ਪਰਾਈਡ ਐਂਡ ਪਰੈਜੁਡਿਸ (1995 ਟੀ ਵੀ ਲੜੀ)
ਪਰਾਈਡ ਐਂਡ ਪਰੈਜੁਡਿਸ | |
---|---|
ਸ਼ੈਲੀ | ਪੋਸ਼ਾਕ ਡਰਾਮਾ |
'ਤੇ ਆਧਾਰਿਤ | ਪਰਾਈਡ ਐਂਡ ਪਰੈਜੁਡਿਸ, ਜੇਨ ਆਸਟਨ ਦਾ ਨਾਵਲ |
ਸਕਰੀਨਪਲੇ | ਐਂਡਰਿਊ ਡੇਵੀਸ |
ਨਿਰਦੇਸ਼ਕ | ਸਾਈਮਨ ਲੈਂਗਟਨ |
ਸਟਾਰਿੰਗ | ਜੈਨੀਫ਼ਰ ਏਹਲੇ ਕਾਲਿਨ ਫਿਰਥ |
ਥੀਮ ਸੰਗੀਤ ਸੰਗੀਤਕਾਰ | ਕਾਰਲ ਡੇਵਿਸ |
ਮੂਲ ਦੇਸ਼ | ਯੂਨਾਈਟਿਡ ਕਿੰਗਡਮ |
ਮੂਲ ਭਾਸ਼ਾ | ਅੰਗਰੇਜ਼ੀ |
ਸੀਰੀਜ਼ ਸੰਖਿਆ | 1 |
No. of episodes | 6 |
ਨਿਰਮਾਤਾ ਟੀਮ | |
ਨਿਰਮਾਤਾ | ਸੂ ਬਰਟਵਿਸਲ |
ਸਿਨੇਮੈਟੋਗ੍ਰਾਫੀ | ਜਾਨ ਕੇਨਵੇ |
ਲੰਬਾਈ (ਸਮਾਂ) | 327 ਮਿੰਟ |
ਰਿਲੀਜ਼ | |
Original network | ਬੀਬੀ 1 |
Picture format | 14:9 |
ਆਡੀਓ ਫਾਰਮੈਟ | ਸਟੀਰੀਓ |
Original release | 24 ਸਤੰਬਰ 1995 29 ਅਕਤੂਬਰ 1995 | –
ਪਰਾਈਡ ਐਂਡ ਪਰੈਜੁਡਿਸ ਇੱਕ ਛੇ-ਐਪੀਸੋਡ ਦਾ ਸਾਲ 1995 ਵਿੱਚ ਆਇਆ ਇੱਕ ਬ੍ਰਿਟਿਸ਼ ਟੈਲੀਵਿਜ਼ਨ ਡਰਾਮਾ ਹੈ, ਜੋ ਐਂਡਰਿਊ ਡੇਵਿਸ ਦੁਆਰਾ ਪਰਾਈਡ ਐਂਡ ਪਰੈਜੁਡਿਸ ਨਾਮ ਦੇ ਜੇਨ ਆਸਟਨ ਦੇ 1813 ਨਾਵਲ ਤੇ ਅਧਾਰਿਤ ਹੈ। ਜੈਨੀਫ਼ਰ ਏਹਲੇ ਅਤੇ ਕੋਲਿਨ ਫਰਥ ਨੇ ਐਲਿਜ਼ਬਥ ਬੇਨੇਟ ਅਤੇ ਮਿਸਟਰ ਡਾਰਸੀ ਦੀ ਭੂਮਿਕਾ ਨਿਭਾਈ ਹੈ। ਇਸ ਦਾ ਨਿਰਮਾਤਾ ਸੁ ਬਰਟਵਿਸਲ ਅਤੇ ਨਿਰਦੇਸਕ ਸਾਈਮਨ ਲੈਂਗਟਨ ਹੈ। ਇਸ ਨਾਟਕ ਦੀ ਮੁਖ ਨਿਰਮਾਤਾ ਬੀ.ਬੀ.ਸੀ. ਹੈ I ਇਸ ਨਾਟਕ ਦੇ ਲਈ ਅਮਰੀਕੀ ਏ ਐਂਡ ਈ ਨੈੱਟਵਰਕ ਨੇ ਫੰਡਿੰਗ (ਖਰਚਾ) ਕੀਤੀ ਸੀ I ਬੀ.