ਪਰਤੀ ਪਰਿਕਥਾ
ਦਿੱਖ
ਲੇਖਕ | ਫਣੀਸ਼ਵਰ ਨਾਥ ਰੇਣੂ |
---|---|
ਮੂਲ ਸਿਰਲੇਖ | परती परिकथा |
ਭਾਸ਼ਾ | ਹਿੰਦੀ |
ਵਿਧਾ | ਆਂਚਲਿਕ ਨਾਵਲ |
ਪ੍ਰਕਾਸ਼ਕ | ਰਾਜਕਮਲ |
ਪ੍ਰਕਾਸ਼ਨ ਦੀ ਮਿਤੀ | 21 ਸਤੰਬਰ 1957 |
ਪਰਤੀ ਪਰਿਕਥਾ (परती परिकथा) ਭਾਰਤ ਦੇ ਪ੍ਰਸਿੱਧ ਸਾਹਿਤਕਾਰ ਫਣੀਸ਼ਵਰਨਾਥ ਰੇਣੁ ਦਾ ਪ੍ਰਸਿੱਧ ਨਾਵਲ ਹੈ। ਆਪਣੇ ਇੱਕ ਹੋਰ ਪ੍ਰਸਿੱਧ ਨਾਵਲ ਮੈਲਾ ਆਂਚਲ ਵਿੱਚ ਰੇਣੁ ਨੇ ਜਿਹਨਾਂ ਨਵੀਂ ਰਾਜਨੀਤਕ ਤਾਕਤਾਂ ਦਾ ਉਭਾਰ ਦਿਖਾਂਦੇ ਹੋਏ ਸੱਤਾਧਾਰੀ ਚਰਿਤਰਾਂ ਦੇ ਨੈਤਿਕ ਪਤਨ ਦਾ ਖਾਕਾ ਖਿੱਚਿਆ ਸੀ, ਉਹ ਪਰਿਕਿਰਿਆ ਪਰਤੀ ਪਰਿਕਥਾ ਨਾਵਲ ਵਿੱਚ ਪੂਰੀ ਹੁੰਦੀ ਹੈ। ਪਰਤੀ ਪਰਿਕਥਾ ਦਾ ਨਾਇਕ ਜਿੱਤਨ ਪਰਤੀ ਜ਼ਮੀਨ ਨੂੰ ਖੇਤੀ ਲਾਇਕ ਬਣਾਉਣ ਲਈ ਨਿੰਦਤ ਰਾਜਨੀਤੀ ਦਾ ਅਨੁਭਵ ਲੈ ਕੇ ਅਤੇ ਨਾਲ ਹੀ ਉਸ ਦਾ ਸ਼ਿਕਾਰ ਹੋਕੇ ਪਰਾਨਪੁਰ ਪਰਤਦਾ ਹੈ। ਪਰਾਨਪੁਰ ਦਾ ਰਾਜਨੀਤਕ ਦ੍ਰਿਸ਼ ਰਾਸ਼ਟਰੀ ਰਾਜਨੀਤੀ ਦਾ ਲਘੂ ਸੰਸਕਰਣ ਹੈ।[1]