ਸਮੱਗਰੀ 'ਤੇ ਜਾਓ

ਸਫ਼ਦਰ ਹਾਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਫਦਰ ਹਾਸ਼ਮੀ ਤੋਂ ਮੋੜਿਆ ਗਿਆ)
ਸਫ਼ਦਰ ਹਾਸ਼ਮੀ
ਤਸਵੀਰ:SafdarHashmi.jpg
ਜਨਮ(1954-04-12)12 ਅਪ੍ਰੈਲ 1954
ਦਿੱਲੀ, ਭਾਰਤ
ਮੌਤ2 ਜਨਵਰੀ 1989(1989-01-02) (ਉਮਰ 34)
ਗਾਜੀਆਬਾਦ, ਉੱਤਰ ਪ੍ਰਦੇਸ਼, ਭਾਰਤ
ਕਿੱਤਾਲੇਖਕ, ਨੁੱਕੜ ਨਾਟਕਕਾਰ, ਸਮਾਜ ਸੇਵੀ
ਕਾਲ1973–1989
ਜੀਵਨ ਸਾਥੀਮੋਲੋਈਸ਼੍ਰੀ ਹਾਸ਼ਮੀ
ਰਿਸ਼ਤੇਦਾਰਸਭਾ ਅਜ਼ਾਦ (ਭਤੀਜੀ)

ਸਫ਼ਦਰ ਹਾਸ਼ਮੀ (12 ਅਪਰੈਲ 1954 – 2 ਜਨਵਰੀ 1989) ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸੀ। ਉਹ ਮੁੱਖ ਤੌਰ ਤੇ ਭਾਰਤ ਅੰਦਰ ਨੁੱਕੜ ਨਾਟਕ ਨਾਲ ਜੁੜਿਆ ਹੋਇਆ ਸੀ। ਅੱਜ ਵੀ ਰਾਜਨੀਤਕ ਨਾਟਕਕਾਰੀ ਵਿੱਚ ਉਸ ਦਾ ਮਹੱਤਵਪੂਰਨ ਪ੍ਰਭਾਵ ਹੈ।[1]

ਜੀਵਨ ਵੇਰਵਾ[ਸੋਧੋ]

12 ਅਪਰੈਲ 1954 ਨੂੰ ਸਫ਼ਦਰ ਦਾ ਜਨਮ ਦਿੱਲੀ ਵਿੱਚ ਹਨੀਫ ਅਤੇ ਕੌਮਰ ਆਜਾਦ ਹਾਸ਼ਮੀ ਦੇ ਘਰ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਜੀਵਨ ਅਲੀਗੜ ਅਤੇ ਦਿੱਲੀ ਵਿੱਚ ਗੁਜਰਿਆ, ਜਿੱਥੇ ਇੱਕ ਪ੍ਰਗਤੀਸ਼ੀਲ ਮਾਰਕ‍ਸਵਾਦੀ ਪਰਿਵਾਰ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਦਿੱਲੀ ਵਿੱਚ ਪੂਰੀ ਕੀਤੀ। ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਤੋਂ ਅੰਗਰੇਜ਼ੀ ਵਿੱਚ ਗਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ.ਏ ਕੀਤੀ। ਇਹੀ ਉਹ ਸਮਾਂ ਸੀ ਜਦੋਂ ਉਹ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸਾਂਸਕ੍ਰਿਤਕ ਯੂਨਿਟ ਨਾਲ ਜੁੜ ਗਏ, ਅਤੇ ਇਸ ਦੌਰਾਨ ਇਪਟਾ ਨਾਲ ਵੀ ਉਨ੍ਹਾਂ ਦਾ ਸੰਬੰਧ ਰਿਹਾ।

ਸਰਗਰਮੀਆਂ[ਸੋਧੋ]

