ਪਰਗਟ ਸਿੰਘ ਸਤੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਗਟ ਸਤੌਜ
ਜਨਮ ਪਰਗਟ ਸਤੌਜ
(1981-02-10) 10 ਫਰਵਰੀ 1981 (ਉਮਰ 38)
ਪਿੰਡ ਸਤੌਜ, ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ
ਅਲਮਾ ਮਾਤਰ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿੱਤਾ ਅਧਿਆਪਕ ਅਤੇ ਗਲਪਕਾਰ

ਪਰਗਟ ਸਿੰਘ ਸਤੌਜ (ਜਨਮ 10 ਫਰਵਰੀ 1981[ਹਵਾਲਾ ਲੋੜੀਂਦਾ]) ਇੱਕ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। 2012 ਵਿੱਚ ਇਸਨੂੰ "ਤੀਵੀਂਆਂ" (ਨਾਵਲ) ਦੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਜੀਵਨ[ਸੋਧੋ]

ਪਰਗਟ ਸਿੰਘ ਸਤੋਜ ਦਾ ਜਨਮ 10 ਫਰਵਰੀ 1981 ਨੂੰ ਪਿਤਾ ਸਵ:ਮੇਲਾ ਸਿੰਘ ਅਤੇ ਮਾਤਾ ਪਾਲ ਕੋਰ ਦੇ ਘਰ ਹੋਇਆ।ਪਰਗਟ ਸਤੌਜ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ।ਪਰਗਟ ਸਿੰਘ ਸਤੌਜ ਨੇ ਧਰਮਗੜ,ਚੀਮਾਂ ਮੰਡੀ ਅਤੇ ਸੰਗਰੂਰ ਵਿਚ ਵੀ ਪੜ੍ਹਾਈ ਕੀਤੀ।ਮਸਤੂਆਣਾ ਸਾਹਿਬ ਤੋਂ ਬੀ.ਏ ਕਰਨ ਤੋਂ ਬਾਅਦ ਉਸਨੇ ਈ.ਟੀ.ਟੀ.ਕੀਤੀ ਅਤੇ ਅਧਿਆਪਕ ਲੱਗ ਗਿਅ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸੀਟੀ ਪਟਿਆਲਾ ਤੋਂ ਐਮ.ਏ ਪੰਜਾਬੀ ਅਤੇ ਐਮ ਏ ਹਸਿਟਰੀ ਕੀਤੀ।ਫਿਰ ਬੀ.ਪੀ.ਐਡ ਕੀਤੀ।ਪਰਗਟ ਸਿੰਘ ਸਤੌਜ ਦਾ ਪਰਿਵਾਰ ਅਨਪੜ ਸੀ ਉਹ ਆਪਣੇ ਪੜ ਲਿਖ ਜਾਣ ਦਾ ਸਿਹਰਾ ਆਪਣੀ ਮਾਤਾ ਜੀ ਦੇ ਸਿਰ ਬੰਨਦੇ ਹਨ।ਪਰਗਟ ਸਿੰਘ ਸਤੌਜ ਨੇ ਪਹਿਲਾ ਨਾਵਲ ਸੋਹਣ ਸਿੰਘ ਸੀਤਲ ਦਾ 'ਤੂਤਾਂ ਵਾਲਾ ਖੂਹ ' ਪੜਿਆ ਅਤੇ ਇਸ ਤੋਂ ਬਾਅਦ ਜਸਵੰਤ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜੀਆਂ। ਜਸਵੰਤ ਸਿੰਘ ਕੰਵਲ ਦਾ ਨਾਵਲ' ਪੂਰਨਮਾਸੀ' ਪਰਗਟ ਸਤੌਜ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।ਉਹ ਆਪਣਾ ਅਦਰਸ਼ ਜਸਵੰਤ ਸਿੰਘ ਕੰਵਲ ਨੂੰ ਮੰਨਦਾ ਹੈ ਉਸ ਨੂੰ ਪੜ ਕੇ ਹੀ ਉਹ ਨਾਵਲ ਲਿਖਣ ਲਈ ਪ੍ਰੇਰਿਤ ਹੋਇਆ।ਪਰਗਟ ਸਤੌਜ ਆਪਣੀਆਂ ਰਚਨਾਵਾਂ ਵਿਚ ਪੇਂਡੂ ਜੀਵਨ ਅਤੇ ਮਨੁੱਖੀ ਮਾਨਸਿਕਤਾ ਦੀਆਂ ਸਮੱਸਿਆਵਾਂ ਨੂੰ ਵਿਸ਼ੇ ਦੇ ਰੂਪ ਵਿਚ ਵਰਤਦਾ ਹੈ।ਉਸਦਾ ਵਿਆਹ ਅਮ੍ਰਿਤਪਾਲ ਕੋਰ ਨਾਲ ਹੋਇਆ ਅਤੇ ਉਸਦੇ ਘਰ ਦੋ ਬੇਟੀਆਂ ਸੀਰਤ ਨੂਰ ਅਤੇ ਕਾਫ ਨੂਰ ਨੇ ਜਨਮ ਲਿਆ। ਮੋਜੁਦਾ ਸਮੇਂ ਵਿਚ ਉਹ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਹਨ। ਉਹ ਆਪਣੇ ਪਰਿਵਾਰ ਸਮੇਤ ਪਿੰਡ ਸਤੌਜ ਵਿਚ ਹੀ ਰਹਿੰਦੇ ਹਨ।ਪਰਗਟ ਸਿੰਘ ਸਤੌਜ ਦਾ ਲਿਖਣ ਦਾ ਸਿਲਸਲਾ ਲਗਾਤਾਰ ਜਾਰੀ ਹੈ।1[1]

