ਨੈਸ਼ਨਲ ਯੂਨੀਵਰਸਿਟੀ, ਸਿੰਗਾਪੁਰ

ਗੁਣਕ: 1°17′44″N 103°46′36″E / 1.29556°N 103.77667°E / 1.29556; 103.77667
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਸ਼ਨਲ ਯੂਨੀਵਰਸਿਟੀ, ਸਿੰਗਾਪੁਰ
Universiti Nasional Singapura (Malay)
新加坡国立大学 (Chinese)
சிங்கப்பூர் தேசிய பல்கலைக்கழகம் (Tamil)
ਤਸਵੀਰ:NUS coat of arms.svg
ਹੋਰ ਨਾਮ
NUS
ਪੁਰਾਣਾ ਨਾਮ
King Edward VII College of Medicine (1905–1949)
University of Malaya, Singapore campus (1949–1962)
University of Singapore (1962–1980)
Nanyang University (1956–1980)
ਕਿਸਮਖੁਦਮੁਖਤਿਆਰ ਯੂਨੀਵਰਸਿਟੀ[1]
ਸਥਾਪਨਾ1905; 119 ਸਾਲ ਪਹਿਲਾਂ (1905) (ਕਿੰਗ ਐਡਵਰਡ VII ਕਾਲਜ ਆਫ਼ ਮੈਡੀਸਨ)
6 ਅਗਸਤ 1980; 43 ਸਾਲ ਪਹਿਲਾਂ (1980-08-06) (ਨੈਸ਼ਨਲ ਯੂਨੀਵਰਸਿਟੀ, ਸਿੰਗਾਪੁਰ)
EndowmentS$4.07 billion (2018)[2]
US$ 2.8 billion
ਚਾਂਸਲਰਹਾਲੀਮਾ ਯੈਕੋਬ
ਪ੍ਰੋਵੋਸਟਹੋ ਟੇਕ ਹੂਆ
ਵਿੱਦਿਅਕ ਅਮਲਾ
2,555 (2018)[3]
ਵਿਦਿਆਰਥੀ35,908 (2018)[3]
ਅੰਡਰਗ੍ਰੈਜੂਏਟ]]27,604
ਪੋਸਟ ਗ੍ਰੈਜੂਏਟ]]8,304
ਟਿਕਾਣਾ
1°17′44″N 103°46′36″E / 1.29556°N 103.77667°E / 1.29556; 103.77667
ਕੈਂਪਸਸ਼ਹਿਰੀ
150 ha (0.58 sq mi)
ਰੰਗOrange and Blue   
ਮਾਨਤਾਵਾਂACU, IARU, APRU, Universitas 21, GEM4, AUN, ASAIHL, NUS High School of Mathematics and Science, Association of Professional Schools of International Affairs, Washington University in St. Louis McDonnell International Scholars Academy[4]
ਵੈੱਬਸਾਈਟwww.nus.edu.sg
ਤਸਵੀਰ:NationalUniversityofSingapore.svg

ਨੈਸ਼ਨਲ ਯੂਨੀਵਰਸਿਟੀ, ਸਿੰਗਾਪੁਰ (NUS) ਸਿੰਗਾਪੁਰ ਦੀ ਪਹਿਲੀ ਖੁਦਮੁਖਤਿਆਰ ਖੋਜ ਯੂਨੀਵਰਸਿਟੀ ਹੈ। ਐਨਯੂਐਸ ਇੱਕ ਵਿਆਪਕ ਖੋਜ ਯੂਨੀਵਰਸਿਟੀ ਹੈ, ਜਿਸ ਵਿੱਚ ਵੱਖ ਵੱਖ ਸ਼ਾਸਤਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਸ ਵਿੱਚ ਵਿਗਿਆਨ, ਦਵਾਈ ਅਤੇ ਦੰਦਸਾਜ਼ੀ, ਡਿਜ਼ਾਈਨ ਅਤੇ ਵਾਤਾਵਰਣ, ਕਾਨੂੰਨ, ਆਰਟਸ ਅਤੇ ਸਮਾਜਿਕ ਵਿਗਿਆਨ, ਇੰਜੀਨੀਅਰਿੰਗ, ਕਾਰੋਬਾਰ, ਕੰਪਿਊਟਿੰਗ ਅਤੇ ਸੰਗੀਤ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਪੱਧਰਾਂ 'ਤੇ ਸ਼ਾਮਲ ਹਨ। 1905 ਵਿੱਚ ਸਟ੍ਰੈਟਸ ਸੈਟਲਮੈਂਟਸ ਅਤੇ ਫੈਡਰਡ ਮਾਲੇਈ ਸਟੇਟਸ ਗੌਰਮਿੰਟ ਮੈਡੀਕਲ ਸਕੂਲ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ, ਐਨਯੂਐਸ ਸਿੰਗਾਪੁਰ ਵਿੱਚ ਸਭ ਤੋਂ ਪੁਰਾਣੀ ਉੱਚ ਸਿੱਖਿਆ ਸੰਸਥਾ ਹੈ।

