ਸਮੱਗਰੀ 'ਤੇ ਜਾਓ

ਪਰਨਾਲਾ ਇਸ਼ਨਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਠੇ ਉੱਪਰਲੇ ਪਾਣੀ ਨੂੰ ਕੱਢਣ ਲਈ ਬਣੀ ਮੋਰੀ ਨੂੰ, ਜਿਸ ਅੱਗੇ ਲੱਕੜ ਜਾਂ ਟੀਨ ਜਾਂ ਰਬੜ ਦੀ ਨਾਲੀ ਲਾਈ ਜਾਵੇ, ਪਰਨਾਲਾ ਕਹਿੰਦੇ ਹਨ। ਇਸ਼ਨਾਨ, ਨ੍ਹਾਉਣ ਦੀ ਕਿਰਿਆ ਨੂੰ ਕਹਿੰਦੇ ਹਨ। ਪਰਨਾਲਾ ਇਸ਼ਨਾਨ ਉਸ ਇਸ਼ਨਾਨ ਨੂੰ ਕਹਿੰਦੇ ਹਨ ਜੋ ਸਾਉਣ ਮਹੀਨੇ ਦੇ ਪਹਿਲੇ ਮੀਂਹ ਸਮੇਂ ਨਵੇਂ ਜੰਮੇ ਬੱਚੇ ਨੂੰ ਕਰਾਇਆ ਜਾਂਦਾ ਹੈ। ਪੰਜ ਪਰਨਾਲਿਆਂ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ। ਉਸ ਇਕੱਠੇ ਕੀਤੇ ਪਾਣੀ ਨਾਲ ਬੱਚੇ ਦਾ ਇਸ਼ਨਾਨ ਕਰਾਇਆ ਜਾਂਦਾ ਹੈ। ਸਾਉਣ ਮਹੀਨੇ ਤੋਂ ਪਹਿਲੇ ਮਹੀਨਿਆਂ ਦੇ ਮੀਂਹਾਂ ਵਿਚ ਨਾ ਬੱਚੇ ਨੂੰ ਘਰ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਨਾ ਹੀ ਮੀਂਹ ਵਿਚ ਭਿੱਜਣ ਦਿੱਤਾ ਜਾਂਦਾ ਹੈ। ਇਹ ਰਸਮ ਜਿਆਦਾ ਖੱਤਰੀ ਜਾਤੀ ਦੇ ਲੋਕ ਕਰਦੇ ਹੁੰਦੇ ਹਨ। ਇਸ ਰਸਮ ਵਿਚ ਕੋਈ ਵੀ ਤਰਕ ਨਜ਼ਰ ਨਹੀਂ ਆਉਂਦਾ। ਇਸ ਲਈ ਹੁਣ ਇਹ ਰਸਮ ਬਿਲਕੁਲ ਖ਼ਤਮ ਹੋ ਗਈ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.