ਨੂਨਾਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Starr Nunatak, on the coast of Victoria Land, Antarctica
Cântaro Magro, Serra da Estrela, Portugal, formed as a nunatak during the last ice age and now exposed[1]

ਨੂਨਾਤਕ (nunatak) ਕਿਸੇ ਹਿਮਾਨੀ (ਗਲੇਸ਼ਿਅਰ), ਹਿਮਚਾਦਰ ਜਾਂ ਹੋਰ ਬਰਫ ਨਾਲ ਪੂਰੀ ਤਰ੍ਹਾਂ ਢਕੇ ਵਿਸਤ੍ਰਿਤ ਖੇਤਰ ਵਿੱਚ ਇੱਕ ਬਰਫ-ਰਹਿਤ ਖੁੱਲ੍ਹਾ ਹੋਇਆ ਪਥਰੀਲਾ ਪਹਾੜ, ਚੱਟਾਨ ਜਾਂ ਪਹਾੜ ਹੁੰਦਾ ਹੈ। ਇਸ ਨੂੰ ਅਕਸਰ ਹਿਮਾਨੀ ਟਾਪੂ (glacial islands) ਵੀ ਕਿਹਾ ਜਾਂਦਾ ਹੈ।

ਹਿਮ ਅਤੇ ਬਰਫ ਨਾਲ ਢਕੇ ਖੇਤਰਾਂ ਵਿੱਚ ਇੱਕ ਸਥਾਨ ਅਕਸਰ ਹੋਰ ਸਥਾਨਾਂ ਵਰਗਾ ਦਿਸਦਾ ਹੈ ਅਤੇ ਨੂਨਾਤਕਾਂ ਨੂੰ ਸਥਾਨ-ਪਹਿਚਾਣ ਅਤੇ ਮਾਰਗਦਰਸ਼ਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਨੂਨਾਤਕਾਂ ਉੱਤੇ ਰਹਿਣ ਵਾਲੇ ਜੀਵ ਬਰਫ ਨਾਲ ਘਿਰੇ ਹੋਣ ਦੇ ਕਾਰਨ ਅਕਸਰ ਹੋਰ ਸਥਾਨਾਂ ਦੇ ਜੀਵਾਂ ਨਾਲ ਸੰਪਰਕ ਖੋਹ ਬੈਠਦੇ ਹਨ ਅਤੇ ਉਹਨਾਂ ਦੇ ਵਾਸਸਥਾਨ ਵੱਖ ਵੱਖ ਰੂਪਾਂ ਵਿੱਚ ਵਿਕਸਿਤ ਹੁੰਦੇ ਹਨ।

ਨੂਨਾਤਕ ਸ਼ਬਦ ਗ੍ਰੀਨਲੈਂਡਕ ਮੂਲ ਦਾ ਹੈ[2] ਅਤੇ ਅੰਗਰੇਜ਼ੀ ਵਿੱਚ 1870ਵਿਆਂ ਤੋਂ ਵਰਤੀਂਦਾ ਆ ਰਿਹਾ ਹੈ।

ਹਵਾਲੇ[ਸੋਧੋ]

  1. Vieira, G.T.; Ferreira, A.B. (1998). "General characteristics of the glacial geomorphology of the Serra da Estrela". In G.T. Vieira (ed.). Glacial and Periglacial Geomorphology of the Serra da Estrela. Guidebook for the field-trip IGU Commission on Climate Change and Periglacial Environments, 26-28 August1998 (PDF). pp. 37–48. Archived from the original (PDF) on ਜੁਲਾਈ 24, 2011. Retrieved October 16, 2011. {{cite book}}: Unknown parameter |dead-url= ignored (|url-status= suggested) (help)
  2. "Merriam-Webster: nunatak". Retrieved October 16, 2011.