ਸਦਾਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨੈਤਿਕਤਾ ਤੋਂ ਰੀਡਿਰੈਕਟ)
Jump to navigation Jump to search

ਨੈਤਿਕਤਾ ਮਾਨਵੀ ਵਿਵਹਾਰ ਦਾ ਉਹ ਗੁਣ ਹੈ ਜਿਸ ਨਾਲ ਵਿਅਕਤੀ ਠੀਕ ਗਲਤ ਵਿਚੋਂ ਠੀਕ ਦੀ ਚੋਣ ਕਰਕੇ ਵਿਵਹਾਰ ਕਰਦਾ ਹੈ। ਦਾਰਸ਼ਨਿਕ ਪੱਖ ਤੋਂ ਸਦਾਚਾਰ ਸਬਦ ਦੀ ਥਾਂ ਨੈਤਿਕਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੰਸਕਿ੍ਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ। 'ਨੀ' ਧਾਤੂ ਤੋਂ ਬਣੇ ਇਸ ਸਬਦ ਦੇ ਅਰਥ ਹਨ - ਲੈ ਜਾਣਾ, ਅਗਵਾਈ ਕਰਨਾ। ਅਰਥਾਤ, ਜੋ ਮਨੁੱਖ ਦੀ ਜੀਵਨ ਵਿੱਚ ਅਗਵਾਈ ਕਰੇ, ਆਦਰਸ਼ ਦੀ ਪ੍ਰਾਪਤੀ ਵੱੱਲ ਲੈ ਕੇ ਜਾਵੇ, ਉਹ ਨੈਤਿਕਤਾ ਆਖੀ ਜਾ ਸਕਦੀ ਹੈ, ਹਾਲਾਂਕਿ ਸਾਰੇ ਰੀਤੀ ਰਿਵਾਜਾਂ ਨੂੰ ਨੈਤਿਕਤਾ ਨਹੀਂ ਕਿਹਾ ਜਾ ਸਕਦਾ। ਨੈਤਿਕਤਾ ਅੰਗਰੇਜ਼ੀ ਦੇ ਸਬਦ 'ਮੋਰੈਲਟੀ' ਦਾ ਅਨੁਵਾਦ "ਮੋਰਲ" ਹੈ, ਜੋ ਲਾਤੀਨੀ ਮੂਲਕ ਸ਼ਬਦ 'ਮੋਰਜ' ਤੋ ਲਿਆ ਗਿਆ ਹੈ, ਜਿਸਦੇ ਅਰਥ ਰਿਵਾਜ, ਸੁਭਾਅ ਆਦਿ ਹਨ। ਇਸ ਦੇ ਸਮਾਨਰਥੀ ਸਬਦ 'ਐਥਿਕਸ' ਜੋ ਯੂਨਾਨੀ ਸ਼ਬਦ 'ਈਥੋਸ' ਤੋ ਨਿਕਲਿਆਂ ਦੇ ਅਰਥ ਵੀ ਰਿਵਾਜ, ਵਰਤੋਂ ਜਾਂ ਸੁਭਾਅ ਆਦਿ ਹਨ। ਇਸ ਦੇ ਨਾਂ 'ਵਿਵਹਾਰ ਦਰਸਨ, ਨੀਤੀ ਦਰਸਨ ਨੀਤੀ ਵਿਗਿਆਨ,ਨੀਤੀ ਸ਼ਾਸਤਰ ਆਦਿ ਵੀ ਹਨ। ਇਸੇ ਨੂੰ ਪੰਜਾਬੀ ਵਿੱਚ 'ਸਦਾਚਾਰ' ਆਖਦੇ ਹਨ,ਜਿਸਦਾ ਸਬੰਧ ਮੂ਼ਲ ਰੂਪ ਵਿੱਚ 'ਚੱਜ ਆਚਾਰ' ਜਾ 'ਆਚਰਣ ' ਨਾਲ ਹੈ।ਸਦਾਚਾਰ ਵਿੱਚ ਕੀਤੇ ਗਏ ਨਿਯਮਾ ਦੀ ਉੁਲਘਣਾ ਦੀ ਨਿਸਚਿਤ ਸਜਾ ਵੀ ਦਿੱਤੀ ਜਾ ਸਕਦੀ ਹੈ। ਸਦਾਚਾਰ ਦੇ ਨਿਯਮ ਸਮਾਜ ਦਾ ਅਧਾਰ ਹੁੰਦੇ ਹਨ ਅਤੇ ਇਹਨਾਂ ਨਿਯਮਾ ਦੀ ਉਲੰਘਣਾ ਨਾਲ ਸਮਾਜ ਦੇ ਅਧਾਰ ਨੂੰ ਸੱਟ ਵੱਜਦੀ ਹੈ

ਹਵਾਲੇ[ਸੋਧੋ]

  1. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ,ਸਭਿਆਚਾਰ ਅਤੇ ਪੰਜਾਬੀ ਸਭਿਆਚਾਰ।
  2. ਆਰਟੀਕਲ-ਡਾ.ਜਗਮੇਲ ਸਿੰਘ ਭਾਠੂਆਂ,ਕੋਆਰਡੀਨੇਟਰ, ਹਰੀ ਬਿ੍ਜੇਸ਼ ਕਲਚਰਲ ਫਾੳੂਂਡੇਸ਼ਨ, ਦਿੱਲੀ।