ਐਨਯੂਐਸ ਦਾ ਮੁੱਖ ਕੈਂਪਸ ਸਿੰਗਾਪੁਰ ਦੇ ਦੱਖਣ-ਪੱਛਮੀ ਹਿੱਸੇ ਵਿੱਚ, ਕੈਂਟ ਰਿੱਜ ਦੇ ਨਾਲ ਲੱਗਦੇ ਖੇਤਰ ਵਿੱਚ ਹੈ।[5] ਡਿਊਕ -ਐਨਯੂਐਸ ਮੈਡੀਕਲ ਸਕੂਲ, ਜੋ ਡਿਊਕ ਯੂਨੀਵਰਸਿਟੀਦੇ ਸਹਿਯੋਗ ਨਾਲ ਇੱਕ ਪੋਸਟ ਗ੍ਰੈਜੂਏਟ ਮੈਡੀਕਲ ਸਕੂਲ ਹੈ,[6] ਆਉਟਰਾਮ ਕੈਂਪਸ ਵਿੱਚ ਸਥਿਤ ਹੈ। ਇਸ ਦੇ ਬੁਕਿਟ ਤਿਮਾਹ ਕੈਂਪਸ ਵਿੱਚ ਫੈਕਲਟੀ ਆਫ ਲਾਅ ਅਤੇ ਲੀ ਕੁਆਨ ਯੀਵ ਸਕੂਲ ਆਫ ਪਬਲਿਕ ਪਾਲਿਸੀ ਹੈ। ਯੇਲ-ਐਨਯੂਐਸ ਕਾਲਜ, ਜੋ ਕਿ ਯੇਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਇਆ ਗਿਆ ਇੱਕ ਉਦਾਰਵਾਦੀ ਆਰਟਸ ਕਾਲਜ ਹੈ,[7] ਯੂਨੀਵਰਸਿਟੀ ਟਾਊਨ ਵਿਖੇ ਸਥਿਤ ਹੈ।

ਇਤਿਹਾਸ[ਸੋਧੋ]

ਸਤੰਬਰ 1904 ਵਿਚ, ਟੈਨ ਜੀਕ ਕਿਮ ਨੇ ਚੀਨੀ ਅਤੇ ਹੋਰ ਗੈਰ-ਯੂਰਪੀਅਨ ਕਮਿਊਨਿਟੀਆਂ ਦੇ ਨੁਮਾਇੰਦਿਆਂ ਦੇ ਸਮੂਹ ਦੀ ਅਗਵਾਈ ਕੀਤੀ ਅਤੇ ਸਟ੍ਰੈਟਸ ਬੰਦੋਬਸਤ ਦੇ ਰਾਜਪਾਲ, ਸਰ ਜੌਨ ਐਂਡਰਸਨ ਨੂੰ ਸਿੰਗਾਪੁਰ ਵਿੱਚ ਇੱਕ ਮੈਡੀਕਲ ਸਕੂਲ ਸਥਾਪਤ ਕਰਨ ਦੀ ਬੇਨਤੀ ਕੀਤੀ[8] ਟੈਨ, ਜੋ ਸਟਰੇਟਸ ਚੀਨੀ ਬ੍ਰਿਟਿਸ਼ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਸੀ, ਨੇ 87,077 ਸਟ੍ਰੇਟਸ ਡਾਲਰ ਇਕੱਠੇ ਕੀਤੇ ਜਿਸ ਵਿੱਚ ਜਿਸ ਸਭ ਤੋਂ ਵੱਧ $ 12,000 ਉਸਨੇ ਆਪਣੇ ਵੱਲੋਂ ਪਾਇਆ। 3 ਜੁਲਾਈ 1905 ਨੂੰ, ਮੈਡੀਕਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਟ੍ਰੈਟਸ ਸੈਟਲਮੈਂਟਸ ਅਤੇ ਫੈਡਰਡ ਮਾਲੇਈ ਸਟੇਟਸ ਗੌਰਮਿੰਟ ਮੈਡੀਕਲ ਸਕੂਲ ਵਜੋਂ ਜਾਣਿਆ ਜਾਂਦਾ ਸੀ।

