ਸਮੱਗਰੀ 'ਤੇ ਜਾਓ

ਪਰਾਗ ਮੈਨੀਫੈਸਟੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਾਗ ਮੈਨੀਫੈਸਟੋ (ਰੂਸੀ: Пражский Манифест) ਇੱਕ ਦਸਤਾਵੇਜ਼ ਹੈ ਜੋ ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਜਰਮਨੀ ਨਾਲ ਮਿਲ ਕੇ, ਸੋਵੀਅਤ ਨੇਤਾ ਯੋਸਿਫ਼ ਸਟਾਲਿਨ ਨੂੰ ਲਾਹੁਣ ਅਤੇ ਰੂਸ ਵਿੱਚ ਇਕਗੈਰ-ਕਮਿਊਨਿਸਟ ਸਰਕਾਰ ਨੂੰ ਸਥਾਪਤ ਕਰਨ ਲਈ, ਰੂਸ ਦੀ ਸਾਬਕਾ ਸੋਵੀਅਤ ਫੌਜ ਅਤੇ ਨਾਗਰਿਕਾਂ ਦੇ ਇੱਕ  ਕਮਿਊਨਿਸਟ ਵਿਰੋਧੀ ਗਠਜੋੜ, ਰੂਸ ਦੇ ਲੋਕਾਂ ਦੀ ਮੁਕਤੀ ਦੇ ਲਈ ਕਮੇਟੀ ਦੇ ਕਈ ਮੈਂਬਰਾਂ ਦੁਆਰਾ ਬਣਾਇਆ ਗਿਆ ਸੀ।

ਮੈਨੀਫੈਸਟੋ ਦਾ ਆਰੰਭ ਇੱਕ ਪ੍ਰਸਤਾਵਨਾ ਦੇ ਨਾਲ ਕੀਤਾ ਗਿਆ ਹੈ ਜਿਸ ਵਿੱਚ  ਜਬਰ ਅਤੇ ਬਨਾਉਟੀ ਅਕਾਲਾਂ ਦੇ ਨਾਲ, ਅਤੇ ਨਿੱਜੀ ਆਜ਼ਾਦੀ ਦੇ ਦਮਨ ਦੁਆਰਾ ਆਬਾਦੀ ਦੀ ਨਸਲਕੁਸ਼ੀ ਸਮੇਤ ਸੋਵੀਅਤ ਸੰਘ ਦੇ ਲੋਕਾਂ ਦੇ ਖਿਲਾਫ ਕਥਿਤ ਅਪਰਾਧਾਂ ਲਈ ਸਟਾਲਿਨ ਦੀ ਸਖਤ ਆਲੋਚਨਾ ਕੀਤੀ ਗਈ ਹੈ। ਪਰ, ਉਸੇ ਹੀ ਪ੍ਰਸਤਾਵਨਾ ਵਿੱਚ, ਯੂਰਪ ਨੂੰ ਆਜ਼ਾਦ ਨਾ ਕਰਾਉਣ, ਸਗੋਂ ਜਿੱਤਣ ਦੀ ਕੋਸ਼ਿਸ਼ ਵਿੱਚ ਸਹਿਯੋਗੀਆਂ ("ਸੰਯੁਕਤ ਰਾਜ ਅਮਰੀਕਾ ਅਤੇ ਬਰਤਾਨੀਆ ਦੀਆਂ ਹਕੂਮਤਾਂ") ਦੇ ਸਟਾਲਿਨ ਨਾਲ ਮਿਲ ਜਾਣ ਦਾ ਦੋਸ਼ ਵੀ ਲਾਇਆ ਗਿਆ ਹੈ।