ਪੁਸਤਕਾਂ[ਸੋਧੋ]

ਤੇਰਾ ਪਿੰਡ (ਕਾਵਿ-ਸੰਗ੍ਰਹਿ)[ਸੋਧੋ]

ਪਰਗਟ ਸਿੰਘ ਸਤੌਜ ਦੀ ਕਤਿਾਬ 'ਤੇਰਾ ਪਿੰਡ' ਇੱਕ ਕਾਵਿ- ਸੰਗ੍ਰਹਿ ਹੈ।ਇਹ 2008 ਵਿਚ ਪਾਠਕਾਂ ਦੀ ਝੋਲੀ ਵਿਚ ਪਾਇਆ ਗਿਆ।

ਭਾਗੂ(ਨਾਵਲ)[ਸੋਧੋ]

ਪਰਗਟ ਸਿੰਘ ਸਤੌਜ ਨੇ ਆਪਣਾ ਪਲੇਠਾ ਨਾਵਲ 'ਭਾਗੂ' 2009 ਵਿਚ ਲਿਖਿਆ। ਇਸ ਵਿਚ ਨਾਵਲਕਾਰ ਨੇ ਨੋਜਵਾਨ ਪੀੜੀ ਦੇ ਜਜਬਾਤਾਂ ਅਤੇ ਵੇਗ ਦੀਆਂ ਉਠਦੀਆਂ ਅੱਥਰੀਆਂ ਲਹਿਰਾਂ ਦਾ ਪ੍ਰਗਟਾਅ ਕੀਤਾ ਹੈ। ਪੇਂਡੂ ਪਿੱਠ ਭੂਮੀ ਵਿਚ ਰਚਿਆ ਇਹ ਨਾਵਲ ਸ਼ਹਿਰੀਕਰਨ ਸਦਕਾ ਅਲੋਪ ਹੋ ਰਿਹਾ ਦਿਹਾਤੀ ਸੱਭਿਆਚਾਰ ਆਪਣੇ ਵਿਚ ਸਾਂਭੀ ਬੈਠਾ ਹੈ।ਇਸਦੇ 2009, 10 ਅਤੇ 14 ਤਿੰਨ ਅਡੀਸ਼ਨ ਛਪ ਚੁੱਕੇ ਹਨ।ਇਹ ਨਾਵਲ ਹੁਣ ਹਿੰਦੀ ਵਿਚ ਅਨੁਵਾਦ ਹੋ ਰਿਹਾ ਹੈ।2[2]

ਤੀਵੀਆਂ(ਨਾਵਲ)[ਸੋਧੋ]

ਪਰਗਟ ਸਿੰਘ ਸਤੌਜ ਦਾ 'ਤੀਵੀਆਂ ' ਨਾਵਲ 2012 ਵਿਚ ਛਪਿਆ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਿਆ। ਇਸ ਨਾਵਲ ਵਿਚ ਨਾਵਲਕਾਰ ਨੇ ਮਾਲਵਾ ਖੇਤਰ ਦੇ ਕਿਰਸਾਨੀ ਸਮਾਜ ਵਿਚ ਘਰ ਦਾ ਕੰਮ ਕਰਦੀਆਂ ਇਸਤਰੀਆਂ ਦੀ ਤਰਾਸਦੀ ਨੂੰ ਪੇਸ਼ ਕੀਤਾ ਹੈ।[3]

ਗ਼ਲਤ ਮਲਤ ਜ਼ਿੰਦਗੀ (ਕਹਾਣੀ-ਸੰਗ੍ਰਹਿ)[ਸੋਧੋ]

ਪਰਗਟ ਸਿੰਘ ਸਤੌਜ ਦਾ ਇਹ ਕਹਾਣੀ-ਸੰਗ੍ਰਹਿ 2014 ਵਿਚ ਛਪਿਆ।

ਖਬਰ ਇੱਕ ਪਿੰਡ ਦੀ (ਨਾਵਲ)[ਸੋਧੋ]