1912 ਵਿਚ, ਮੈਡੀਕਲ ਸਕੂਲ ਨੂੰ ਕਿਮ ਐਡਵਰਡ ਸੱਤਵੇਂ ਮੈਮੋਰੀਅਲ ਫੰਡ ਦੁਆਰਾ 120,000 ਡਾਲਰ ਦੀ ਅਦਾਇਗੀ ਮਿਲੀ, ਜੋ ਲੀਮ ਬੂਨ ਕੇਂਗ ਦੁਆਰਾ ਅਰੰਭ ਕੀਤੀ ਗਈ ਸੀ। ਇਸ ਤੋਂ ਬਾਅਦ, 18 ਨਵੰਬਰ 1913 ਨੂੰ, ਸਕੂਲ ਦਾ ਨਾਮ ਬਦਲ ਕੇ ਕਿੰਗ ਐਡਵਰਡ ਸੱਤਵੇਂ ਮੈਡੀਕਲ ਸਕੂਲ ਰੱਖ ਦਿੱਤਾ ਗਿਆ। 1921 ਵਿਚ, ਇਸ ਦੀ ਅਕਾਦਮਿਕ ਸਥਿਤੀ ਨੂੰ ਦਰਸਾਉਣ ਲਈ ਇਸਨੂੰ ਦੁਬਾਰਾ ਕਿੰਗ ਐਡਵਰਡ VII ਕਾਲਜ ਆਫ਼ ਮੈਡੀਸਨ ਵਿੱਚ ਬਦਲ ਦਿੱਤਾ ਗਿਆ।

1928 ਵਿਚ,[9] ਮਲੇਸ਼ੀਆ ਦੇ ਵਿਦਿਆਰਥੀਆਂ ਲਈ ਤੀਜੇ ਪੱਧਰ 'ਤੇ ਆਰਟਸ ਅਤੇ ਸਮਾਜਿਕ ਵਿਗਿਆਨ ਨੂੰ ਉਤਸ਼ਾਹਤ ਕਰਨ ਲਈ ਰੈਫਲਜ਼ ਕਾਲਜ ਸਥਾਪਤ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. "Post-secondary education". Ministry of Education, Singapore. Ministry of Education, Singapore. Archived from the original on 2008-04-05. Retrieved June 11, 2015.
  2. "Full Financial Statements for the Financial Year Ended 31 March 2018" (PDF). National University of Singapore and its Subsidiaries. 26 July 2018. p. 9.
  3. 3.0 3.1 "Annual Report 2018" (PDF). National University of Singapore. Retrieved February 1, 2019.
  4. "McDonnell International Scholars Academy". Global. Archived from the original on 2020-09-30. Retrieved 2019-11-01.
  5. "History". NUS Bulletin. National University of Singapore. Retrieved 29 January 2019.
  6. "About Duke-NUS Medical School". Duke School of Medicine.
  7. "Yale-NUS College". Yale College Undergraduate Admissions.[permanent dead link]
  8. Loo Lay Yen. "National University of Singapore: A Brief Chronological History". Lib.nus.edu.sg. Archived from the original on 20 June 2016.
  9. "National University of Singapore website – Milestones". Nus.edu.sg. Archived from the original on 3 April 2012.