ਨੇਪੋਲੀਅਨ ਹਿਲ
ਨੇਪੋਲੀਅਨ ਹਿਲ | |
---|---|
![]() ਨੇਪੋਲੀਅਨ ਹਿਲ, 1904 ਵਿੱਚ | |
ਜਨਮ | ਪਾਉਂਡ, ਵਰਜੀਨੀਆ | ਅਕਤੂਬਰ 26, 1883
ਮੌਤ | ਨਵੰਬਰ 8, 1970 ਦੱਖਨੀ ਕੈਰੋਲੀਨਾ | (ਉਮਰ 87)
ਵੱਡੀਆਂ ਰਚਨਾਵਾਂ | ਥਿੰਕ ਐਂਡ ਗ੍ਰੌਅ ਰਿਚ'ਦ ਲਾਅ ਆਫ ਸਕਸੈਸ ਆਉਟਵਿੱਟਿੰਗ ਦ ਡੈਵਿਲ |
ਨਾਗਰਿਕਤਾ | ਅਮਰੀਕੀ |
ਕਿੱਤਾ | ਲੇਖਕ, ਪੱਤਰਕਾਰ, ਵਿਕ੍ਰੇਤਾ, ਲੈਕਚਰਾਰ |
ਲਹਿਰ | ਸਵੈ-ਮਦਦ |
ਜੀਵਨ ਸਾਥੀ |
|
ਦਸਤਖ਼ਤ | ![]() |
ਨੇਪੋਲੀਅਨ ਹਿਲ (ਜਨਮ ਸਮੇਂ ਓਲੀਵਰ ਨੇਪੋਲੀਅਨ ਹਿਲ; 26 ਅਕਤੂਬਰ 1883 – 8 ਨਵੰਬਰ 1970) ਇੱਕ ਅਮਰੀਕੀ ਸਵੈ-ਮਦਦ ਲੇਖਕ ਸੀ। ਉਹ ਆਪਣੀ ਕਿਤਾਬ ਥਿੰਕ ਐਂਡ ਗ੍ਰੌ ਰਿਚ (1937) ਲਈ ਮਸ਼ਹੂਰ ਹੈ। ਜੋ ਕਿ ਸਭ ਤੋਂ ਵੱਧ ਵਿਕਣ ਵਾਲੀਆਂ ਟਾਪ 10 ਸਵੈ-ਮਦਦ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ।
ਜੀਵਨ ਅਤੇ ਕੈਰੀਅਰ[ਸੋਧੋ]
ਬਚਪਨ[ਸੋਧੋ]
ਹਿਲ ਦਾ ਜਨਮ ਦੱਖਣੀ ਪੱਛਮੀ ਵਰਜੀਨੀਆ ਦੇ ਕਸਬੇ ਪਾਉਂਡ ਵਿੱਚ ਹੋਇਆ। ਉਸ ਦੇ ਮਾਤਾ ਪਿਤਾ ਜੇਮਜ਼ ਮੋਨਰੋ ਹਿਲ ਅਤੇ ਸਾਰਾਹ ਸਿਲਵੈਨਿਆ (ਬਲੇਅਰ) ਸਨ ਅਤੇ ਉਹ ਜੇਮਸ ਮੈਡੀਸਨ ਹਿਲ ਅਤੇ ਐਲਿਜ਼ਾਬੈਥ (ਜੋਨਜ਼) ਦੇ ਪੋਤੇ ਸਨ। ਉਸਦਾ ਦਾਦਾ ਇੰਗਲੈਂਡ ਤੋਂ ਅਮਰੀਕਾ ਆਇਆ ਸੀ ਅਤੇ 1847 ਵਿੱਚ ਦੱਖਣੀ ਪੱਛਮੀ ਵਰਜੀਨੀਆ ਵਿੱਚ ਸੈਟਲ ਹੋਇਆ ਸੀ।
ਜਦੋਂ ਉਹ ਨੌਂ ਸਾਲ ਦਾ ਸੀ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਨੇ ਦੋ ਸਾਲ ਬਾਅਦ ਮਾਰਥਾ ਨਾਮ ਦੀ ਔਰਤ ਨਾਲ ਦੁਬਾਰਾ ਵਿਆਹ ਕਰਵਾ ਲਿਆ। 13 ਸਾਲ ਦੀ ਉਮਰ ਵਿਚ, ਹਿਲ ਨੇ "ਮਾਂਉਟੇਨ ਰਿਪੋਰਟਰ" ਲਿਖਣਾ ਸ਼ੁਰੂ ਕੀਤਾ ਸੀ।
