ਨੀਨਾ ਦੋਬਰੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਨਾ ਦੋਬਰੇਵ
ਅਗਸਤ 2018 ‘ਚ ਦੋਬਰੇਵ
ਜਨਮ
ਨਿਕੋਲੀਨਾ ਕਾਮੇਨੋਵਾ ਦੋਬਰੇਵ

(1989-01-09) ਜਨਵਰੀ 9, 1989 (ਉਮਰ 35)
ਨਾਗਰਿਕਤਾਕੈਨੇਡੀਅਨ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006–ਵਰਤਮਾਨ

ਨੀਨਾ ਦੋਬਰੋਵ (ਜਨਮ ਨਿਕੋਲਿਨਾ ਕੋਂਸਤੋਨਿਕੋਵਾ ਦੋਬਰੇਵਾ;[1] ਜਨਵਰੀ 9, 1989[2]) ਇੱਕ ਬਲਗਾਰੀਅਨ-ਕੈਨੇਡੀਅਨ ਮੂਲ ਦੀ ਅਦਾਕਾਰਾ ਹੈ।[3][4] ਉਸਨੇ ਡੇਗਰਾਸੀ : ਦ ਨੈਕਸਟ ਜਨਰੇਸ਼ਨ ਵਿੱਚ ਮੀਆ ਜੋਨਸ ਦਾ ਕਿਰਦਾਰ ਨਿਭਾਇਆ ਅਤੇ ਦ ਵੈਮਪਾਇਰ ਡਾਇਰੀਸ ਵਿੱਚ ਏਲੀਨਾ ਗਿਲਬਰਟ ਦਾ ਕਿਰਦਾਰ ਨਿਭਾਇਆ ਹੈ। ਬਾਅਦ ਵਿੱਚ, ਉਹ ਏਲਿਨਾ ਗਿਲਬਰਟ ਅਤੇ ਕੈਥਰੀਨ ਪਿਅਰਸ ਵਜੋਂ ਸੀ.ਡਬਲਿਊ ਦੇ ਅਲੌਕਿਕ ਡਰਾਮਾ ਸੀਰੀਜ਼ 'ਦਿ ਵੈਂਪਾਇਰ ਡਾਇਰੀਜ਼' ਵਿੱਚ ਆਪਣੀ ਪੇਸ਼ਕਾਰੀ ਲਈ ਮਸ਼ਹੂਰ ਹੋਈ। ਦੇਬਰੋਵ ਕਈ ਤਰੀਕੇ ਦੀਆਂ ਫਿਲਮਾਂ ਵਿੱਚ ਵੀ ਦਿਖਾਈ ਦਿੱਤੀ ਹੈ, ਜਿਸ ਵਿੱਚ 2012 ਡਰਾਮਾ ‘ਦਿ ਪਰਿਕਸ ਆਫ ਬੀਨਿੰਗ ਏ ਵਾਲਫਲਾਵਰ’, 2014 ਐਕਸ਼ਨ ਕਾਮੇਡੀ ‘ਲੈੱਟਸ ਬੀ ਕੌਪਸ’, 2015 ਦੀ ਭੂਤੀਆ ਕਾਮੇਡੀ ‘ਦਿ ਫਾਈਨਲ ਗਰਲਜ਼’, 2017 ਦੀ ਐਕਸ਼ਨ ਥ੍ਰਿਲਰ ‘ਐਕਸ.ਐਕਸ.ਐਕਸ: ਰਿਟਰਨ ਆਫ ਐਗਜ਼ੈਂਡਰ ਕੇਜ’ ਅਤੇ 2017 ‘ਚ ਵਿਗਿਆਨ-ਗਲਪ ਡਰਾਮਾ ਫਲੈਟਲਾਈਨਰ ਸ਼ਾਮਿਲ ਹੈ। ਉਸ ਦਾ ਜਨਮ ਬੁਲਗਾਰੀਆ ਵਿੱਚ ਹੋਇਆ ਸੀ ਪਰ ਉਹ ਆਪਣੇ ਪਰਿਵਾਰ ਨਾਲ ਦੋ ਸਾਲ ਦੀ ਉਮਰ ਵਿੱਚ ਕਨੈਡਾ ਚਲੀ ਗਈ ਅਤੇ ਟੋਰਾਂਟੋ ਵਿੱਚ ਵੱਡੀ ਹੋਈ। ਉਸ ਨੇ ਰਾਇਰਸਨ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੀ ਪੜ੍ਹਾਈ ਕੀਤੀ, ਪਰੰਤੂ ਉਸ ਨੇ ਆਪਣੇ ਅਭਿਨੈ ਜੀਵਨ ਨੂੰ ਅੱਗੇ ਵਧਾਉਣ ਲਈ ਛੇਤੀ ਹੀ ਪੜ੍ਹਾਈ ਛੱਡ ਦਿੱਤੀ। ਦੋਬਰੇਵ ਲਾਸ ਏਂਜਲਸ ਵਿੱਚ ਰਹਿੰਦੀ ਹੈ।

