ਨੀਲੀ ਜਲ ਕੁੱਕੜੀ
ਨੀਲੀ ਜਲ ਕੁੱਕੜੀ | |
---|---|
Not recognized (IUCN 3.1)
| |
Scientific classification | |
Kingdom: | ਜਾਨਵਰ
|
Phylum: | ਕੋਰਡੇਟ
|
Class: | |
Order: | ਗਰੁਈਫੋਰਮਜ਼
|
Family: | ਰੈਲੀਡੇਈ
|
Genus: | ਪਰੋਫਾਇਰੋ
|
Species: | ਪੀ. ਪੋਲੀਓਸੀਫੈਲਸ
|
Binomial name | |
ਪਰੋਫਾਇਰੋ ਪੋਲੀਓਸੀਫੈਲਸ ਜੋਹਨ ਲੈਥਮ, 1801)
| |
Synonyms | |
ਪਰੋਫਾਇਰੋ ਪਰੋਫਾਇਰੋ ਪੋਲੀਓਸੀਫੈਲਸ |
ਨੀਲੀ ਜਲ ਕੁੱਕੜੀ ਸਲੇਟੀ ਸਿਰ ਵਾਲੀ ਕੁੱਕੜੀ ਦੀਆਂ 130 ਜਾਤੀਆਂ ਦੇ ਪਰਿਵਾਰ ਨੂੰ ‘ਰੈਲੀਡੇਈ’ ਕਿਹਾ ਜਾਂਦਾ ਹੈ। ਇਸ ਪਰਿਵਾਰ ਦੀਆਂ ਜਾਤੀਆਂ ਤਕਰੀਬਨ ਸਾਰੀ ਦੁਨੀਆ ਵਿੱਚ ਪਾਈਆਂ ਜਾਂਦੀਆਂ ਹਨ। ਭਾਰਤ 'ਚ ਇਹ ਦਲਦਲਾਂ ਅਤੇ ਛੰਭਾਂ ਵਿੱਚ ਜੋੜੀਆਂ ਵਿੱਚ ਅਤੇ ਜਾਂ ਕੋਈ 30 ਪੰਛੀਆਂ ਤਕ ਦੀਆਂ ਟੋਲੀਆਂ ਵਿੱਚ ਰਹਿੰਦੀਆਂ ਹਨ।[1] ਇਹਨਾਂ ਦਾ ਖਾਣਾ ਕੀੜੇ-ਮਕੌੜੇ, ਘੋਗੇ ਅਤੇ ਪਾਣੀ ਦੇ ਪੌਦਿਆਂ ਦੇ ਗੁੱਦੇਦਾਰ ਤਣੇ ਅਤੇ ਜੜ੍ਹਾਂ ਹਨ। ਕਈ ਵਾਰ ਇਹ ਪੰਜਿਆਂ ਦੀਆਂ ਉਂਗਲਾਂ ਨਾਲ ਸ਼ਿਕਾਰ ਨੂੰ ਫੜ੍ਹ ਕੇ ਪੰਜਿਆਂ ਨੂੰ ਉੱਪਰ ਮੋੜ ਕੇ ਆਪਣੀ ਚੁੰਝ ਵਿੱਚ ਪਾ ਕੇ ਖਾ ਜਾਂਦੀਆਂ ਹਨ। ਇਹਨਾਂ ਦੀ ਅਵਾਜ ਕੁੜ-ਕੁੜ, ਘੁੱਗੂ, ਫੁੰਕਾਰੇ ਜਾਂ ਜ਼ੋਰ-ਜ਼ੋਰ ਦੀ ਚੀਕਾਂ ਹੁੰਦੀਆਂ ਹਨ।
ਅਕਾਰ
[ਸੋਧੋ]ਇਸ ਦੀ ਲੰਬਾਈ 45 ਤੋਂ 50 ਸੈਂਟੀਮੀਟਰ, ਨਰ ਦਾ ਭਾਰ 1050 ਗ੍ਰਾਮ ਅਤੇ ਮਾਦਾ ਦਾ ਭਾਰ 850 ਗ੍ਰਾਮ, ਰੰਗ ਚਕਮਦਾਰ ਨੀਲੀ ਭਾਹ ਵਾਲਾ ਜਾਮਣੀ ਹੁੰਦਾ ਹੈ।ਇਸ ਦਾ ਸਿਰ ਸਲੇਟੀ ਭਾਹ ਵਾਲੇ ਨੀਲੇ ਰੰਗ ਦਾ ਅਤੇ ਚੁੰਝ ਸੁਰਖ ਲਾਲ ਹੁੰਦੀ ਹੈ। ਚੁੰਝ ਦੀ ਜੜ੍ਹ ਤੋਂ ਕਾਫ਼ੀ ਸਾਰਾ ਲਾਲ ਮਾਸ ਮੱਥੇ ਤਕ ਜਾਂਦਾ ਹੈ। ਇਸ ਦੀ ਧੌਣ ਲੰਮੀ, ਛਾਤੀ ਅਤੇ ਢਿੱਡ ਦਾ ਅਗਲਾ ਹਿੱਸਾ ਚਮਕਦਾਰ ਨੀਲੀ ਭਾਹ ਵਾਲੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦੀ ਪਿੱਠ ਅਤੇ ਖੰਭਾਂ ਦੀ ਜੜ੍ਹਾਂ ਕੋਲ ਨੀਲੇ-ਜਾਮਣੀ ਰੰਗ ਵਿੱਚ ਭੂਰਾਪਣ ਦਿਸਦਾ ਹੈ। ਇਸ ਦੀਆਂ ਅੱਖਾਂ ਵੀ ਭੂਰੀ ਭਾਹ ਵਾਲੀਆਂ ਲਾਲ ਹੁੰਦੀਆਂ ਹਨ। ਇਸ ਦੀਆਂ ਲੱਤਾਂ ਲਾਲ, ਤਾਕਤਵਰ, ਮੋਟੀਆਂ ਅਤੇ ਪੰਜੇ ਵੱਡੇ ਹੁੰਦੇ ਹਨ। ਇਸ ਦੀ ਪੂਛ ਹਰੀ ਭਾਹ ਵਾਲੀ ਭੂਰੀ-ਨੀਲੀ-ਜਾਮਣੀ ਲੰਡੀ ਹੁੰਦੀ ਹੈ। ਇਸ ਦੇ ਹੇਠਾਂ ਚਿੱਟੇ ਖੰਭ ਹੁੰਦੇ ਹਨ। ਇਹ ਤੈਰਨਾ, ਉੱਡਣਾ ਵੀ ਜਾਣਦੀਆਂ ਹਨ।
ਅਗਲੀ ਪੀੜ੍ਹੀ
[ਸੋਧੋ]ਨੀਲੀ ਜਲ ਕੁੱਕੜੀ ਦਾ ਬੱਚੇ ਪੈਦਾ ਕਰਨ ਦਾ ਸਮਾਂ ਜੂਨ ਤੋਂ ਸਤੰਬਰ ਹੁੰਦਾ ਹੈ। ਨਰ ਮਾਦਾ ਨੂੰ ਲੁਭਾਉਣ ਲਈ ਨੜੀ ਦੀ ਛੋਟੀ ਜਿੰਨੀ ਇੱਕ ਸੋਟੀ ਆਪਣੀ ਚੁੰਝ ਵਿੱਚ ਫੜ੍ਹ ਕੇ ਰੌਲਾ ਪਾਉਂਦਾ ਮਾਦਾ ਦੇ ਪਿੱਛੇ ਦੌੜਦਾ ਹੈ। ਇਹ ਪਾਣੀ ਦੇ ਪੌਦਿਆ ਦੀਆਂ ਨੜੀਆਂ ਪਲੇਟ ਵਰਗਾ ਆਲ੍ਹਣਾ ਬਣਾਉਂਦੇ ਹਨ। ਮਾਦਾ 3 ਤੋਂ 6 ਅੰਡੇ ਦਿੰਦੀ ਹੈ। ਅੰਡੇ ਦਾ ਸਲੇਟੀ ਜਿਸ ਉੱਤੇ ਲਾਖੇ ਧੱਬੇ ਹੁੰਦੇ ਹਨ। ਮਾਦਾ 23 ਤੋਂ 29 ਦਿਨਾਂ ਵਿੱਚ ਬੱਚੇ ਕੱਢ ਲੈਂਦੀ ਹੈ। ਚੂਚਿਆਂ ਦੀ ਮਾਦਾ ਅਤੇ ਨਰ ਦੋਨੋਂ ਦੋ ਮਹੀਨੇ ਤਕ ਪਾਲਦੇ ਹਨ।
ਹਵਾਲੇ
[ਸੋਧੋ]- ↑ "2015 taxonomy update for Indian birds | eBird India". ebird.org. Retrieved 2015-12-16.