ਨੋਸਤਾਲਜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਪਣੇ ਅਤੀਆਮ ਰੂਪ ਵਿੱਚ ਨੋਸਤਾਲਜੀਆ ਬੇਵਰਲੀ ਹਿਲਸ ਹੋਟਲ (1942 ਤੋਂ 1979) ਦੇ ਪੁਰਾਣੇ ਫ਼ਰੰਟ ਡੈਸਕ ਨੂੰ ਬਾਰ ਬਣਾਏ ਜਾਣ ਲਈ ਜ਼ਿੰਮੇਵਾਰ ਸੀ.

ਨੋਸਤਾਲਜੀਆ ਅਤੀਤ ਲਈ, ਖਾਸ ਕਰ ਕੇ ਖੁਸ਼ੀ ਦੇ ਨਿੱਜੀ ਮੌਕਿਆਂ ਦੇ ਨਾਲ ਜੁੜੇ ਅਰਸੇ ਜਾਂ ਜਗ੍ਹਾ ਲਈ ਜਜ਼ਬਾਤੀ ਤਾਂਘ ਹੈ।[1] ਇਹ ਦੋ ਯੂਨਾਨੀ ਸ਼ਬਦਾਂ, νόστος (ਨੋਸਤਸ), ਭਾਵ "ਘਰ ਵਾਪਸੀ", ਇੱਕ ਹੋਮਰਿਕ ਸ਼ਬਦ, ਅਤੇ ἄλγος (ਆਲਗੋਸ), ਭਾਵ "ਦਰਦ, ਪੀੜ" ਤੋਂ ਜੁੜਕੇ ਬਣਿਆ ਹੈ, ਅਤੇ ਇਸਨੂੰ 17ਵੀਂ ਸਦੀ ਦੇ ਮੈਡੀਕਲ ਵਿਦਿਆਰਥੀ ਨੇ ਘਰ ਤੋਂਦੂਰ ਲੜ ਰਹੇ ਸਵਿੱਸ ਭਾੜੇ ਦੇ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਚਿੰਤਾ ਦਾ ਵਰਣਨ ਕਰਨ ਲਈ ਘੜਿਆ ਸੀ। ਸ਼ੁਰੂਆਤੀ ਆਧੁਨਿਕ ਕਾਲ ਵਿੱਚ ਇਸਨੂੰ ਇੱਕ ਮੈਡੀਕਲ ਸਥਿਤੀ - ਉਦਾਸੀ ਦੇ ਇੱਕ ਰੂਪ ਦੇ ਤੌਰ 'ਤੇ ਪਰਿਭਾਸ਼ਿਤ, ਇਹ ਰੋਮਾਂਸਵਾਦ ਵਿੱਚ ਇੱਕ ਅਹਿਮ ਟਰੌਪ ਬਣ ਗਿਆ।[1]

Notes[ਸੋਧੋ]