ਮੁੱਢਲਾ ਜੀਵਨ[ਸੋਧੋ]

ਦੋਬਰੇਵ ਦਾ ਜਨਮ ਨਿਕੋਲੀਨਾ ਕਾਮੇਨੋਵਾ ਦੋਬਰੇਵ ਵਜੋਂ ਸੋਫੀਆ, ਬੁਲਗਾਰੀਆ ਵਿੱਚ ਹੋਇਆ ਸੀ ਅਤੇ ਉਹ ਦੋ ਸਾਲਾਂ ਦੀ ਉਮਰ ਵਿੱਚ ਕਨੈਡਾ ਚਲੀ ਗਈ, ਜਿੱਥੇ ਉਸ ਦੀ ਪਰਵਰਿਸ਼ ਟੋਰਾਂਟੋ, ਉਂਟਾਰੀਓ ਵਿੱਚ ਹੋਈ ਸੀ।[5][6] ਉਸ ਦਾ ਇੱਕ ਵੱਡਾ ਭਰਾ ਹੈ ਜਿਸ ਦਾ ਨਾਂ ਅਲੇਗਜ਼ੈਂਡਰ ਦੋਬਰੇਵ ਹੈ। ਉਸ ਦੇ ਪਿਤਾ, ਕਾਮੇਨ ਦੋਬਰੇਵ, ਇੱਕ ਕੰਪਿਊਟਰ ਮਾਹਰ ਹਨ ਅਤੇ ਉਸ ਦੀ ਮਾਂ, ਮਿਹੇਲਾ ਦੋਬਰੇਵ (ਨੀ ਰਾਦੇਵਾ) ਇੱਕ ਕਲਾਕਾਰ ਹੈ। ਦੋਬਰੇਵ ਨੇ ਵਰਡੇਨਬਰਗ ਜੂਨੀਅਰ ਪਬਲਿਕ ਸਕੂਲ ਅਤੇ ਜੇ. ਬੀ. ਟਾਇਰਲ ਸੀਨੀਅਰ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ, ਜਿੱਥੇ ਉਸ ਨੇ ਬੈਲੇ ਅਤੇ ਜੈਜ਼ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਅਤੇ ਤਾਲਾਂ ਦੇ ਜਿਮਨਾਸਟਿਕਸ ਵਿਚ ਹਿੱਸਾ ਲਿਆ। ਉਸ ਨੇ ਟੋਰਾਂਟੋ ਦੇ ਆਰਮਸਟ੍ਰਾਂਗ ਐਕਟਿੰਗ ਸਟੂਡਿਓਜ਼ ਵਿੱਚ ਅਦਾਕਾਰੀ ਦੀਆਂ ਕਲਾਸਾਂ ਲਈਆਂ।[7] ਇਸ ਤੋਂ ਬਾਅਦ ਦੋਬਰੇਵ ਨੇ ਆਪਣੇ ਗ੍ਰੈਜੂਏਟ ਹੋਣ ਤੱਕ ਸਕਾਰਬਰੋ ਵਿੱਚ ਵੈਕਸਫੋਰਡ ਕਾਲਜੀਏਟ ਸਕੂਲ ਲਈ ਆਰਟਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਦੋਬਰੇਵ ਨੇ ਟੋਰਾਂਟੋ ਵਿੱਚ ਰਾਇਰਸਨ ਯੂਨੀਵਰਸਿਟੀ ਵਿੱਚ ਪੋਸਟ-ਸੈਕੰਡਰੀ ਦੀ, ਸਮਾਜ ਸ਼ਾਸਤਰ ਵਿੱਚ ਪ੍ਰਮੁੱਖ, ਪੜ੍ਹਾਈ ਕੀਤੀ,[8] ਹਾਲਾਂਕਿ ਉਸ ਦਾ ਅਭਿਨੈ ਉਸ ਦੇ ਗ੍ਰੈਜੂਏਟ ਹੋਣ ‘ਚ ਬਾਧਾ ਬਣਿਆ।[9]