ਵਿਆਹੁਤਾ ਜੀਵਨ[ਸੋਧੋ]
ਜੂਨ 1910 ਵਿੱਚ ਹਿਲ ਨੇ ਆਪਣੀ ਪਹਿਲੀ ਪਤਨੀ ਫਲੋਰੈਂਸ ਐਲਿਜ਼ਾਬੈਥ ਹਾਰਨਰ ਨਾਲ ਵਿਆਹ ਕੀਤਾ। ਇਹਨਾਂ ਦਾ ਪਹਿਲਾ ਬੱਚਾ, ਜੇਮਸ 1911 ਵਿਚ, 1912 ਵਿੱਚ ਨੈਪੋਲੀਅਨ ਬਲੇਅਰ ਨਾਂ ਦਾ ਇੱਕ ਦੂਜਾ ਬੱਚਾ ਅਤੇ 1918 ਵਿੱਚ ਇੱਕ ਤੀਜਾ ਪੁੱਤਰ ਡੇਵਿਡ ਸੀ। 1935 ਵਿੱਚ, ਫਲੋਰੀਡਾ ਵਿੱਚ ਹਿਲ ਦੀ ਪਤਨੀ ਫਲੋਰੈਂਸ ਨੇ ਤਲਾਕ ਦਰਜ ਕਰਵਾਇਆ ਸੀ। 1937 ਵਿੱਚ ਹਿਲ ਦਾ ਵਿਆਹ ਰੋਜ਼ਾ ਲੀ ਬੇਲੈਂਡ ਨਾਲ ਹੋਇਆ ਅਤੇ 1940 ਵਿੱਚ ਤਲਾਕ ਹੋ ਗਿਆ। 1943 ਵਿੱਚ ਹਿਲ ਨੇ ਐਨੀ ਲੌ ਨਾਰਮਨ ਨਾਲ ਵਿਆਹ ਕਰਵਾਇਆ ਅਤੇ ਦੋਨੋਂ ਕੈਲੀਫੋਰਨੀਆ ਚਲੇ ਗਏ।
ਮੁੱਢਲਾ ਕੈਰੀਅਰ[ਸੋਧੋ]
17 ਸਾਲ ਦੀ ਉਮਰ ਵਿਚ, ਹਿਲ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ ਅਤੇ ਬਿਜ਼ਨਸ ਸਕੂਲ ਵਿੱਚ ਪੜ੍ਹਨ ਲਈ ਟਜਵੇਲ, ਵਰਜੀਨੀਆ ਗਿਆ। 1901 ਵਿੱਚ ਹਿਲ ਨੇ ਸਾਬਕਾ ਵਰਜੀਨੀਆ ਅਟਾਰਨੀ ਜਨਰਲ ਦੇ ਸਾਬਕਾ ਵਕੀਲ ਰੂਫਸ ਏ. ਏਅਰਜ਼ ਲਈ ਕੰਮ ਕੀਤਾ।
ਅਸਫ਼ਲ ਵਪਾਰਕ ਉਦਯੋਗ[ਸੋਧੋ]
ਹਿਲ ਨੇ 1907 ਵਿੱਚ ਮੋਬਾਈਲ, ਅਲਬਾਮਾ ਵਿਖੇ, ਐਕਰੀ-ਹਿਲ ਲੰਬਰ ਕੰਪਨੀ ਦੀ ਸਹਿ-ਸਥਾਪਨਾ ਕੀਤੀ। ਜੋ ਕਿ ਪੇਂਸਾਕੋਲਾ ਜਰਨਲ ਦੀ ਰਿਪੋਰਟ ਅਨੁਸਾਰ ਅਕਤੂਬਰ 1908 ਵਿੱਚ ਦਿਵਾਲੀਆ ਹੋ ਗਈ।
ਮਈ 1909 ਵਿਚ, ਹਿਲ ਵਾਸ਼ਿੰਗਟਨ ਡੀ.