ਬੀ.ਸੀ.1 ਨੇ ਮੂਲ ਤੌਰ ਤੇ 24 ਸਤੰਬਰ ਤੋਂ 29 ਅਕਤੂਬਰ 1995 ਤੱਕ 55 ਮਿੰਟ ਦੇ ਐਪੀਸੋਡ ਪ੍ਰਸਾਰਿਤ ਕੀਤੇ। ਏ ਐਂਡ ਈ ਨੈਟਵਰਕ ਨੇ 14 ਜਨਵਰੀ 1996 ਤੋਂ ਤਿੰਨ ਰਾਤਾਂ ਲਗਾਤਾਰ ਦੋ-ਦੋ ਐਪੀਸੋਡ (ਲੜੀਵਾਰ) ਪ੍ਰਸਾਰਿਤ ਕੀਤੇ। ਏਸ ਸੀਰੀਜ਼ ਦੇ ਕੁੱਲ ਛੇ ਐਪੀਸੋਡ ਹਨ।
ਪਰਾਈਡ ਐਂਡ ਪਰੈਜੁਡਿਸ ਨਾਟਕ ਨੂੰ ਕਈ ਪੁਰਸਕਾਰ ਭੀ ਮਿਲੇ I ਜੈਨੀਫ਼ਰ ਏਹਲੇ ਨੂੰ "ਬੇਸਟ ਏਕ੍ਟ੍ਰੇਸ" ਦੇ ਲਈ BAFTA ਟੇਲੀਵਿਜਨ ਖਿਤਾਬ ਵੀ ਮਿਲਿਆ I
ਕਹਾਣੀ
[ਸੋਧੋ]ਏਪੀਸੋਡ 1: ਮਿਸਟਰ ਚਾਰਲਸ ਬਿੰਗਲੇ ਇੱਕ ਅਮੀਰ ਅਤੇ ਜਵਾਨ ਆਦਮੀ ਹੈ, ਜੋ ਇੰਗਲੈੰਡ ਹਾਰਟਫੋਰਡਸ਼ਾਇਰ ਦੇ ਮੇਰੀਟਨ ਪਿੰਡ ਦੇ ਨੇੜੇ ਨੈਦਰਫ਼ੀਲਡ ਐਸਟੇਟ ਵਿੱਚ ਕੁਝ ਦਿਨਾਂ ਵਾਸਤੇ ਆਉਂਦਾ ਹੈ। ਉਸਦੇ ਨਾਲ ਉਸਦੀ ਭੈਣ ਕੈਰੋਲਿਨ ਬਿੰਗਲੇ ਵੀ ਆਉਂਦੀ ਹੈ I ਉਸਦੇ ਨਾਲ ਉਸਦਾ ਖਾਸ ਮਿੱਤਰ ਫਿਟ੍ਜ਼ਵਿਲਿਯਮ ਡਾਰਸੀ ਵੀ ਆਉਂਦਾ ਹੈ I ਸ਼੍ਰੀਮਤੀ ਬੈਨੇਟ ਚਾਹੁੰਦੀ ਹੈ ਕਿ ਉਸਦੀ ਪੰਜਾ ਧੀਆਂ (ਜੇਨ, ਐਲਿਜ਼ਾਬੈਥ, ਮੈਰੀ, ਕਿਟੀ ਅਤੇ ਲਿਡੀਆ) ਵਿਚੋਂ ਇੱਕ ਦਾ ਵਿਆਹ ਮਿਸਟਰ ਬਿੰਗਲੇ ਨਾਲ ਹੋ ਜਾਵੇ I ਬਿੰਗਲੇ ਇੱਕ ਸਥਾਨਕ ਪਾਰਟੀ ਦੇ ਵਿੱਚ ਜੇਨ ਬੈਨੇਟ ਨੂੰ ਪਸੰਦ ਕਰਦਾ ਹੈ ਅਤੇ ਉਸ ਨਾਲ ਡਾੰਸ ਵੀ ਕਰਦਾ ਹੈ I ਜਦਕਿ ਮਿਸਟਰ ਡਾਰਸੀ ਕਿਸੇ ਵੀ ਕੁੜੀ ਨਾਲ ਡਾੰਸ ਕਰਨ ਤੋਂ ਨਾਂ ਕਰ ਦਿੰਦਾ ਹੈ I ਉਹ ਐਲਿਜ਼ਾਬੈਥ ਬੈਨੇਟ ਨੂੰ ਵੀ ਮਨਾ ਕਰ ਦਿੰਦਾ ਹੈ, ਜੋ ਮਿਸਟਰ ਬੈਨੇਟ ਦੀ ਸਭ ਤੋਂ ਵੱਧ ਸਿਆਣੀ ਤੇ ਸੁੰਦਰ ਧੀ ਹੈ I ਉਹ ਮਿਸਟਰ ਡਾਰਸੀ ਨੂੰ ਘਮੰਡ (ਪ੍ਰਾਇਡ) ਕਰਨ ਵਾਲਾ ਇਨਸਾਨ ਸਮਝਦੀ ਹੈ I ਜੇਨ ਬੈਨੇਟ ਇੱਕ ਵਾਰ ਮਿਸਟਰ ਬਿੰਗਲੇ ਨੂੰ ਮਿਲਣ ਨੈਦਰਫ਼ੀਲਡ ਜਾਂਦੀ ਹੈ I ਰਸਤੇ ਵਿੱਚ ਮੀਂਹ ਕਾਰਨ ਉਹ ਬੀਮਾਰ ਹੋ ਜਾਂਦੀ ਹੈ ਤੇ ਐਲਿਜ਼ਾਬੈਥ ਬੈਨੇਟ ਆਪਣੀ ਭੈਣ ਨੂੰ ਮਿਲਣ ਆਉਂਦੀ ਹੈ I ਹੁਣ ਫੇਰ ਮਿਸਟਰ ਡਾਰਸੀ ਅਤੇ ਐਲਿਜ਼ਾਬੈਥ ਬੈਨੇਟ ਦੀ ਝੜਪ ਹੋ ਜਾਂਦੀ ਹੈ I
ਏਪੀਸੋਡ 2: ਮਿਸਟਰ ਵਿਲੀਅਮ ਕੋਲਿੰਜ਼ ਨਾਂ ਦਾ ਇੱਕ ਚਾਪਲੂਸ ਪਾਦਰੀ ਮਿਸਟਰ ਬੈਨੇਟ ਦੇ ਘਰੇ ਆਉਂਦਾ ਹੈ I ਉਹ ਮਿਸਟਰ ਬੈਨੇਟ ਦਾ ਰਿਸ਼ਤੇਦਾਰ ਹੈ ਅਤੇ ਲੌਂਗਬੌਰਨ ਐਸਟੇਟ ਦਾ ਵਾਰਸ ਹੈ I ਉਹ ਮਿਸਟਰ ਬੈਨੇਟ ਦੇ ਘਰ ਦਾ ਵੀ ਵਾਰਸ ਹੈ ਕਿਉਂਕਿ ਮਿਸਟਰ ਬੈਨੇਟ ਦਾ ਕੋਈ ਵੀ ਲੜਕਾ ਨਹੀਂ ਹੈ ਜੋ ਵਾਰਸ ਬਣ ਸਕੇ I ਉਹ ਮਿਸਟਰ ਬੈਨਟ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਲਈ ਉਹ ਆਪਣੇ ਆਪ ਨੂੰ ਦੋ ਹਫ਼ਤਿਆਂ ਦਾ ਦੌਰਾ ਕਰਨ ਲਈ ਸੱਦਾ ਦਿੰਦਾ ਹੈ, ਤਾਂ ਕਿ ਉਹ ਬੈਨੇਟ ਭੈਣਾ ਚੋਂ ਕਿਸੇ ਇੱਕ ਨੂੰ ਪਸੰਦ ਕਰ ਸਕੇ I ਹਾਲਾਂਕਿ, ਬੈਨੇਟ ਦੀਆਂ ਕੁੜੀਆਂ, ਮਿਸਟਰ ਕੋਲਿੰਜ਼ ਨੂੰ ਇੱਕ ਮਜ਼ਾਕੀਆ ਆਦਮੀ ਵਜੋਂ ਪਛਾਣਦੀਆਂ ਹਨ I ਇੱਕ ਦਿਨ, ਉਹ ਮਰਟਨ ਵਿਲੇਜ ਦੇ ਆਲੇ-ਦੁਆਲੇ ਘੁੰਮਦੀਆਂ ਹੋਈਆਂ, ਇੱਕ ਨਵੀਂ ਜਮ੍ਹਾ ਮਿਲੀਸ਼ੀਆ ਦੇ ਮੈਂਬਰਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਇੱਕ ਮਿਸਟਰ ਜਾਰਜ ਵਿਕਮ ਵੀ ਸ਼ਾਮਲ ਹੈI