ਮੁੱਦਾ ਇਹ ਨਹੀਂ ਹੈ ਕਿ ਨਾਟਕ ਕਿੱਥੇ ਆਜੋਜਿਤ ਕੀਤਾ ਜਾਵੇ (ਨੁੱਕੜ ਨਾਟਕ, ਕਲਾ ਨੂੰ ਜਨਤਾ ਤੱਕ ਪਹੁੰਚਾਉਣ ਦਾ ਸ੍ਰੇਸ਼ਟ ਮਾਧਿਅਮ ਹੈ), ਸਗੋਂ ਮੁੱਖ ਮੁੱਦਾ ਤਾਂ ਉਸ ਅਟੱਲ ਅਤੇ ਨਾ ਸੁਲਝਣ ਵਾਲੇ ਟਕਰਾ ਦਾ ਹੈ, ਜੋ ਕਿ ਕਲਾ ਪ੍ਰਤੀ 'ਬੁਰਜ਼ਵਾ ਵਿਅਕਤੀਵਾਦੀ ਪਹੁੰਚ' ਅਤੇ 'ਸਮੂਹਕ ਜਮਹੂਰੀ ਪਹੁੰਚ' ਵਿਚਕਾਰ ਹੁੰਦਾ ਹੈ। - ਸਫਦਰ ਹਾਸ਼ਮੀ, ਅਪਰੈਲ 1983

ਪੁੱਛੋ, ਮਜ਼ਦੂਰੀ ਖਾਤਿਰ ਲੋਕ ਭਟਕਦੇ ਕਿਉਂ ਨੇ?

ਪੜ੍ਹੋ, ਤੁਹਾਡੀ ਸੁੱਕੀ ਰੋਟੀ ਗਿੱਧਾ ਖੋਹਦੇਂ ਕਿਉਂ ਨੇ? ਪੁੱਛੋ, ਮਾਂਵਾਂ-ਭੈਣਾਂ ਤੇ ਬਦਮਾਸ਼ ਝਪਟਦੇ ਕਿਉਂ ਨੇ?

