ਨੁੱਕੜ ਨਾਟਕ
ਨੁੱਕੜ-ਨਾਟਕ (ਅੰਗਰੇਜ਼ੀ:Street theatre]] ਇੱਕ ਅਜਿਹੀ ਨਾਟ-ਵਿਧਾ ਹੈ, ਜੋ ਪਰੰਪਰਾਗਤ ਰੰਗ ਮੰਚੀ ਨਾਟਕਾਂ ਤੋਂ ਭਿੰਨ ਹੈ। ਇਹ ਨਾਟਕ ਰੰਗ ਮੰਚ ਉੱਤੇ ਨਹੀਂ ਖੇਡਿਆ ਜਾਂਦਾ ਅਤੇ ਆਮ ਤੌਰ 'ਤੇ ਇਸ ਦੀ ਰਚਨਾ ਕਿਸੇ ਇੱਕ ਲੇਖਕ ਦੁਆਰਾ ਨਹੀਂ ਕੀਤੀ ਗਈ ਹੁੰਦੀ, ਸਗੋਂ ਸਮਾਜਕ ਪਰਿਸਥਿਤੀਆਂ ਅਤੇ ਸੰਦਰਭਾਂ ਵਿੱਚੋਂ ਉਪਜੇ ਮਜ਼ਮੂਨਾਂ ਨੂੰ ਇਨ੍ਹਾਂ ਦੁਆਰਾ ਮੌਕੇ ਤੇ ਉਠਾ ਲਿਆ ਜਾਂਦਾ ਹੈ। ਜਿਵੇਂ ਕਿ ਨਾਮ ਤੋਂ ਸਾਫ਼ ਹੈ ਇਸਨੂੰ ਕਿਸੇ ਸੜਕ, ਗਲੀ, ਚੁਰਾਹੇ ਜਾਂ ਕਿਸੇ ਸੰਸਥਾ ਦੇ ਗੇਟ ਅਤੇ ਕਿਸੇ ਵੀ ਸਰਵਜਨਿਕ ਸਥਲ ਉੱਤੇ ਖੇਡਿਆ ਜਾਂਦਾ ਹੈ। ਇਸ ਦੀ ਤੁਲਨਾ ਸੜਕ ਦੇ ਕੰਢੇ ਮਜਮਾ ਲਗਾ ਕੇ ਤਮਾਸ਼ਾ ਵਿਖਾਉਣ ਵਾਲੇ ਮਦਾਰੀ ਦੇ ਖੇਲ ਨਾਲ ਵੀ ਕੀਤੀ ਜਾ ਸਕਦੀ ਹੈ। ਅੰਤਰ ਇਹ ਹੈ ਕਿ ਇਹ ਮਜਮਾ ਬੁੱਧੀਜੀਵੀਆਂ ਦੁਆਰਾ ਕਿਸੇ ਉਦੇਸ਼ ਨੂੰ ਸਾਹਮਣੇ ਰੱਖ ਕੇ ਲਗਾਇਆ ਜਾਂਦਾ ਹੈ। ਭਾਰਤ ਵਿੱਚ ਆਧੁਨਿਕ ਨੁੱਕੜ ਨਾਟਕ ਨੂੰ ਹਰਮਨ-ਪਿਆਰਾ ਬਣਾਉਣ ਦਾ ਸਿਹਰਾ ਸਫਦਰ ਹਾਸ਼ਮੀ ਨੂੰ ਜਾਂਦਾ ਹੈ। ਉਹਨਾਂ ਦੇ ਜਨਮ ਦਿਨ 12 ਅਪਰੈਲ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਨੁੱਕੜ ਨਾਟਕ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।[1]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |