ਨੋਟ ਪਸਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੋਟ ਪਸਾਰਾ ਜਾਂ ਮੁਦਰਾਸਫੀਤੀ, ਅਰਥਸ਼ਾਸਤਰ ਵਿੱਚ, ਇੱਕ ਅਵਧੀ ਦੌਰਾਨ ਇੱਕ ਅਰਥਚਾਰੇ ਵਿੱਚ ਮਾਲ ਅਤੇ ਸੇਵਾਵਾਂ ਦੀ ਆਮ ਕੀਮਤ ਪੱਧਰ ਵਿੱਚ ਲਗਾਤਾਰ ਵਾਧਾ ਹੁੰਦੇ ਰਹਿਣਾ ਹੁੰਦਾ ਹੈ। ਇਸ ਦੌਰਾਨ ਮੁਦਰਾ ਦਾ ਮੁੱਲ ਘਟ ਜਾਂਦਾ ਹੈ। ਜਿੰਨੀ ਵਸਤ ਪਹਿਲਾਂ ਸੌ ਰੁਪਏ ਵਿੱਚ ਆਉਂਦੀ ਸੀ ਹੁਣ ਸੌ ਤੋਂ ਵਧੇਰੇ ਰੁਪਏ ਵਿੱਚ ਆਉਣ ਲੱਗ ਪੈਂਦੀ ਹੈ। ਵਸਤਾਂ ਦੇ ਬਰਾਬਰ ਮੁਦਰਾ ਦੀ ਮਾਤਰਾ ਦਾ ਪਸਾਰਾ ਹੋ ਜਾਂਦਾ ਹੈ। ਇਸ ਲਈ ਇਸਨੂੰ ਨੋਟ ਪਸਾਰਾ ਨਾਮ ਦਿੱਤਾ ਗਿਆ।