ਨਿੱਕੀ ਹੈਲੀ ਰੰਧਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿੱਕੀ ਹੈਲੀ ਰੰਧਾਵਾ
Nikki Haley by Gage Skidmore.jpg
116ਵਾਂ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ
ਮੌਜੂਦਾ
ਦਫ਼ਤਰ ਸਾਂਭਿਆ
12 ਜਨਵਰੀ, 2011
ਲੈਫਟੀਨੇਟਕੇਨ ਅਰਦ (2011-2012)
ਗਲੇਨ ਐਫ. ਮੈਕਕੋਨਲ (2012-Present)
ਸਾਬਕਾਮਾਰਕ ਸਨਫੋਰਡ
ਸਾਊਥ ਕੈਰੋਲੀਨਾ ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
the ਵਲੋਂ 87ਵਾਂ ਜ਼ਿਲ੍ਹਾ
ਦਫ਼ਤਰ ਵਿੱਚ
11 ਜਨਵਰੀ, 2005 – 11 ਜਨਵਰੀ, 2011
ਸਾਬਕਾਲਾਰੀ ਕੂਨ
ਉੱਤਰਾਧਿਕਾਰੀਟੋਡ ਅਟਵਾਟਰ
ਨਿੱਜੀ ਜਾਣਕਾਰੀ
ਜਨਮਨਿਰਮਤਾ ਕੌਰ ਰੰਧਾਵਾ
(1972-01-20) ਜਨਵਰੀ 20, 1972 (ਉਮਰ 47)
ਸਾਊਥ ਕੈਰੋਲੀਨਾ
ਅਮਰੀਕਾ
ਕੌਮੀਅਤਅਮਰੀਕੀ
ਸਿਆਸੀ ਪਾਰਟੀਰੀਪਬਲੀਕਨ
ਪਤੀ/ਪਤਨੀਮਿਛਾਇਲ ਹੈਲੇ
(2 ਬੱਚੇ)
ਰਿਹਾਇਸ਼ਸਾਊਥ ਕੈਰੋਲੀਨਾ (ਦਫਤਰ ਸਮੇਂ)
ਲਕਸ਼ਿੰਗਟਨ, ਸਾਊਥ ਕੈਰੋਲੀਨਾ
ਅਲਮਾ ਮਾਤਰਕਲੈਮਸਨ ਯੂਨੀਵਰਸਿਟੀ (B.S.)
ਕਿੱਤਾਅਕਾਉਂਟੈਟ, ਰਾਜਨੀਤਿਕ
ਵੈਬਸਾਈਟwww.governor.sc.gov

ਨਿੱਕੀ ਹੈਲੀ ਰੰਧਾਵਾ ਭਾਰਤੀ ਮੂਲ ਦੀ ਪਹਿਲੀ ਅਜਿਹੀ ਔਰਤ ਹੈ ਜੋ ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਚੁਣੀ ਗਈ।

ਮੁੱਢਲਾ ਜੀਵਨ[ਸੋਧੋ]

