ਸਮੱਗਰੀ 'ਤੇ ਜਾਓ

ਸ਼ਹਿਰੀ ਖੇਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੋਕੀਓ, ਜਪਾਨ ਵਿਸ਼ਵ ਦੇ ਸਭ ਤੋਂ ਮਸ਼ਹੂਰ ਸ਼ਹਿਰੀ ਖੇਤਰਾਂ ਵਿੱਚੋਂ ਇੱਕ ਸ਼ਹਿਰ

ਸ਼ਹਿਰੀ ਖੇਤਰ ਉਸ ਖੇਤਰ ਨੂੰ ਕਿਹਾ ਜਾਂਦਾ ਹੈ, ਜਿਸ ਦੀ ਵਸੋਂ ਬਹੁਤ ਜ਼ਿਆਦਾ ਹੋਵੇ ਅਤੇ ਜਿਸਦਾ ਖੇਤਰਫ਼ਲ ਵੀ ਵੱਧ ਹੋਵੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਇਸ ਵਿੱਚ ਪੇਂਡੂ ਖੇਤਰਾਂ ਮੁਕਾਬਲੇ ਜ਼ਿਆਦਾ ਸੁੱਖ-ਸਹੂਲਤਾਂ ਹੁੰਦੀਆਂ ਹਨ। 2009 ਵਿੱਚ, ਸ਼ਹਿਰੀ ਖੇਤਰ ਵਿੱਚ ਵਸਦੇ ਲੋਕਾਂ (3.42 ਬਿਲੀਅਨ) ਦੀ ਗਿਣਤੀ ਪੇਂਡੂ ਖੇਤਰ ਵਿੱਚ ਵਸਦੇ ਲੋਕਾਂ (3.41 ਬਿਲੀਅਨ) ਦੇ ਲਗਭਗ ਬਰਾਬਰ ਹੋ ਗਈ ਸੀ।[1] ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਦੁਨੀਆ ਦੀ ਆਬਾਦੀ ਦਾ ਵਧੇਰੇ ਭਾਗ ਸ਼ਹਿਰੀ ਖੇਤਰ ਵਿੱਚ ਰਹਿੰਦਾ ਦਰਜ ਕੀਤਾ ਗਿਆ ਹੋਵੇ।[2] 2014 ਵਿੱਚ ਦੁਨੀਆ ਦੀ ਕੁੱਲ ਜਨਸੰਖਿਆ 7.25 ਬਿਲੀਅਨ ਸੀ[3], ਜਿਸ ਵਿੱਚੋਂ 3.9 ਬਿਲੀਅਨ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ।

ਹਵਾਲੇ

[ਸੋਧੋ]
  1. http://www.un.org/en/development/desa/population/publications/urbanization/urban-rural.shtml
  2. http://www.who.int/gho/urban_health/situation_trends/urban_population_growth_text/en/
  3. "Current world population". United Nations, Department of Economic and Social Affairs. Retrieved 11 July 2014.