ਪੜੋ, ਤੁਹਾਡੀ ਮਿਹਨਤ ਦਾ ਫ਼ਲ ਸੇਠ ਲੁਟਦੇ ਕਿਉਂ ਨੇ?... ਸਫਦਰ ਹਾਸ਼ਮੀ

1973 ਵਿੱਚ ਉਨ੍ਹਾਂ ਨੇ ਸੀ ਪੀ ਐਮ ਦੀ ਨੀਤੀ ਅਨੁਸਾਰ ਇਪਟਾ ਤੋਂ ਅੱਡ ਜਨ ਨਾਟਯ ਮੰਚ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਇਸ ਮੰਚ ਦੇ ਝੰਡੇ ਹੇਠ ਦੇਸ਼ ਨੁੱਕਰ ਨੁੱਕਰ ਵਿੱਚ ਨੁੱਕੜ ਨਾਟਕ ਕੀਤੇ। 1979 ਵਿੱਚ ਉਨ੍ਹਾਂ ਦਾ ਵਿਆਹ ਮੌਲੇਸ਼੍ਰੀ (ਮਾਲਾ) ਨਾਲ ਹੋਇਆ ਸੀ। ਦੋਨਾਂ ਨੇ ਮਿਲ ਕੇ ਆਪਣੇ ਨਾਟਕਾਂ ਰਾਹੀਂ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ।[2] 1975 ਵਿੱਚ ਐਮਰਜੈਂਸੀ ਲਾਗੂ ਹੋਣ ਤੱਕ ਸਫਦਰ ਆਪਣੇ ਮੰਚ ਦੇ ਨਾਲ ਨੁੱਕੜ ਡਰਾਮਾ ਕਰਦੇ ਰਹੇ, ਅਤੇ ਉਸ ਦੇ ਬਾਅਦ ਐਮਰਜੈਂਸੀ ਦੇ ਦੌਰਾਨ ਉਹ ਗੜਵਾਲ, ਕਸ਼ਮੀਰ ਅਤੇ ਦਿੱਲੀ ਦੇ ਵਿਸ਼ਵਵਿਦਿਆਲਿਆਂ ਵਿੱਚ ਅੰਗਰੇਜ਼ੀ ਸਾਹਿਤ ਦੇ ਲੈਕਚਰਾਰ ਦੇ ਪਦ ਉੱਤੇ ਰਹੇ। ਐਮਰਜੈਂਸੀ ਦੇ ਬਾਅਦ ਸਫਦਰ ਵਾਪਸ ਰਾਜਨੀਤਕ ਤੌਰ ਉੱਤੇ ਸਰਗਰਮ ਹੋ ਗਏ ਅਤੇ 1978 ਤੱਕ ਜਨ ਨਾਟਯ ਮੰਚ ਭਾਰਤ ਵਿੱਚ ਨੁੱਕੜ ਡਰਾਮੇ ਦੇ ਇੱਕ ਮਹੱਤਵਪੂਰਣ ਸੰਗਠਨ ਵਜੋਂ ਉਭਰ ਕੇ ਆਇਆ। ਇੱਕ ਨਵੇਂ ਡਰਾਮੇ ਮਸ਼ੀਨ ਨੂੰ ਦੋ ਲੱਖ ਮਜਦੂਰਾਂ ਦੀ ਵਿਸ਼ਾਲ ਸਭਾ ਦੇ ਸਾਹਮਣੇ ਆਯੋਜਿਤ ਕੀਤਾ ਗਿਆ। ਇਸ ਦੇ ਬਾਅਦ ਹੋਰ ਵੀ ਬਹੁਤ ਸਾਰੇ ਡਰਾਮਾ ਸਾਹਮਣੇ ਆਏ, ਜਿਹਨਾਂ ਵਿੱਚ ਨਿਮਨ-ਵਰਗੀ ਕਿਸਾਨਾਂ ਦੀ ਬੇਚੈਨੀ ਦਾ ਦਰਸ਼ਾਂਦਾ ਹੋਇਆ ਡਰਾਮਾ ਪਿੰਡ ਤੋੰ ਸ਼ਹਿਰ ਤੱਕ, ਫਿਰਕੂ ਫਾਸੀਵਾਦ ਨੂੰ ਦਰਸਾਉਂਦੇ (ਹਤਿਆਰੇ ਅਤੇ ਅਗਵਾ ਭਾਈਚਾਰੇ ਦਾ), ਬੇਰੋਜਗਾਰੀ ਤੇ ਬਣਿਆ ਡਰਾਮਾ ਤਿੰਨ ਕਰੋੜ, ਘਰੇਲੂ ਹਿੰਸਾ ਉੱਤੇ ਬਣਿਆ ਡਰਾਮਾ ਔਰਤ ਅਤੇ ਮੰਹਿਗਾਈ ਉੱਤੇ ਬਣਾ ਡਰਾਮਾ ਡੀਟੀਸੀ ਦੀ ਧਾਂਧਲੀ ਇਤਆਦਿ ਪ੍ਰਮੁੱਖ ਰਹੇ।

ਦਿਹਾਂਤ[ਸੋਧੋ]

1 ਜਨਵਰੀ, 1989 ਨੂੰ ਹੱਲਾ ਬੋਲ ਨਾਟਕ ਖੇਡਦੇ ਸਮੇਂ ਹਾਸਮੀ ਤੇ ਹਮਲਾ ਹੋਇਆ ਜੋ ਅਗਲੇ ਦਿਨ ਉਸ ਦੀ ਮੌਤ ਦਾ ਕਾਰਨ ਬਣਿਆ ਅਤੇ 4 ਜਨਵਰੀ 1989 ਨੂੰ ਉਸ ਦੀ ਪਤਨੀ ਜੇ ਨਾਟਕ ਬਾਕੀ ਸੀ ਉਹ ਪੂਰਾ ਕਰਨ ਲਈ ਗਈ ਤੇ ਨਾਟਕ ਪੂਰਾ ਕਿਤਾ।

ਹਵਾਲੇ[ਸੋਧੋ]

  1. "The Frontline, Jan 2005". Archived from the original on 2006-06-30. Retrieved 2013-06-04. {{cite web}}: Unknown parameter |dead-url= ignored (|url-status= suggested) (help)
  2. ਸਫ਼ਦਰ ਹਾਸ਼ਮੀ ਨੂੰ ਯਾਦ ਕਰਦਿਆਂ…