ਪਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੇਤੀ ਕੰਮਾਂ ਲਈ ਜਾਂ ਹੋਰ ਕੰਮਾਂ ਲਈ ਬਲਦਾਂ, ਊਠਾਂ ਨੂੰ ਹੱਕਣ ਵਾਲੀ ਬਾਂਸ ਦੀ ਪਤਲੀ ਸੋਟੀ ਨੂੰ ਪਰਾਣੀ ਕਹਿੰਦੇ ਹਨ। ਬਹੁਤੀਆਂ ਪੁਰਾਣੀਆਂ ਦੇ ਮੱਥੇ ਇਕ ਛੋਟੀ ਜਿਹੀ ਨੋਕਦਾਰ ਮੇਖ ਲੱਗੀ ਹੁੰਦੀ ਹੈ। ਇਸ ਲੇਖ ਨੂੰ ਆਰ ਕਹਿੰਦੇ ਸਨ। ਆਰ ਦੀ ਵਰਤੋਂ ਢਿੱਲੇ ਤੇ ਹੌਲੀ ਹੌਲੀ ਚਲਦੀ ਬਲਦਾਂ ਦੀ ਜੋੜੀ ਦੇ ਚੱਡਿਆਂ ਵਿਚ ਲਾ ਕੇ ਬਲਦਾਂ ਵਿਚ ਫੁਰਤੀ ਲਿਆਉਣ ਲਈ, ਤੇਜ਼ੀ ਲਿਆਉਣ ਲਈ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਜਿਹੜੇ ਰਥ ਅਤੇ ਗੱਡੇ ਬਰਾਤਾਂ ਲੈ ਕੇ ਜਾਂਦੇ ਸਨ ਉਨ੍ਹਾਂ ਦੇ ਸ਼ੁਕੀਨ ਗਾਡੀਆ ਕੋਲ ਜੋਗਾਂ ਨੂੰ ਹੱਕਣ ਵਾਲੀਆਂ ਪੁਰਾਣੀਆਂ ਦੇ ਅੱਗੇ ਚਮੜੇ ਦੀਆਂ ਬਰੀਕ ਵੱਧਰੀਆਂ ਬੰਨ੍ਹੀਆਂ ਹੁੰਦੀਆਂ ਸਨ। ਇਨ੍ਹਾਂ ਵੱਧਰੀਆਂ ਨੂੰ ਛਾਂਟਾਂ ਕਹਿੰਦੇ ਸਨ। ਯੱਕੇ ਚਲਾਉਣ ਵਾਲਿਆਂ ਕੋਲ ਵੀ ਇਹ ਛਾਂਟਾ ਲੱਗੀਆਂ ਤੇ ਆਰਾਂ ਲੱਗੀਆਂ ਪੁਰਾਣੀਆਂ ਹੁੰਦੀਆਂ ਸਨ। ਹੁਣ ਨਾ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਹੈ। ਨਾ ਰਥ ਰਹੇ ਹਨ। ਨਾ ਗੱਡੇ ਨਾ ਖਰਾਸ। ਹੁਣ ਸਿਰਫ ਜਿਹੜੇ ਵਿਅਕਤੀ ਮੇਲਿਆਂ ਵਿਚ ਬਲਦਾਂ ਦੀ ਜੋੜੀ ਨਾਲ ਠੋਕਰ/ਗੱਡੀਆਂ ਭਜਾਉਂਦੇ ਹਨ, ਉਨ੍ਹਾਂ ਕੋਲ ਹੀ ਛਾਂਟਾਂ ਤੇ ਆਰਾਂ ਲੱਗੀਆਂ ਪੁਰਾਣੀਆਂ ਹੁੰਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.