ਇੱਕ ਸਮਾਜਕ ਸਮਾਗਮ ਵਿੱਚ ਵਿਕਮ, ਐਲਿਜ਼ਬੈਥ ਨਾਲ ਦੋਸਤੀ ਕਰਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਮਿਸਟਰ ਡਾਰਸੀ ਦੇ ਪਿਤਾ ਨੇ ਮਰਣ ਤੋਂ ਪਹਿਲਾਂ ਵਿਕਮ ਨੂੰ ਜਾਇਦਾਦ ਵਿਚੋਂ ਕੁਝ ਹਿੱਸਾ ਵਿਕਮ ਦੇ ਨਾਮ ਵੀ ਕਰ ਦਿੱਤਾ ਸੀ I ਪਰ ਡਾਰਸੀ ਈਰਖਾ ਦੇ ਕਾਰਨ ਵਿਕਮ ਨੂੰ ਬੇਦਖਲ ਕਰ ਦਿੱਤਾ। ਇਕ ਹੋਰ ਸਮਾਜਕ ਡਾੰਸ ਪਾਰਟੀ ਦੇ ਮੌਕੇ ਤੇ, ਡਾਰਸੀ ਨੇ ਐਲਿਜ਼ਾਬੈਥ ਨੂੰ ਨੈਦਰਫ਼ੀਲਡ ਵਿਖੇ ਆਪਣੇ ਨਾਲ ਡਾਂਸ ਕਰਨ ਵਾਸਤੇ ਕਿਹਾ ਜਿਸ ਨਾਲ ਐਲਿਜ਼ਾਬੈਥ ਹੈਰਾਨ ਹੋ ਗਈ I ਉਹ ਉਸ ਨਾਲ ਡਾੰਸ ਕਰਦੀ ਹੈ I ਮਿਸਟਰ ਕੋਲਿੰਜ਼ ਅਗਲੇ ਦਿਨ ਐਲਿਜ਼ਾਬੈਥ ਨੂੰ ਵਿਆਹ ਦੀ ਪੇਸ਼ਕਸ਼ ਕਰਦਾ ਹੈ I ਪਰ ਐਲਿਜ਼ਾਬੈਥ ਸਾਫ਼ ਮਨਾ ਕਰ ਦਿੰਦੀ ਹੈ I ਐਲਿਜ਼ਾਬੈਥ ਦੀ ਮਾਂ ਵੀ ਉਸਨੂੰ ਵਿਆਹ ਵਾਸਤੇ ਰਾਜੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਐਲਿਜ਼ਾਬੈਥ ਗੁੱਸੇ ਨਾਲ ਮਨਾ ਹੀ ਕਰਦੀ ਰਹਿੰਦੀ ਹੈ I
ਏਪੀਸੋਡ 3:
ਫ਼ਿਲਮ
ਫੋਟੋਗਰਾਫੀ ਦੇ ਨਿਰਦੇਸ਼ਕ ਜੋਹਨ ਕੇਨਵੇ ਨੇ ਸੁਪਰ 16mm ਫਿਲਮ ਦੀ ਵਰਤੋਂ ਕੀਤੀ, ਜਿਸ ਵਿੱਚ 16: 9 ਦੀ ਤੁਲਨਾ ਵਿੱਚ ਥੋੜ੍ਹਾ ਜਿਹਾ ਛੋਟਾ ਵਾਈਡ-ਸਕ੍ਰੀਨ ਵਾਲਾ ਅਨੁਪਾਤ ਹੈ, ਪਰ ਲੜੀ ਮੂਲ ਤੌਰ ਤੇ 4: 3 ਪੈਨ ਅਤੇ ਸਕੈਨ ਪ੍ਰਸਾਰਿਤ ਕੀਤੀ ਗਈ ਸੀ। [1]
ਹਵਾਲੇ
[ਸੋਧੋ]- ↑ DVD talk http://www.dvdtalk.com/reviews/36926/pride-and-prejudice/ retrieved 12 September 2014