ਫਿਲਮ, 1966), ਸੂਨਿਆਤਰ ਕਾਵਿਆ (ਸੁੰਨ ਦੀਆਂ ਕਵਿਤਾਵਾਂ, 1969)। [6]

ਬਾਗੋਹਾਣੀ ਦਾ ਪਹਿਲਾ ਨਾਵਲ ਸੀਈ ਨਾਦੀ ਨਿਰਵਾਧੀ (ਦਰਿਆ ਵਹਿੰਦਾ ਰਿਹਾ ) 1963 ਵਿਚ ਪ੍ਰਕਾਸ਼ਤ ਹੋਇਆ ਸੀ। ਇਸ ਵਿੱਚ ਇੱਕ ਔਰਤ ਦੀ ਕਹਾਣੀ ਇੱਕ ਨਦੀ ਦੀ ਕਿਸਮਤ ਨਾਲ ਜੁੜੀ ਹੋਈ ਹੈ, ਜਦੋਂ ਕਿ ਏਜਾਨ ਬੁਢਾ ਮਾਨੂਹ (ਇਕ ਬੁਢਾ ਆਦਮੀ, 1966) ਇਕ ਪਿਤਾ ਅਤੇ ਪੁੱਤਰ ਦੇ ਆਪਸੀ ਰਿਸ਼ਤੇ 'ਤੇ ਕੇਂਦ੍ਰਿਤ ਸੀ। ਪੁੱਤਰ, ਦੇ ਅੰਤਰ-ਜਾਤੀ ਵਿਆਹ ਦੇ ਕਾਰਨ ਪੈਦਾ ਹੋਏ ਤਣਾਅ ਦੀ ਰੋਸ਼ਨੀ ਵਿੱਚ ਚਿਤਰਿਆ ਗਿਆ ਹੈ। [6]

ਉਸ ਦੇ ਨਾਰੀਵਾਦੀ ਨਾਵਲ ਦਿਨੋਰ ਪਿਸੋਟ ਦਿਨੋਰ (1968), ਅਨਿਆ ਜੀਵਣ (1986) ਅਤੇ ਚਾਂਪਵਤੀ ਦਮਨਕਾਰੀ ਸਮਾਜਿਕ ਰੀਤਾਂ ਅਤੇ ਮਰਦ ਪ੍ਰਧਾਨਗੀ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੇ ਹਮਦਰਦੀ ਭਰੇ ਚਿੱਤਰਾਂ ਲਈ ਪ੍ਰਸਿੱਧ ਸਨ। ਇਸ ਦੌਰਾਨ, ਪੇਂਡੂ ਪਰਵਾਸ ਦੇ ਨਾਲ-ਨਾਲ ਪੁਰਾਣੀਆਂ ਸਥਾਪਤ ਸਮਾਜਿਕ ਵਿਵਸਥਾਵਾਂ ਦੇ ਟੁੱਟਣ ਕਾਰਨ, ਗਰੀਬਾਂ ਨੂੰ ਦਰਪੇਸ਼ ਜਿੱਲਤ ਦਾ ਉਸਦੇ ਦਿਨੋਰ ਪਿਸੋਟ ਦਿਨੋਰ ਅਤੇ ਭਾਭੀਸ਼ਾਟ ਰੋਂਗਟ ਸੂਰਿਆ (1980) ਵਿੱਚ ਵਰਣਨ ਕੀਤਾ ਗਿਆ।[7] ਇਪਾਪੋਰ ਘਰ ਸਿਪਾਪੋਰ ਘਰ (ਇਸ ਪਾਰ ਘਰ ਉਸ ਪਾਰ ਘਰ, 1979) ਨੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪੇਂਡੂ ਲੋਕਾਂ ਦੇ ਸ਼ਹਿਰੀ ਖੇਤਰਾਂ ਵਿੱਚ ਪਰਵਾਸ ਨੂੰ ਦਰਸਾਇਆ; ਕਹਾਣੀ ਸੁਭਾਵਕ ਤੋਰ ਤੁਰਦੀ ਹੈ, ਯਥਾਰਥਵਾਦੀ ਪਰ ਨਿਰਾਸ਼ਾਵਾਦ ਨਾਲ ਗ੍ਰਸਤ।[8]

ਹਵਾਲੇ[ਸੋਧੋ]

  1. "Two Assamese writers to return Akademi awards to express disapproval of 'growing intolerance' - Firstpost". Firstpost. Retrieved 2015-10-14.
  2. 2.0 2.1 2.2 Gogoi 2003.
  3. 3.0 3.1 Naikar 2005.
  4. "Nirupama Borgohain". Vedanti. Archived from the original on 4 ਮਾਰਚ 2018. Retrieved 4 March 2018. {{cite web}}: Unknown parameter |dead-url= ignored (|url-status= suggested) (help)
  5. AT 2012.
  6. 6.0 6.1 Deka 2013.
  7. Natarajan & Nelson 1996.
  8. Rajan 1989.