ਨਿੱਕੀ ਹੈਲੀ (ਜਨਮ 20 ਜਨਵਰੀ, 1972)[1][2] ਦਾ ਅਸਲੀ ਨਾਂ ਨਿਮਰਤਾ ਕੌਰ ਹੈ। ਉਸ ਦੇ ਪਿਤਾ ਅਜੀਤ ਸਿੰਘ ਰੰਧਾਵਾ ਤੇ ਮਾਤਾ ਰਾਜ ਕੌਰ ਹਨ। ਇਨ੍ਹਾਂ ਦਾ ਜੱਦੀ ਪਿੰਡ ਰਣ ਸਿੰਘ (ਜ਼ਿਲ੍ਹਾ ਤਰਨ ਤਾਰਨ) ਹੈ ਜਿੱਥੇ ਅਜੀਤ ਸਿੰਘ ਆਪਣੇ ਭਰਾ ਪ੍ਰੀਤਮ ਸਿੰਘ ਤੇ ਪਰਿਵਾਰ ਨਾਲ ਇਕੱਠੇ ਰਹਿੰਦੇ ਸਨ। ਨਿੱਕੀ ਹੈਲੇ ਰੰਧਾਵਾ ਦੇ ਨਾਨਕੇ ਕਟੜਾ ਦਲ ਸਿੰਘ (ਅੰਮ੍ਰਿਤਸਰ) ਹਨ ਜਿੱਥੇ ਮਾਤਾ ਰਾਜ ਕੌਰ 1960 ਤੋਂ 1964 ਤੱਕ ਰਹੇ ਤੇ ਬਾਅਦ ਵਿੱਚ ਇਹ ਘਰ ਗਲਿਆਰੇ ਵਿੱਚ ਆ ਗਿਆ। ਨਿੱਕੀ ਰੰਧਾਵਾ ਦੇ ਪਿਤਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰੀ ਕੀਤੀ ਅਤੇ 1960 ਵਿੱਚ ਪੀ.ਐਚ.ਡੀ. ਕਰਨ ਲਈ ਅਮਰੀਕਾ ਆ ਗਏ ਤੇ ਇੱਥੇ ਹੀ ਵੱਸ ਗਏ। ਨਿੱਕੀ ਨੇ ਦੱਸਿਆ ਕਿ ਜਦੋਂ ਉਹ 2004 ਵਿੱਚ ਪਹਿਲੀ ਵਾਰੀ ‘ਵਿੱਪ’ ਚੁਣੀ ਗਈ ਸੀ। ਨਿੱਕੀ ਭਾਵੇਂ ਪੰਜਾਬੀ ਨਹੀਂ ਜਾਣਦੀ ਪਰ ਹੁਣ ਉਹ ਆਪਣੇ ਪਿਤਾ ਜੀ ਤੋਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਨਿੱਕੀ ‘ਰੰਧਾਵਾ’ ਦਾ ਵਿਆਹ ਅੰਗਰੇਜ਼ ਮਿਸਟਰ ਹੈਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਲਾਵਾਂ ਲੈ ਕੇ ਹੋਇਆ ਤੇ ਫਿਰ ਚਰਚ ਵਿੱਚ ਵੀ ਕੀਤਾ ਗਿਆ। ਇਨ੍ਹਾਂ ਦੇ ਘਰ ਪਹਿਲਾਂ ਬੇਟੀ ਤੇ ਫਿਰ ਬੇਟੇ ਦੀ ਬਖ਼ਸ਼ਿਸ਼ ਹੋਈ।

ਨੋਕਰੀ ਅਤੇ ਗਵਰਨਰ[ਸੋਧੋ]

ਨਿੱਕੀ ਕਲੈਮਸਨ ਯੂਨੀਵਰਸਿਟੀ ਤੋਂ ਅਕਾਉਂਟ ਵਿੱਚ ਡਿਗਰੀ ਪਾਸ ਕਰ ਕੇ ਆਪਣੀ ਮਾਤਾ ਨਾਲ ਕਰੋੜਾਂ ਡਾਲਰ ਦੀ ਗਾਰਮੈਂਟਸ ਕੰਪਨੀ ਦੇ ਬਿਜਨਸ ਵਿੱਚ ਹੱਥ ਵਟਾਉਂਦੀ ਰਹੀ ਹੈ। ਉਹ ਸਿਆਸਤ ਵਿੱਚ ਉਮੀਦਵਾਰ ਦੀ ਸ਼ਖ਼ਸੀਅਤ ਨਾਲੋਂ ਉਸ ਦੇ ਸੰਦੇਸ਼ ਨੂੰ ਤਰਜੀਹ ਦਿੰਦੀ ਹੈ ਤੇ ਇਹ ਵੀ ਮੰਨਦੀ ਹੈ ਕਿ ਅਮਰੀਕਾ ਦੀ ਮੌਜੂਦਾ ਆਰਥਿਕ ਮੰਦਹਾਲੀ ਰਿਪਬਲੀਕਨ (ਉਸ ਦੀ ਹੀ) ਪਾਰਟੀ ਦੀਆਂ ਲੰਮੇ ਸਮੇਂ ਤੋਂ ਚੱਲ ਦੀਆਂ ਰਹੀਆਂ ਨੀਤੀਆਂ ਦਾ ਹੀ ਪ੍ਰਤੀਫਲ ਹੈ। ਉਹ ਸਫਲ ਵਪਾਰੀਆਂ ਤੇ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੇ ਹੱਕ ਵਿੱਚ ਹੈ ਨਾ ਕਿ ਹੋਰ ਟੈਕਸਾਂ ਦਾ ਬੋਝ ਪਾ ਕੇ ਹਤਾਸ਼ ਕਰਨ ਦੇ। ਉਹ ਸਰਕਾਰੀ ਫਜ਼ੂਲ ਖਰਚੇ ਕਰਨ ਵਿਰੁੱਧ ਤੇ ਕਾਰਜ ਕੁਸ਼ਲ ਸਰਕਾਰ ਦੀ ਹਮਾਇਤੀ ਹੈ।

ਹਵਾਲੇ[ਸੋਧੋ]

  1. Rucker, Philip (2010-06-08). "Nikki Haley: 10 things you didn't know about the S.C. Republican". Washington Post Voices. 
  2. Page, Susan (2012-04-02). "Don't say 'no' to South Carolina Gov. Nikki Haley". USA Today.