ਨੱਥੂਰਾਮ ਗੋਡਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨੱਥੂਰਾਮ ਵਿਨਾਇਕ ਗੋਡਸੇ
Nathuram godse.jpg
ਨੱਥੂਰਾਮ ਗੋਡਸੇ (ਗਾਂਧੀ-ਵਧ ਦੇ ਮੁਕਦਮੇ ਸਮੇਂ)
ਜਨਮ 19 ਮਈ 1910(1910-05-19)
ਬਾਰਾਮਤੀ, ਪੁਣੇ ਜਿਲ੍ਹਾ, ਬ੍ਰਿਟਿਸ਼ ਭਾਰਤ
ਮੌਤ 15 ਨਵੰਬਰ 1949(1949-11-15) (ਉਮਰ 39)
ਅੰਬਾਲਾ ਜੇਲ੍ਹ, ਪੰਜਾਬ, ਭਾਰਤ
ਮੌਤ ਦਾ ਕਾਰਨ ਫਾਂਸੀ
ਰਾਸ਼ਟਰੀਅਤਾ ਭਾਰਤੀ
ਪ੍ਰਸਿੱਧੀ  ਗਾਂਧੀ-ਵਧ ਲਈ

ਨੱਥੂਰਾਮ ਵਿਨਾਇਕ ਗੋਡਸੇ (ਮਰਾਠੀ: नथुराम गोडसे; ਜਨਮ: 19 ਮਈ 1910 - ਮਿਰਤੂ: 15 ਨਵੰਬਰ 1948) ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਸੀ। ਉਸਨੇ ਆਪਣੀ ਫਿਰਕੂ ਸੋਚ ਕਾਰਨ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂ ਅਤੇ ਧਰਮ-ਨਿਰਪੱਖ ਰਾਸ਼ਟਰਵਾਦ ਦੇ ਥੰਮ੍ਹ ਮਹਾਤਮਾ ਗਾਂਧੀ ਦੀ ਹੱਤਿਆ ਕਰਕੇ ਨਵਜਨਮੇ ਆਜ਼ਾਦ ਭਾਰਤ ਨੂੰ ਵੱਡੀ ਸੱਟ ਮਾਰੀ ਸੀ। ਉਸਨੇ ਪ੍ਰਾਰਥਨਾ ਸਭਾ ਲਈ ਜਾ ਰਹੇ ਮਹਾਤਮਾ ਗਾਂਧੀ ਦੀ ਹਿੱਕ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ ਸਨ। ਉਹ ਭਾਰਤੀ ਫਾਸ਼ੀਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ਦਾ ਸਾਬਕਾ ਮੈਂਬਰ ਸੀ।[1][2] ਉਸਦਾ ਫਤੂਰ ਸੀ ਕਿ ਗਾਂਧੀ ਜੀ ਭਾਰਤੀ ਮੁਸਲਮਾਨਾਂ ਦਾ ਪੱਖ ਪੂਰਦੇ ਹਨ। ਉਸਨੇ ਨਰਾਇਣ ਆਪਟੇ ਅਤੇ ਛੇ ਹੋਰਨਾਂ ਨਾਲ ਮਿਲ ਕੇ ਕਤਲ ਦੀ ਸਾਜਿਸ਼ ਗੁੰਦੀ ਸੀ।

ਗੋਡਸੇ ਦਾ ਜਨਮ ਪੁਣੇ ਜਿਲੇ ਦੇ ਬਾਰਾਮਤੀ ਪਿੰਡ ਵਿਖੇ ਪਿਤਾ ਵਿਨਾਇਕ ਵਾਮਨ ਰਾਓ ਅਤੇ ਮਾਤਾ ਲੱਛਮੀ ਦੇ ਘਰ ਹੋਇਆ। ਉਸਦੇ ਪਿਤਾ ਡਾਕਖ਼ਾਨੇ ਦੇ ਮੁਲਾਜਮ ਸੀ।

ਹਵਾਲੇ[ਸੋਧੋ]

  1. Boehmer, Elleke (2010). Elleke Boehmer, Rosinka Chaudhuri, ed. The Indian Postcolonial: A Critical Reader. Routledge. p. 145. ISBN 978-0415567664. 
  2. Thomas Blom Hansen (1999). The Saffron Wave: Democracy and Hindu Nationalism in Modern India. Princeton University Press. p. 249. ISBN 1400823056.