ਸਦਾਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਸੇ ਵੈਨੇਸ਼ੀਆਈ ਸਾਂਸਦ ਦੀ ਮੂਰਤਨੁਮਾ ਤਮਸੀਲ (ਦੁਨੀਆਵੀ ਚੀਜ਼ਾਂ ਦੇ ਸਦਾਚਾਰ ਦੀ ਤਮਸੀਲ), ਤਿੰਤੋਰੈਤੋ ਦੀ ਰਚਨਾ, ੧੫੮੫

ਸਦਾਚਾਰ ਜਾਂ ਨੈਤਿਕਤਾ ਇਰਾਦਿਆਂ, ਫ਼ੈਸਲਿਆਂ ਅਤੇ ਅਮਲਾਂ/ਕਾਰਜਾਂ ਦਾ "ਚੰਗੇ" (ਜਾਂ ਸਹੀ) ਅਤੇ "ਮਾੜੇ" (ਜਾਂ ਗ਼ਲਤ) ਵਿੱਚ ਵਖਰੇਵਾਂ ਹੈ। ਕਿਸੇ ਖ਼ਾਸ ਫ਼ਲਸਫ਼ੇ, ਧਰਮ, ਸੱਭਿਆਚਾਰ ਆਦਿ ਦੀ ਹਿਦਾਇਤ ਤੋਂ ਆਏ ਮਿਆਰਾਂ ਜਾਂ ਸਿਧਾਂਤਾਂ ਦੇ ਸਮੂਹ ਨੂੰ ਸਦਾਚਾਰ ਆਖਿਆ ਜਾ ਸਕਦਾ ਹੈ ਜਾਂ ਇਹ ਕਿਸੇ ਇਨਸਾਨ ਵੱਲੋਂ ਸੋਚੇ-ਸਮਝੇ ਗਏ ਮਿਆਰ ਤੋਂ ਉਪਜ ਸਕਦਾ ਹੈ ਜਿਹਨੂੰ ਉਹ ਵਿਆਪਕ ਮੰਨਦਾ ਹੋਵੇ।[੧] ਸਦਾਚਾਰ ਨੂੰ "ਨੇਕੀ", "ਚੰਗਿਆਈ", "ਸਦਗੁਣ" ਜਾਂ "ਭਲਾਈ" ਵਰਗੇ ਸਮਾਨ ਸ਼ਬਦਾਂ ਰਾਹੀਂ ਵੀ ਵੇਖਿਆ ਜਾ ਸਕਦਾ ਹੈ। ਦੁਰਾਚਾਰ ਸਦਾਚਾਰ ਖਿਲਾਫ਼ ਸਰਗਰਮੀ ਨੂੰ ਆਖਦੇ ਹਨ (ਭਾਵ ਕੀ ਚੰਗਾ ਹੈ ਅਤੇ ਕੀ ਮਾੜਾ ਹੈ ਦਾ ਵਿਰੋਧ) ਜਦਕਿ ਅਚਾਰਹੀਣਤਾ ਨੂੰ ਮੁੱਖ ਤੌਰ 'ਤੇ ਕਿਸੇ ਵੀ ਨੈਤਿਕ ਮਿਆਰਾਂ ਜਾਂ ਸਿਧਾਂਤਾਂ ਸਬੰਧੀ ਉਦਾਸੀਨਤਾ/ਬੇਪਰਵਾਹੀ/ਬੇਵਾਸਤਾ ਨੂੰ ਕਹਿੰਦੇ ਹਨ।[੨][੩][੪]

ਹਵਾਲੇ[ਸੋਧੋ]

  1. Stanford University (14 March 2011). "The Definition of Morality". Stanford Encyclopedia of Philosophy. Stanford University. http://plato.stanford.edu/entries/morality-definition/. Retrieved on 22 March 2014. 
  2. Johnstone, Megan-Jane (2008). Bioethics: A Nursing Perspective. Elsevier Health Sciences. pp. 102–103. ISBN 978-0-7295-3873-2. 
  3. Superson, Anita (2009). The Moral Skeptic. Oxford University Press. pp. 127–159. ISBN 978-0-19-537662-3. 
  4. "Amorality". Dictionary.com. http://dictionary.reference.com/browse/amorality. Retrieved on 2010-06-18.  "having no moral standards, restraints, or principles; unaware of or indifferent to questions of right or wrong"