ਪਣ ਬਿਜਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੀਨ ਵਿਚਲਾ 22,500 MW ਦਾ ਥ੍ਰੀ ਗੌਰਜਿਜ਼ ਬੰਨ੍ਹ, ਦੁਨੀਆ ਦਾ ਸਭ ਤੋਂ ਵੱਡਾ ਪਣ-ਬਿਜਲੀ ਵਾਲ਼ਾ ਊਰਜਾ ਕੇਂਦਰ

ਪਣ ਬਿਜਲੀ ਪਾਣੀ ਦੀ ਤਾਕਤ ਨਾਲ਼ ਪੈਦਾ ਕੀਤੀ ਬਿਜਲੀ ਨੂੰ ਆਖਦੇ ਹਨ; ਹੇਠਾਂ ਡਿੱਗਦੇ ਜਾਂ ਵਗਦੇ ਪਾਣੀ ਦੇ ਗੁਰੂਤਾ ਬਲ ਨੂੰ ਵਰਤ ਕੇ ਬਿਜਲੀ ਪੈਦਾ ਕਰਨੀ। ਇਹ ਨਵਿਆਉਣਯੋਗ ਊਰਜਾ ਦਾ ਸਭ ਤੋਂ ਵੱਧ ਵਰਤਿਆ ਜਾਂਦਾ ਰੂਪ ਹੈ ਜੋ ਦੁਨੀਆ ਭਰ ਦੀ ਬਿਜਲੀ ਪੈਦਾਵਾਰ ਦਾ 16 ਫ਼ੀਸਦੀ ਬਣਦਾ ਹੈ – 2010 ਵਿੱਚ ਬਿਜਲੀ ਪੈਦਾਵਾਰ ਦੇ 3,427 ਟੈਰਾਵਾਟ-ਘੰਟੇ,[1] ਅਤੇ ਅਗਲੇ 25 ਵਰ੍ਹਿਆਂ ਤੱਕ ਹਰੇਕ ਸਾਲ਼ 3.1% ਦੀ ਦਰ ਨਾਲ਼ ਵਧਣ ਦੀ ਉਮੀਦ ਹੈ।

ਪਣ ਬਿਜਲੀ 150 ਮੁਲਕਾਂ ਵਿੱਚ ਪੈਦਾ ਕੀਤੀ ਜਾਂਦੀ ਹੈ ਜਿਸ ਵਿੱਚ 2010 ਵਿੱਚ ਏਸ਼ੀਆ-ਪ੍ਰਸ਼ਾਂਤ ਦੇ ਇਲਾਕੇ ਨੇ ਦੁਨੀਆ ਭਰ ਦੀ ਪਣ ਬਿਜਲੀ ਦਾ 32% ਪੈਦਾ ਕੀਤਾ। ਚੀਨ ਪਣ ਬਿਜਲੀ ਦਾ ਸਭ ਤੋਂ ਵੱਡਾ ਪੈਦਾ ਕਰਨ ਵਾਲ਼ਾ ਦੇਸ਼ ਹੈ ਜਿਸਦੀ 2010 ਵਿਚਲੀ ਪੈਦਾਵਾਰ 721 ਟੈਰਾਵਾਟ-ਘੰਟੇ ਸੀ ਜੋ ਬਿਜਲੀ ਦੀ ਘਰੇਲੂ ਵਰਤੋਂ ਦਾ ਤਕਰੀਬਨ 17 ਫ਼ੀਸਦੀ ਸੀ। ਅਜੋਕੇ ਸਮੇਂ ਵਿੱਚ 10 ਗੀ.ਵਾ. ਤੋਂ ਵੱਧ ਬਿਜਲਈ ਊਰਜਾ ਪੈਦਾ ਕਰਨ ਵਾਲ਼ੇ ਚਾਰ ਪਣ-ਬਿਜਲੀ ਸਟੇਸ਼ਨ ਹਨ: ਚੀਨ ਦੇ ਥ੍ਰੀ ਗੌਰਜਿਜ਼ ਬੰਨ੍ਹ ਅਤੇ ਸ਼ੀਲਵੋਦੂ ਬੰਨ੍ਹ, ਬਰਾਜ਼ੀਲ।ਪੈਰਾਗੁਏ ਸਰਹੱਦ ਉਤਲਾ ਇਤਾਈਪੂ ਬੰਨ੍ਹ ਅਤੇ ਵੈਨੇਜ਼ੁਐਲਾ ਦਾ ਗੁਰੀ ਬੰਨ੍ਹ[1]

ਪਣ ਬਿਜਲੀ ਦੀ ਕੀਮਤ ਘੱਟ ਹੁੰਦੀ ਹੈ ਜਿਸ ਕਰ ਕੇ ਇਹ ਨਵਿਆਉਣਯੋਗ ਊਰਜਾ ਦਾ ਇੱਕ ਤਰਜੀਹੀ ਸੋਮਾ ਹੈ। 10 ਮੈਗਾਵਾਟ ਤੋਂ ਵੱਡੇ ਪਣ-ਬਿਜਲੀ ਸਟੇਸ਼ਨ ਤੋਂ ਬਿਜਲੀ ਪੈਦਾ ਕਰਨ ਦੀ ਕੀਮਤ ਸਿਰਫ਼ 3 ਤੋਂ 5 ਯੂ.ਐੱਸ. ਪ੍ਰਤੀ ਕਿੱਲੋਵਾਟ-ਘੰਟਾ ਹੁੰਦੀ ਹੈ।[1]

ਹਵਾਲੇ[ਸੋਧੋ]

  1. 1.0 1.1 1.2 Worldwatch Institute (January 2012). "Use and Capacity of Global Hydropower Increases". 

ਬਾਹਰੀ ਜੋੜ[ਸੋਧੋ]