ਪਯਾਮ ਫੇਇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਯਾਮ ਫੇਇਲੀ
ਜਨਮ1985
ਕੇਰਮਨਸ਼ਾਹ, ਇਰਾਨ
ਕਿੱਤਾਕਵੀ, ਲੇਖਕ
ਰਾਸ਼ਟਰੀਅਤਾਇਰਾਨੀ

ਪਯਾਮ ਫੇਇਲੀ (پیام فیلی,, ਜਨਮ 1985) ਇੱਕ ਈਰਾਨੀ ਕਵੀ, ਕਾਰਕੁੰਨ ਅਤੇ ਲੇਖਕ ਹੈ।

ਜੀਵਨੀ[ਸੋਧੋ]

ਪਯਾਮ ਫੇਇਲੀ ਦਾ ਜਨਮ 1985 ਵਿੱਚ ਇਰਾਨ ਦੇ ਕੇਰਮਨਸ਼ਾਹ ਵਿਖੇ ਹੋਇਆ ਸੀ। ਉਸਨੇ ਆਪਣੇ ਜਵਾਨੀ ਦੇ ਮੁੱਢਲੇ ਸਾਲਾਂ ਵਿੱਚ ਲਿਖਣਾ ਸ਼ੁਰੂ ਕੀਤਾ। ਫੇਇਲੀ ਨੇ ਆਪਣੀ ਪਹਿਲੀ ਕਿਤਾਬ - ਦ ਸਨ'ਜ ਪਲੇਟਫਾਰਮ 2005 ਵਿੱਚ 19 ਸਾਲਾਂ ਦੀ ਉਮਰ ਵਿੱਚ ਪ੍ਰਕਾਸ਼ਤ ਕੀਤੀ ਸੀ। ਕਿਤਾਬ ਨੂੰ ਸੰਸਕ੍ਰਿਤੀ ਅਤੇ ਇਸਲਾਮਿਕ ਗਾਈਡੈਂਸ ਮੰਤਰਾਲੇ ਦੁਆਰਾ ਸੈਂਸਰ ਕੀਤਾ ਗਿਆ ਸੀ। ਉਸ ਤੋਂ ਬਾਅਦ ਪਯਾਮ ਫੇਇਲੀ ਦੇ ਕੰਮਾਂ ਨੂੰ ਈਰਾਨ ਵਿੱਚ ਪ੍ਰਕਾਸ਼ਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ।[1] ਉਸਦਾ ਪਹਿਲਾ ਨਾਵਲ - ਟਾਵਰ ਐਂਡ ਪੋਂਡ ਦੇ ਨਾਲ ਨਾਲ ਛੋਟੇ ਲੇਖਾਂ ਦਾ ਸੰਗ੍ਰਿਹ ਕਰਾਈਮਸਨ ਐਮਪਟੀਨੇਸ ਅਤੇ ਟਾਕਿੰਗ ਵਾਟਰਜ਼ ਸੰਯੁਕਤ ਰਾਜ ਵਿੱਚ ਲੂਲੂ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਕਿਤਾਬ ਫ਼ਾਰਸੀ ਵਿੱਚ ਪ੍ਰਕਾਸ਼ਤ ਹੋਈ ਸੀ। ਉਸ ਦੀ ਦੂਜੀ ਕਿਤਾਬ - ਆਈ ਵਿਲ ਗ੍ਰੋ, ਆਈ ਵਿਲ ਫਰੂਟ. . . ਫਿਗਜ ਗਾਰਡਨ ਪਬਲਿਸ਼ਰਜ਼ ਦੁਆਰਾ ਜਰਮਨੀ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ।[2] ਈਰਾਨ ਦੇ ਬਾਹਰ ਨਾਵਲ ਸੋਨ ਆਫ ਦ ਕਲਾਉਡੀ ਈਅਰਜ਼ ਅਤੇ ਕਵਿਤਾਵਾਂ ਦਾ ਸੰਗ੍ਰਹਿ ਸਮੇਤ ਹੋਰ ਰਚਨਾਵਾਂ ਪ੍ਰਕਾਸ਼ਤ ਹੋਈਆਂ। ਉਸਨੂੰ ਈਰਾਨ ਵਿੱਚ ਨਾ ਸਿਰਫ ਉਸਦੇ ਕੰਮ ਕਰਕੇ ਬਲੈਕਲਿਸਟ ਕੀਤਾ ਗਿਆ ਹੈ, ਬਲਕਿ ਇਸ ਲਈ ਵੀ ਕਿ ਉਹ ਖੁੱਲ੍ਹੇਆਮ ਗੇਅ ਹੈ।[3][4][5] ਉਹ ਤੁਰਕੀ ਵਿੱਚ ਦੇਸ ਨਿਕਾਲੇ ਵਿੱਚ ਰਹਿੰਦਾ ਹੈ।[6]

