ਸਮੱਗਰੀ 'ਤੇ ਜਾਓ

ਨਿਹਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਹਾਲਾ ਇੱਕ ਪੰਜਾਬੀ ਵਾਰ ਲੇਖਕ ਸੀ। ਇਸ ਦੀਆਂ ਦੋ ਵਾਰਾਂ "ਸਖੀ ਸਰਵਰ ਦਾ ਵਿਆਹ" ਅਤੇ "ਸਖੀ ਸਰਵਰ ਤੇ ਜੱਤੀ" ਲੈਜੈਂਡ ਆਫ਼ ਪੰਜਾਬ ਵਿੱਚ ਲਿਖੀਆਂ ਹਨ। ਕਵੀ ਸੌ ਵਿਸਵਾ ਸਖੀ ਸਰਵਰ ਦਾ ਚੇਲਾ ਸੀ। ਇਹਨਾਂ ਦੀ ਬੋਲੀ ਵਿਚਕਾਰਲੇ ਇਲਾਕੇ ਦੀ ਹੈ। ਇਹ ਕਵੀ ਗੁਜ਼ਰਾਵਾਲੇ ਦੇ ਜਿਲ੍ਹੇ ਦਾ ਰਹਿਣ ਵਾਲਾ ਹੈ ਜਿੱਥੇ ਇਸ ਨੇ ਇਹ ਵਾਰ ਦਾ ਸੀਨ ਰੱਖਿਆ ਇਹ ਵਾਰ ਸਿੱਖਾ ਦੇ ਰਾਜ ਕੌਲ ਦੀ ਲਿਖੀ ਜਾਪਦੀ ਹੈ।

ਸਖੀ ਸਰਵਰ

[ਸੋਧੋ]

ਸਖੀ ਸਰਵਰ ਇੱਕ ਮਸ਼ਹੂਰ ਕਵੀ ਹੈ ਜੋ ਕਿ ਪਠਾਣਾ ਦੇ ਰਾਜ ਵਿੱਚ ਸਨ ਇਨ੍ਹਾਂ ਦਾ ਮਸ਼ਹੂਰ ਸਖੀ ਸਰਵਰ ਦੇ ਨਾਮ ਦਾ ਛੋਟਾ ਜਿਹਾ ਡੇਰਾ ਗਾਜ਼ੀ ਖਾਂ ਤੋ 22 ਮਿਲ ਤੇ ਲਹਿੰਦੇ ਵਲ ਤੇ ਸੁਲੇਮਾਨ ਪਹਾੜ ਦੇ ਮੁੱਢ ਵਿੱਚ ਹੈ। ਇਨ੍ਹਾਂ ਦੀ ਰਚਨਾਂ ਵਿੱਚ ਸਾਨੂੰ ਸਖੀ ਸਰਵਰ ਬਾਰੇ ਜਾਣਕਾਰੀ ਮਿਲਦੀ ਹੈ। ਸਖੀ ਸਰਵਰ ਤੇ ਦਾਨੀ ਜੱਟੀ ਇਹ ਵਾਰ ਵੀ ਨਿਹਾਲਾ ਨੇ ਲਿਖੀ ਹੈ। ਦਾਨੀ ਅਮ੍ਰਿੰਤਸਰ ਦੇ ਇਲਾਕੇੇ ਦੀ ਰਹਿਣ ਵਾਲੀ ਸੀ। ਉਸ ਦਾ ਘਰਵਾਲਾ ਗੁਰੁੂ ਨਾਨਕ ਦੇਵ ਦਾ ਸਿੱਖ ਸੀ ਦਾਨੀ ਸਖੀ ਸਰਵਰ ਦੀ ਚੇਲੀ ਸੀ ਇਸ ਵਾਰ ਵਿੱਚ ਸੋਹਿਲਾ ਵੀ ਲਿਖਿਆ ਗਿਆ।

             
।। ਸੋਹਿਲਾ।।
ਸਭ ਤੌਫੀਕਾਂ ਸਾਈਂ ਸੱਚੇ।
ਜੁਮਲਿਆ ਦੇ ਰੱਬ ਪਰਦੇ ਕੱਜੇ।
ਜੋ ਕੁਝ ਚਾਹੇ ਸੋਈ ਕਰਦਾ।

ਨਿਹਾਲੇ ਦੀ ਇਹ ਵਾਰ ਪਹਿਲੀਆਂ ਵਾਰਾਂ ਨਾਲੋਂ ਕੁਝ ਕੁ ਚੰਗੀ ਹੈ ਪਰ ਇਸ ਵਿੱਚ ਸਾਦੀ ਬੋਲੀ ਤੇ ਸਾਦਾ ਮੁਹਾਵਰਾ ਹੈ। ਇੱਕ ਪੁਰਾਣੇ ਰੰਗ ਦੀ ਕਵਿਤਾ ਹੈ ਜੋ ਅੱਜ ਕੱਲ ਦੇ ਰੰਗ ਤੋਂ ਵੱਖਰੀ ਹੈ। ਜਿਸ ਵਿੱਚ ਕਈ ਪੁਰਾਤਨ ਮਨੁੱਖਾ ਦੇ ਕਰਤੱਵ ਤੇ ਕਾਰਨਾਮੇ ਸਾਂਭੇ ਪਏ ਹਨ।

ਹਵਾਲੇ

[ਸੋਧੋ]


  1. ਬੰਬੀਹਾ ਬੋਲ, ਬਾਵਾ ਬੁੱਧ ਸਿੰਘ, ਪੰਨਾ ਨੰ. 291