ਸੀ. ਵਿੱਚ ਚਲੇ ਗਏ ਅਤੇ "ਆਟੋਮੋਬਾਈਲ ਕਾਲਜ ਆਫ਼ ਵਾਸ਼ਿੰਗਟਨ" ਦੀ ਸਥਾਪਨਾ ਕੀਤੀ, ਜਿੱਥੇ ਉਸਨੇ ਵਿਦਿਆਰਥੀਆਂ ਨੂੰ ਮੋਟਰ ਕਾਰਾਂ ਬਣਾਉਣ, ਚਲਾਉਣ ਅਤੇ ਵੇਚਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਕਾਲਜ ਨੇ ਕਾਰਟਰ ਮੋਟਰ ਕਾਰਪੋਰੇਸ਼ਨ ਲਈ ਕਾਰਾਂ ਇਕੱਠੀਆਂ ਕੀਤੀਆਂ, ਜੋ ਕਿ 1912 ਦੀ ਸ਼ੁਰੂਆਤ ਵਿੱਚ ਦੀਵਾਲੀਆ ਹੋ ਗਈ। ਉਸ ਸਾਲ ਮਗਰੋਂ ਹਿਲ ਦਾ ਆਟੋਮੋਬਾਈਲ ਕਾਲਜ ਵੀ ਬੰਦ ਹੋ ਗਿਆ।
ਸਤੰਬਰ 1915 ਵਿਚ, ਹਿਲ ਨੇ ਸ਼ਿਕਾਗੋ ਦੀ ਇੱਕ ਨਵੇਂ ਸਕੂਲ, "ਜਾਰਜ਼ ਵਾਸ਼ਿੰਗਟਨ ਇੰਸਟੀਚਿਊਟ ਆਫ ਐਡਵਰਟਾਈਜ਼" ਦੀ ਸਥਾਪਨਾ ਅਤੇ ਡੀਨ ਦੇ ਤੌਰ 'ਤੇ ਸੇਵਾ ਕੀਤੀ, ਜਿੱਥੇ ਉਹ ਸਫਲਤਾ ਅਤੇ ਆਤਮ-ਵਿਸ਼ਵਾਸ ਦੇ ਸਿਧਾਂਤ ਸਿਖਾਉਦੇ ਸੀ। 4 ਜੂਨ, 1918 ਨੂੰ 'ਸ਼ਿਕਾਗੋ ਟ੍ਰਿਬਿਊਨ' ਨੇ ਰਿਪੋਰਟ ਦਿੱਤੀ ਕਿ ਇਲੀਨਾਇਸ ਦੀ ਰਾਜਧਾਨੀ ਨੇ ਹਿਲ ਦੀ ਗ੍ਰਿਫਤਾਰੀ ਲਈ ਦੋ ਵਾਰੰਟ ਜਾਰੀ ਕੀਤੇ ਸਨ[1]। ਜਿਸ ਨੇ ਸਕੂਲ ਦੀ ਜਾਇਦਾਦ ਦੇ ਸਿਰਫ 1200 ਡਾਲਰ ਦੀ ਹੋਣ ਦੇ ਬਾਵਜੂਦ $ 100,000 ਦੀ ਕੈਪੀਟਲਾਈਜ਼ੇਸ਼ਨ ਦੇ ਨਾਲ ਆਪਣੇ ਸਕੂਲ ਦੇ ਸ਼ੇਅਰ ਵੇਚਣ ਦੀ ਕੋਸ਼ਿਸ਼ ਕਰਨ 'ਤੇ "ਬਲੂ ਸਕਾਈ ਲਾਅ" ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਸੀ।
"ਜਾਰਜ਼ ਵਾਸ਼ਿੰਗਟਨ ਇੰਸਟੀਚਿਊਟ" ਨੂੰ ਬੰਦ ਕਰਨ ਤੋਂ ਬਾਅਦ, ਹਿੱਲ ਨੇ ਕਈ ਹੋਰ ਕਾਰੋਬਾਰਾਂ ਦੀ ਸ਼ੁਰੂਆਤ ਕੀਤੀ ਉਸਨੇ ਕਈ ਨਿਜੀ ਰਸਾਲਿਆਂ ਦੀ ਸਥਾਪਨਾ ਕੀਤੀ, ਜਿਵੇਂ ਕਿ 'ਹਿਲ'ਜ਼ ਗੋਲਡਨ ਰੂਲ' ਅਤੇ ਨੈਪੋਲੀਅਨ ਹਿਲ'ਜ਼ ਮੈਗਜ਼ੀਨ'। 1922 ਵਿਚ, ਹਿਲ ਨੇ ਓਹੀਓ ਵਿੱਚ ਕੈਦੀਆਂ ਨੂੰ ਵਿਦਿਅਕ ਸਮਗਰੀਆਂ ਪ੍ਰਦਾਨ ਕਰਨ ਲਈ ਇੱਕ ਚੈਰੀਟੇਬਲ ਫਾਊਂਡੇਸ਼ਨ 'ਇੰਟਰਾ-ਵਾਲ ਕੌਰਸਪੋਡੈਂਸ ਸਕੂਲ' ਦੀ ਸਥਾਪਨਾ ਕੀਤੀ।
ਦ ਲਾਅ ਆਫ ਸਕਸੈਸ[ਸੋਧੋ]