ਪਰਗਟ ਸਿੰਘ ਸਤੌਜ ਨੇ ਆਪਣੇ ਕਹਾਣੀ-ਸੰਗ੍ਰਹਿ ਤੋਂ ਬਾਅਦ ਨਾਵਲ ' ਖਬਰ ਇੱਕ ਪਿੰਡ ਦੀ' ਰਚਨਾ ਕੀਤੀ।ਇਸ ਨਾਵਲ ਵਿਚ ਨਾਵਲਕਾਰ ਨਵੇਂ ਢੰਗ ਨਾਲ ਅਜੋਕੇ ਪਿੰਡ ਦੀ ਗਾਥਾ ਕਹਿੰਦਾ ਹੈ।ਬਦਲ ਰਹੇ ਮਨੁੱਖ ਦੀ ਮਾਨਸਿਕਤਾ, ਗੁੰਝਲਦਾਰ ਹੋ ਰਹੇ ਰਿਸ਼ਤੇ- ਨਾਤੇ ਅਤੇ ਇਹਨਾ ਨੂੰ ਪ੍ਰਭਾਵਿਤ ਕਰਦੀ ਆਰਥਿਕਤਾ ਅਤੇ ਪਿੰਡ ਦਿਆਂ ਹੋਰ ਸਥਿਤੀਆਂ ਨੂੰ ਅੱਗੇ ਲਿਆਂਦਾ ਗਿਆ ਹੈ।

ਨਾਚਫ਼ਰੋਸ਼ (ਨਾਵਲ)[ਸੋਧੋ]

ਪਰਗਟ ਸਿੰਘ ਸਤੌਜ ਇਸ ਨਾਵਲ ਰਾਹੀਂ ਸਮਕਾਲੀ ਸਮਾਜ ਵਿੱਚ ਆਰਕੈਸਟਰਾ ਗਰੁੱਪਾਂ ਵਿੱਚ ਕੰਮ ਕਰਦੀਆਂ ਲੜਕੀਆਂ ਅਤੇ ਕੰਮ-ਕਾਜੀ ਔਰਤਾਂ ਦੀ ਅਸਲ ਅਤੇ ਤ੍ਰਾਸਦਿਕ ਹੋਣੀ ਨੂੰ ਪੇਸ਼ ਕਰਦਾ ਹੈ। ਨਾਵਲਕਾਰ ਇਸ ਨਾਵਲ ਵਿੱਚ ਆਰਕੈਸਟਰਾ ਗਰੁੱਪਾਂ ਦੀ ਆਮਦ ਅਤੇ ਹੌਲ਼ੀ-ਹੌਲ਼ੀ ਇਹਨਾਂ ਦਾ ਪੰਜਾਬੀ ਸਮਾਜ ਦਾ ਅੰਗ ਬਣਨਾ, ਇਹਨਾਂ ਗਰੁੱਪਾਂ ਦਾ ਸਥਾਪਤੀ ਲਈ ਸੰਘਰਸ਼, ਡਾਂਸਰ ਕੁੜੀਆਂ ਦੀ ਇਹਨਾਂ ਗਰੁੱਪਾਂ ਵਿੱਚ ਐਂਟਰੀ ਅਤੇ ਰੁਖਸਤੀ ਨੂੰ ਬਾਰੀਕੀ ਨਾਲ਼ ਚਿਤਰਦਾ ਹੈ।

ਸਨਮਾਨ[ਸੋਧੋ]

  • ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ
  • ਕਰਨਲ ਨਰੈਣ ਸਿੰਘ ਭੱਠਲ ਕਹਾਣੀ ਪੁਰਸਕਾਰ
  • ਪ੍ਰਕਾਸ਼ ਕੋਰ ਮੋਦੀ ਕਹਾਣੀ ਪੁਰਸਕਾਰ
  • ਬੀ. ਐਸ. ਜੁਨੇਜਾ ਪ.ਲ.ਕ.ਸ ਪੁਰਸਕਾਰ
  • ਢਾਹਾਂ ਇੰਟਰਨੈਸ਼ਨਲ ਲਿਟਰੇਰੀ ਅਵਾਰਡ 2017

ਹਵਾਲੇ[ਸੋਧੋ]

  1. ਪਰਗਟ ਸਿੰਘ ਸਤੌਜ ਦਾ ਇੱਕ ਇੰਟਰਵਿਊ
  2. ਪਰਗਟ ਸਿੰਘ ਸਤੋਜ,ਭਾਗੂ ਨਾਵਲ,ਅਦਬੀ ਪਰਵਾਜ ਪਰਕਾਸ਼ਨ,ਮਾਨਸਾ 2009
  3. ਪਰਗਟ ਸਿੰਘ ਸਤੌਜ,ਤੀਵਿਆਂ ਨਾਵਲ,ਸੰਗਮ ਪਬਲੀਕੇਸ਼ਨ 2012

ਬਾਹਰੀ ਲਿੰਕ[ਸੋਧੋ]