ਸਮੱਗਰੀ 'ਤੇ ਜਾਓ

ਨਿਸ਼ਾ ਬਾਨੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਸ਼ਾ ਬਾਨੋ
ਜਾਣਕਾਰੀ
ਜਨਮ(1984-06-29)ਜੂਨ 29, 1984
ਮੂਲਮਾਨਸਾ
ਕਿੱਤਾਗਾਇਕਾ, ਅਦਾਕਾਰਾ

ਨਿਸ਼ਾ ਬਾਨੋ ਪੰਜਾਬੀ ਫ਼ਿਲਮ ਅਦਾਕਾਰਾ ਅਤੇ ਗਇਕਾ ਹੈ। ਬਾਨੋ ਪੰਜਾਬੀ ਕਲਾ ਜਗਤ ਵਿੱਚ ਬਹੁਪੱਖੀ ਹੁਨਰ ਲਈ ਜਾਣੀ ਜਾਂਦੀ ਹੈ।

ਮੁੱਢਲਾ ਪੇਸ਼ੇਵਰ ਸਫ਼ਰ

[ਸੋਧੋ]

ਨਿਸ਼ਾ ਬਾਨੋ ਦੀ ਕਲਾ ਖੇਤਰ ਵਿੱਚ ਰੁਚੀ ਬਚਪਨ ਤੋਂ ਸੀ।ਉਸਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ।ਕਲਾ ਖੇਤਰ ਵਿੱਚ ਅਸਲੀ ਪਛਾਣ ਭਗਵੰਤ ਮਾਨ ਦੇ ਟੈਲੀਵਿਯਨ ਲੜੀਵਾਰਾਂ ਤੋਂ ਮਿਲੀ।[1] ਇਸ ਦੌਰਾਨ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ। ਉਸਨੇ ਜੱਟ ਐਂਡ ਜੁਲੀਅਟ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ।

ਕੈਰੀਅਰ

[ਸੋਧੋ]

ਅਦਾਕਾਰੀ ਕੈਰੀਅਰ

[ਸੋਧੋ]

ਨਿਸ਼ਾ ਬਾਨੋ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਚੈਨਲ ਐਮ.ਐਚ. 1 ਤੇ ਟੈਲੀਕਾਸਟ ਕੀਤੇ "ਹਸਦੇ ਹਸਾਂਦੇ ਰਵੋ" ਨਾਮ ਦੇ ਇੱਕ ਟੀਵੀ ਸ਼ੋਅ ਰਾਹੀਂ ਕੀਤੀ। ਬਾਅਦ ਵਿੱਚ, ਉਸਨੇ ਫਿਲਮ "ਜੱਟ ਐਂਡ ਜੂਲੀਅਟ" ਤੋਂ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਨੇ "ਜੱਟ ਏਅਰਵੇਜ਼", "ਭਾਜੀ ਇਨ ਪ੍ਰੋਬਲਮ", "ਜੱਟ ਬੁਆਏਜ਼ - ਪੁੱਤ ਜੱਟਾਂ ਦੇ", "ਅੰਗਰੇਜ", "ਫੇਰ ਮਮਲਾ ਗੜਬੜ ਗੜਬੜ", "ਬੱਜ਼", "ਟੇਸ਼ਨ", "ਨਿੱਕਾ ਜ਼ੈਲਦਾਰ", “ਮੰਜੇ ਬਿਸਤਰੇ” ਵਰਗੀਆਂ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ।

ਗਾਇਕੀ ਕੈਰੀਅਰ

[ਸੋਧੋ]

ਅਦਾਕਾਰੀ ਤੋਂ ਇਲਾਵਾ ਨਿਸ਼ਾ ਬਾਨੋ ਕਰਮਜੀਤ ਅਨਮੋਲ ਨਾਲ ਡੁਆਇਟ ਗਾਉਣ ਲਈ ਮਸ਼ਹੂਰ ਹੈ। ਉਸਨੇ ਪੰਜਾਬੀ ਫਿਲਮਾਂ ਲਈ ਪਲੇਅਬੈਕ ਸਿੰਗਰ ਦੇ ਤੌਰ ‘ਤੇ ਕਈ ਪੰਜਾਬੀ ਗਾਣੇ ਗਾਏ, ਜਿਨ੍ਹਾਂ ਵਿੱਚ "ਮੋਰਨੀ", "ਮਾਈ ਚੱਡਾ", "ਮੇਰੇ ਵਾਲਾ ਜੱਟ" ਸ਼ਾਮਿਲ ਹਨ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]