1928 ਵਿਚ, ਹਿਲ ਫਿਲਡੇਲ੍ਫਿਯਾ ਚਲਾ ਗਿਆ ਅਤੇ ਇੱਕ ਪ੍ਰਕਾਸ਼ਕ ਨੂੰ ਆਪਣੀ ਦੇ ਅੱਠ ਭਾਗਾਂ ਦੀ "ਦ ਲਾਅ ਆਫ ਸਕਸੈਸ" ਪ੍ਰਕਾਸ਼ਿਤ ਕਰਨ ਲਈ ਮਨਾ ਲਿਆ। ਇਹ ਕਿਤਾਬ ਹਿਲ ਦੀ ਪਹਿਲੀ ਵੱਡੀ ਸਫਲਤਾ ਸੀ, ਜਿਸ ਨਾਲ ਹਿਲ ਨੇ ਇੱਕ ਸ਼ਾਨਦਾਰ ਜੀਵਨਸ਼ੈਲੀ ਅਪਣਾ ਲਈ ਸੀ। 1929 ਤਕ, ਉਸਨੇ ਬਾਹਰੋਂ ਉਧਾਰ ਦੇਣ ਵਾਲਿਆਂ ਦੀ ਮਦਦ ਨਾਲ ਪਹਿਲਾਂ ਹੀ ਇੱਕ ਰਾਲਸ-ਰਾਇਸ ਅਤੇ ਛੇ ਸੌ ਏਕੜ ਦੀ ਜਾਇਦਾਦ ਕੈਟਸਿਕਲਜ਼ ਵਿੱਚ ਖਰੀਦ ਲਈ ਸੀ।
ਹਾਲਾਂਕਿ, 1929 ਦੇ ਵਾਲ ਸਟਰੀਟ ਦੀ ਕਰੈਸ਼ ਅਤੇ ਅਗਲੀ ਮਹਾਂ ਮੰਦੀ ਨੇ ਹਿਲ ਦੀ ਵਿੱਤ ਉੱਤੇ ਮਾੜਾ ਅਸਰ ਪਾਇਆ। ਜਿਸ ਕਰਕੇ ਉਹ 1930 ਦੇ ਅੱਧ ਵਿੱਚ ਆਪਣੀ ਕੈਟਸਿਕਲਜ਼ ਦੀ ਜਾਇਦਾਦ ਨੂੰ ਬੰਦ ਕਰਨ ਲਈ ਮਜਬੂਰ ਹੋ ਗਿਆ। ਹਿਲ ਦੀ ਅਗਲੀ ਪ੍ਰਕਾਸ਼ਤ ਕਿਤਾਬ, ਦ ਮੈਜਿਕ ਲੈਡਰ ਟੂ ਸਕਸੈਸ, ਅਸਫਲ ਸਾਬਤ ਹੋਈ।
ਥਿੰਕ ਐਂਡ ਗ੍ਰੌ ਰਿਚ[ਸੋਧੋ]
1937 ਵਿਚ, ਹਿਲ ਨੇ ਆਪਣੀ ਦੂਜੀ ਕਿਤਾਬ "ਥਿੰਕ ਐਂਡ ਗ੍ਰੌ ਰਿਚ" ਨੂੰ ਪ੍ਰਕਾਸ਼ਿਤ ਕੀਤਾ, ਜਿਸ ਲਈ ਹਿਲ ਬਹੁਤ ਮਸ਼ਹੂਰ ਹੋਇਆ। ਹਿਲ ਦੀ ਪਤਨੀ ਰੋਸਾ ਲੀ ਬੀਲੈਂਡ ਨੇ ਇਸ ਕਿਤਾਬ ਦੇ ਲੇਖਕ ਅਤੇ ਸੰਪਾਦਨ ਵਿੱਚ ਕਾਫ਼ੀ ਯੋਗਦਾਨ ਪਾਇਆ। ਹਿਲ ਦੇ ਜੀਵਨੀਕਾਰ ਦੇ ਅਨੁਸਾਰ ਇਸ ਕਿਤਾਬ ਦੀਆਂ 50 ਸਾਲਾਂ ਵਿੱਚ 20 ਮਿਲੀਅਨ ਕਾਪੀਆਂ ਵਿਕ ਗਈਆਂ ਹਨ।
ਇੱਕ ਵਾਰ ਫਿਰ, ਹਿਲ ਨੇ ਉਸ ਦੀ ਸ਼ਾਨਦਾਰ ਜੀਵਨ ਸ਼ੈਲੀ ਨੂੰ ਦੁਬਾਰਾ ਸ਼ੁਰੂ ਕੀਤਾ ਅਤੇ ਫਲੋਰੀਡਾ ਦੇ ਮਾਊਟ ਡੋਰ ਵਿੱਚ ਇੱਕ ਨਵੀਂ ਜਾਇਦਾਦ ਖਰੀਦੀ। ਕੁਝ ਸਾਲ ਬਾਅਦ, 1940 ਵਿੱਚ ਰੋਸਾ ਲੀ ਬੀਲੈਂਡ ਅਤੇ ਹਿਲ ਦਾ ਤਲਾਕ ਹੋ ਗਿਆ ਅਤੇ ਕਿਤਾਬ ਤੋਂ ਹੋਈ ਸਾਰੀ ਕਮਾਈ ਉਸਦੀ ਪਤਨੀ ਨੂੰ ਚਲੀ ਗਈ।