ਨੇਮਾਰ
ਦਿੱਖ
![]() ਨੇਮਾਰ, 2018 | |||
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ |
ਨੇਮਾਰ ਡਾ ਸਿਲਵਾ ਸੈਂਟੋਸ ਜੂਨਿਔਰ | ||
ਜਨਮ ਮਿਤੀ | 5 ਫਰਵਰੀ 1992 | ||
ਜਨਮ ਸਥਾਨ | ਮੋਗੀ ਦਾਸ ਕਰੂਜ਼ਜ, Brazil | ||
ਕੱਦ | 1.74 m (5 ft 9 in) | ||
ਪੋਜੀਸ਼ਨ | ਫ਼ਾਰਵਰਡ/ਮਿਡਫ਼ੀਲਡਰ | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | ਫੁੱਟਬਾਲ ਕਲੱਬ ਬਾਰਸੀਲੋਨਾ | ||
ਨੰਬਰ | 11 | ||
ਯੁਵਾ ਕੈਰੀਅਰ | |||
1999–2003 | ਪੁਰਤਗਾਜ਼ਾ ਸੈਂਤਿਸਤਾ | ||
2003–2009 | ਸੈਂਟੌਸ | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2009–2013 | ਸੈਂਟੌਸ | 103 | (54) |
2013–2017 | ਫੁੱਟਬਾਲ ਕਲੱਬ ਬਾਰਸੀਲੋਨਾ | 16 | (6) |
ਅੰਤਰਰਾਸ਼ਟਰੀ ਕੈਰੀਅਰ‡ | |||
2009 | ਬ੍ਰਾਜ਼ੀਲ ਅੰਡਰ 17 | 3 | (1) |
2011 | ਬ੍ਰਾਜ਼ੀਲ ਅੰਡਰ 20 | 7 | (9) |
2012 | ਬ੍ਰਾਜ਼ੀਲ ਅੰਡਰ 23 | 7 | (4) |
2010– | ਬ੍ਰਾਜ਼ੀਲ | 46 | (27) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 12:56, 12 January 2014 (UTC) ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 00:35, 17 November 2013 (UTC) ਤੱਕ ਸਹੀ |
ਨੇਮਾਰ ਡਾ ਸਿਲਵਾ ਸੈਂਟੋਸ ਜੁਨਿਔਰ (ਪੁਰਤਗਾਲੀ ਉਚਾਰਨ: [nejˈmaʁ dɐ ˈsiwvɐ ˈsɐ̃tus ˈʒũɲoʁ];ਜਨਮ 5 ਫ਼ਰਵਰੀ 1992)[1] ਆਮ-ਤੌਰ 'ਤੇ ਨੇਮਾਰ ਦੇ ਨਾਮ ਨਾਲ ਜਾਣਿਆ ਜਾਂਦਾ, ਫੁੱਟਬਾਲ ਖਿਡਾਰੀ ਹੈ। ਜੋ ਲਾ-ਲੀਗਾ ਵਿੱਚ ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਉਹ ਬ੍ਰਾਜ਼ੀਲ ਦੇਸ਼ ਵੱਲੋਂ ਖੇਡਦਾ ਹੈ। 19 ਸਾਲ ਦੀ ਉਮਰ ਵਿੱਚ ਨੇਮਾਰ ਨੇ 2011 ਵਿੱਚ ਦੱਖਣੀ ਅਮਰੀਕੀ ਫੁੱਟਬਾਲ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ ਅਤੇ ਦੁਬਾਰਾ 2012 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ।[2] ਨੇਮਾਰ ਨੂੰ ਉਸਦੀ ਗਤੀ, ਤੀਬਰਤਾ, ਪ੍ਰੀਖਣ-ਸ਼ਕਤੀ ਅਤੇ ਦੋਵਾਂ ਪੈਰਾਂ ਦੀ ਸਮਰੱਥਾ ਕਰਕੇ ਜਾਣਿਆ ਜਾਂਦਾ ਹੈ। ਫੁੱਟਬਾਲ ਦੇ ਮਹਾਨ ਖਿਡਾਰੀ ਜਿਵੇਂ ਕਿ ਪੇਲੇ, ਰੋਨਾਲਡਿਨਹੋ ਆਦਿ ਵੀ ਉਸਦੀ ਖੇਡ ਦੀ ਪ੍ਰਸੰਸ਼ਾ ਕਰਦੇ ਹਨ।[3][4][5]