ਪਉੜੀ (ਕਵਿਤਾ)
ਪਉੜੀ ਪੰਜਾਬੀ ਕਵਿਤਾ ਦੀਆਂ ਦੋ ਤੋਂ ਦਸ ਜਾਂ ਕਦੇ-ਕਦਾਈਂ ਇਸ ਤੋਂ ਵੱਧ ਸਤਰਾਂ ਵਾਲ਼ਾ ਮਾਤ੍ਰਿਕ ਛੰਦ ਹੁੰਦਾ ਹੈ।[1] ਇਹ ਜ਼ਿਆਦਾਤਰ ਵਾਰਾਂ ਵਿੱਚ ਵਰਤਿਆ ਜਾਂਦਾ ਹੈ।[2] ਇਹ ਸ਼ਬਦ (ਕਾਵਿ-ਰੂਪ) ਦੇ ਸਮਾਨ ਹੈ। ਪਉੜੀ ਦੀ ਵਰਤੋਂ ਆਮ ਤੌਰ 'ਤੇ ਵੀਰ ਰਸੀ ਪੰਜਾਬੀ ਕਵਿਤਾ ਵਿਚ ਕੀਤੀ ਜਾਂਦੀ ਹੈ। [3]
ਅਸਲ ਵਿੱਚ ਇਹ ਵਾਰ ਦਾ ਅਨਿੱਖੜਵਾਂ ਅੰਗ ਹੈ। ਜੇ ਕਰ ਜੰਗ ਨਾਲ ਸਬੰਧਿਤ ਕਿਸੇ ਰਚਨਾ ਵਿੱਚ ਪਉੜੀ ਛੰਦ ਨਾ ਹੋਵੇ ਤਾਂ ਉਸਨੂੰ ਵਾਰ ਨਹੀਂ ਕਿਹਾ ਜਾਂਦਾ ਹੈ।[4] ਉਦਾਹਰਨ ਵਜੋਂ, ਜੰਗਨਾਮਾ ਸ਼ਾਹ ਮੁਹੰਮਦ ਨੂੰ ਬੈਂਤਾਂ ਵਿੱਚ ਹੋਣ ਕਰਕੇ ਵਾਰ ਨਹੀਂ ਕਿਹਾ ਜਾ ਸਕਦਾ ਭਾਵੇਂ ਕਿ ਇਹਨਾਂ ਵਾਰ ਅਤੇ ਜੰਗਨਾਮਾ ਵਿੱਚ ਵਿਸ਼ਾ ਦੇ ਪੱਖ ਤੋਂ ਵੀ ਕੁਝ ਵਖਰੇਵੇਂ ਵੇਖੇ ਜਾ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਨੂੰ ਵੀ ਪਉੜੀ ਛੰਦ ਵਿੱਚ ਹੀ ਰਚਿਆ ਗਿਆ ਹੈ।
ਕਿਸਮਾਂ
[ਸੋਧੋ]ਪਉੜੀ ਛੰਦ ਦੋ ਕਿਸਮਾਂ ਦਾ ਹੁੰਦਾ ਹੈ; ਨਿਸ਼ਾਨੀ ਅਤੇ ਸਿਰਖੰਡੀ।
ਨਿਸ਼ਾਨੀ ਛੰਦ
[ਸੋਧੋ]ਇਸ ਛੰਦ ਵਿੱਚ ਚਰਣਾਂ ਦੇ ਅੰਤ ਉੱਤੇ ਮੇਲ ਹੁੰਦਾ ਹੈ।
ਸਿਰਖੰਡੀ ਛੰਦ
[ਸੋਧੋ]ਸਿਰਖੰਡੀ ਛੰਦ ਵਿੱਚ ਤੁਕਾਂ ਦੇ ਅੰਤ ਉੱਤੇ ਮੇਲ ਨਹੀਂ ਹੁੰਦਾ ਸਗੋਂ ਮੱਧ-ਅਨੁਪ੍ਰਾਸ ਹੁੰਦਾ ਹੈ।
ਹਵਾਲੇ
[ਸੋਧੋ]- ↑ Dilagīra, Harajindara Siṅgha (1997). "Pauri". The Sikh Reference Book. Sikh Educational Trust for Sikh University Centre, Denmark. p. 79.
- ↑ Siṅgha, Prītama (1992). Bhai Gurdas. Sahitya Akademi. pp. 46–47. ISBN 9788172012182.
- ↑ Singh, Gurmeet (2021). Information Seeking Behaviour of Users in Punjabi Literature. K.K. Publications. p. 119.
- ↑ ਰਤਨ ਸਿੰਘ ਜੱਗੀ. ਸਿੱਖ ਪੰਥ ਵਿਸ਼ਵਕੋਸ਼. ਗੁਰ ਰਤਨ ਪਬਲਿਸ਼ਰਜ਼, ਪਟਿਆਲਾ.