ਨੀਤੂ ਸਿੰਘ (ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਤੂ ਸਿੰਘ
ਜਨਮ (1990-11-25) 25 ਨਵੰਬਰ 1990 (ਉਮਰ 29)
ਪੇਸ਼ਾਅਭਨੇਤਰੀ

ਨੀਤੂ ਸਿੰਘ (ਜਨਮ 25 ਨਵੰਬਰ 1990) ਇੱਕ ਮਾਡਲ ਅਤੇ ਪੰਜਾਬੀ ਅਦਾਕਾਰਾ ਹੈ। ਉਹ 2008 ਵਿੱਚ ਮਿਸ ਪੀਟੀਸੀ ਪੰਜਾਬੀ ਵਿੱਚ ਸ਼ੋਅਬਜ਼ ਸਪੌਟਲਾਈਟ ਵਿੱਚ ਆਈ ਸੀ ਜਦੋਂ ਉਸਨੇ ਮਿਸ ਪੀਟੀਸੀ ਪੰਜਾਬੀ ਦੀ ਵਿਨਰ ਸੀ।[1] ਉਸ ਤੋਂ ਬਾਅਦ ਉਹ ਜਲਦੀ ਹੀ ਹਰਭਜਨ ਦੇ ਗੀਤ ਕਾਲ ਜਲੰਧਰ ਤੋਂ ਦੇ ਵਿਡਿਓ ਵਿੱਚ ਆਈ। ਉਹ 2012 ਵਿੱਚ ਗੁਲਜਾਰ ਇੰਦਰ ਚਾਹਲ ਦੇ ਨਾਲ ਦਿਲ ਤੈਨੂੰ ਕਰਦਾ ਏ ਪਿਆਰ ਵਿੱਚ ਸ਼ਾਮਲ ਹੋਈ ਸੀ। ਉਸ ਦੀ ਨਵੀਂ ਫਿਲਮ 'ਸਾਡੀ ਲਵ ਸਟੋਰੀ' ਜਨਵਰੀ 2013 ਵਿੱਚ ਰਿਲੀਜ਼ ਹੋਈ। ਇਸ ਤੋਂ ਇਲਾਵਾ ਉਸਨੇ ਫਰਵਰੀ 2013 ਵਿੱਚ ਰਿਲੀਜ਼ ਹੋਈ ਬਾਲੀਵੁੱਡ ਹਿਟ ਫਿਲਮ ਸਪੈਸ਼ਲ 26 ਵਿੱਚ ਵੀ ਭੂਮਿਕਾ ਕੀਤੀ।

ਟਾਈਮਜ਼ ਆਫ ਇੰਡੀਆ ਲਈ ਨੀਤੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਆਪਣੇ ਭਵਿੱਖ ਬਾਰੇ ਬਹੁਤ ਸਪਸ਼ਟ ਹੈ। ਉਸਨੇ ਕਿਹਾ ਕਿ ਉਹ ਮਾਡਲਿੰਗ ਨਾਲ ਕੰਮ ਕਰ ਰਹੀ ਹੈ ਅਤੇ ਬਾਲੀਵੁੱਡ ਸਿਨੇਮਾ ਉੱਤੇ ਪੰਜਾਬੀ ਸਿਨੇਮਾ ਲਈ ਅਭਿਨੈ ਕਰਨਾ ਪਸੰਦ ਕਰੇਗੀ ਅਤੇ ਉਸ ਦੀ ਅੰਤਮ ਅਭਿਲਾਸ਼ਾ ਇਹ ਨਹੀਂ ਕੀ ਅਭਿਨੇਤਰੀ ਦੀ ਭੂਮਿਕਾ ਹੀ ਨਿਭਾਉਂਦੀ ਰਹੀ ਉਹ ਰਾਜਨੀਤੀ ਵਿੱਚ ਆਉਣ ਦੀ ਇੱਛਾ ਰੱਖਦੀ ਹੈ।[2]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਨੋਟਸ ਲੇਬਲ ਪੇਸ਼ਕਾਰੀ
2012 ਦਿਲ ਤੈਨੂੰ ਕਰਦਾ ਏ ਪਿਆਰ ਮੁੱਖ ਭੂਮਿਕਾ ਗੁਲਜ਼ਾਰ ਇੰਦਰ ਚਾਹਲ ਦੇ ਨਾਲ
2013 ਸਾਡੀ ਲਵ ਸਟੋਰੀ ਰਣਵਿਜੇ ਸਿੰਘ ਦੇ ਨਾਲ
2013 ਸਪੇਸ਼ਲ 26 ਵਸੀਮ ਦੀ ਘਰਵਾਲੀ ਮਨੋਜ ਭਾਜਪਾਈ ਦੇ ਨਾਲ

ਸ਼ੁੱਕਰਵਾਰ ਨੂੰ ਫਿਲਮ ਵਰਕਸ

2014 ਜੀ ਕਰਦਾ
2017 ਸਰਦਾਰ ਸਾਹਿਬ ਮੁੱਖ  ਭੂਮਿਕਾ ਦਲਜੀਤ ਕਲਸੀ ਦੇ ਨਾਲ

ਹਵਾਲੇ[ਸੋਧੋ]