2015 ਦੇ ਅੰਤ ਵਿੱਚ ਫੇਇਲੀ ਨੇ ਇਜ਼ਰਾਈਲ ਦੇ ਸਭਿਆਚਾਰਕ ਮੰਤਰਾਲੇ ਦੇ ਮਹਿਮਾਨ ਵਜੋਂ ਇਜ਼ਰਾਈਲ ਦਾ ਦੌਰਾ ਕੀਤਾ। ਇਹ ਦੌਰਾ ਸਭਿਆਚਾਰ ਅਤੇ ਖੇਡ ਮੰਤਰੀ ਮੀਰੀ ਰੇਗੇਵ ਅਤੇ ਗ੍ਰਹਿ ਮੰਤਰੀ ਸਿਲਵਾਨ ਸ਼ਾਲੋਮ ਦੀ ਮਦਦ ਨਾਲ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਈਰਾਨ ਦੇ ਨਾਗਰਿਕਾਂ ਦੇ ਦਾਖਲੇ 'ਤੇ ਯਾਤਰਾ ਦੀਆਂ ਪਾਬੰਦੀਆਂ ਕਾਰਨ ਇੱਕ ਵਿਸ਼ੇਸ਼ ਪਰਮਿਟ ਜਾਰੀ ਕੀਤਾ ਸੀ।[7][8]

2016 ਵਿੱਚ ਫੇਇਲੀ ਨੇ ਇਜ਼ਰਾਈਲ ਵਿੱਚ ਪਨਾਹ ਲਈ ਅਰਜ਼ੀ ਦਿੱਤੀ, ਜਿਸ ਨੂੰ ਉਸਨੇ ਇੱਕ "ਦਿਲਚਸਪ, ਸੁੰਦਰ ਅਤੇ ਹੈਰਾਨੀਜਨਕ" ਜਗ੍ਹਾ ਦੱਸਿਆ। ਉਹ ਕਹਿੰਦਾ ਹੈ ਕਿ ਇਜ਼ਰਾਈਲ '' ਸਿਰਫ ਇੱਕ ਹੋਰ ਦੇਸ਼ ਨਹੀਂ ਹੈ। ਮੇਰੇ ਲਈ ਇਹ ਇੱਕ ਪੁਰਾਣੀ ਜਗ੍ਹਾ ਵਰਗਾ ਹੈ।”[9] ਮਾਰਚ 2016 ਵਿੱਚ ਫ਼ੇਇਲੀ ਦੇ ਵੀਜ਼ਾ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਜੋ ਉਸ ਨੂੰ ਰਹਿਣ ਦਿੱਤਾ ਜਾ ਸਕੇ, ਜਦੋਂ ਕਿ ਪਨਾਹ ਲਈ ਬੇਨਤੀ ਕੀਤੀ ਜਾ ਰਹੀ ਸੀ।[10]

ਅਵਾਰਡ ਅਤੇ ਮਾਨਤਾ[ਸੋਧੋ]

  • ਪੋਇਟ ਆਫ ਦ ਮੰਥ. ਦ ਮਿਸਿੰਗ ਸਲੇਟ ਮੈਗਜ਼ੀਨ।[11]

ਹਵਾਲੇ[ਸੋਧੋ]

  1. "Being a gay poet in Iran: 'Writing on the edge of crisis'". Index on Censorship. Retrieved 1 December 2015.
  2. "Gardoon Publishers books". Archived from the original on 8 ਦਸੰਬਰ 2015. Retrieved 1 December 2015. {{cite web}}: Unknown parameter |dead-url= ignored (help)
  3. "Exiled Iranian poet in Israel". Times of Israel. Retrieved 1 December 2015.
  4. Mehrnaz Samimi. "Being a Gay Writer in Iran: Lying to Liars". Iran Wire. Archived from the original on 8 ਦਸੰਬਰ 2015. Retrieved 1 December 2015. {{cite web}}: Unknown parameter |dead-url= ignored (help)
  5. Nina Strochlic. "Iranian Poet Blacklisted for Being Gay". The daily Beast. Retrieved 1 December 2015.
  6. "Young Iranian Poet Seeks Refuge". PEN America. Retrieved 1 December 2015.
  7. Eli Eliahu. "The Iranian Writer Who Gives Israelis the Self-love They Need". haaretz.com. Retrieved 7 January 2016.
  8. Isaac Scarf. "Iranian Gay Poet Visits Israel – a 'Dream Come True'". haaretz.com. Retrieved 7 January 2016.
  9. Meet the Gay Iranian Poet Who Has Taken Refuge in an Unlikely Place: Israel
  10. Jack Moore. "Israel has extended the visa of a gay Iranian poet". Newsweek. Retrieved 29 May 2016.
  11. Udoka Okafor. "Poet of the Month: Payam Feili". The Missing Slate. Archived from the original on 8 ਦਸੰਬਰ 2015. Retrieved 1 December 2015. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]