ਨਿੱਜੀ ਜੀਵਨ[ਸੋਧੋ]

ਦੋਬਰੇਵ ਅੰਗ੍ਰੇਜ਼ੀ, ਫ੍ਰੈਂਚ ਅਤੇ ਬੁਲਗਾਰੀਅਨ ਭਾਸ਼ਾਵਾਂ ਨਾਲ ਜਾਣੂ ਹੈ।[10] ‘ਦਿ ਵੈਂਪਾਇਰ ਡਾਇਰੀ’ ਫਿਲਮਾਉਂਦੇ ਸਮੇਂ, ਦੋਬਰੇਵ ਐਟਲਾਂਟਾ ਵਿੱਚ ਰਹਿੰਦੀ ਸੀ[11], ਪਰੰਤੂ 2015 ਵਿੱਚ ਰਿਹ ਸੀਰੀਜ਼ ਛੱਡਣ ਤੋਂ ਬਾਅਦ ਲਾਸ ਏਂਜਲਸ ਚਲੀ ਗਈ।[12]

ਹਵਾਲੇ[ਸੋਧੋ]

  1. "Nina Dobrev Biography". TV Guide. Retrieved April 6, 2015.
  2. "Nina Dobrev". Hollywood.com. Retrieved January 22, 2017.
  3. Dobrev, Nina [@ninadobrev] (April 19, 2013). "No, I'm Bulgarian ! "@ParisHilton4ev: @ninadobrev Do you have some kind of a relation to Russian nationality? xoxo"" (ਟਵੀਟ). Retrieved January 22, 2017 – via ਟਵਿੱਟਰ. {{cite web}}: Cite has empty unknown parameters: |other= and |dead-url= (help)
  4. "Усмихнатата, красива и позитивна българка Нина Добрев". Struma (in Bulgarian). January 13, 2013. Archived from the original on ਮਈ 19, 2015. Retrieved December 1, 2013. {{cite web}}: Unknown parameter |dead-url= ignored (help); Unknown parameter |trans_title= ignored (help)CS1 maint: unrecognized language (link)
  5. Ryan, Andrew (September 22, 2009). "From DeGrassi to the dark side". The Globe and Mail. Retrieved June 12, 2017.
  6. Calhoun, Crissy (2010). "Cast Bios: Nina Dobrev". Love You To Death: The Unofficial Companion to The Vampire Diaries. Ecw Pr. ISBN 978-1-55022-978-3.
  7. "Armstrong Acting Studios – We train Tv and Film actors – Toronto". Armstrong Acting Studios – We train Tv and Film actors – Toronto. Retrieved 2017-08-17.
  8. Lewis, Jessica (November 5, 2008). "Degrassi Gets Schooled". TheEyeopener.com. Archived from the original on February 13, 2010. Retrieved June 12, 2017.
  9. Goldfield Rodrigues, Brittany (January 26, 2015). "Top five actors you didn't know went to Ryerson". Ryersonian.ca. Ryerson School of Journalism. Retrieved June 12, 2017.
  10. Fowler, Tara (November 23, 2010). "Dobrev: 'I'm proud to be Bulgarian'". Digital Spy. Retrieved June 12, 2017.
  11. Brett, Jennifer (February 9, 2015). "Nina Dobrev, Julianne Hough, Zac Efron hang out in Atlanta". The Atlanta Journal-Constitution. Archived from the original on ਜੁਲਾਈ 29, 2017. Retrieved June 12, 2017. Nina Dobrev calls Atlanta home and stars in locally filmed "The Vampire Diaries." {{cite web}}: Unknown parameter |dead-url= ignored (help)
  12. Kahn, Howie (May 11, 2015). "What's Next for Nina Dobrev?". Self. Retrieved June 12, 2017. It's because, despite her nine years in the business, the sprawl of Los Angeles is new to her: She'll be living here full-time in just a few weeks but doesn't know the roads quite yet.