ਪਲਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲਟੂ ਸਾਹਿਬ ਇੱਕ ਸੰਤ ਕਵੀ ਸੀ। ਉਸ ਨੂੰ ਦੂਸਰਾ ਕਬੀਰ ਵੀ ਕਿਹਾ ਜਾਂਦਾ ਹੈ।

ਜਾਣ ਪਛਾਣ[ਸੋਧੋ]

ਸੰਤ ਪਲਟੂ ਸਾਹਿਬ ਦੇ ਜਨਮ ਜਾਂ ਮਰਨ ਦੇ ਸਮੇਂ ਦਾ ਨਿਸ਼ਚਿਤ ਪਤਾ ਨਹੀਂ ਚੱਲਦਾ। ਅਯੋਧਿਆ ਤੋਂ ਚਾਰ ਕੁ ਮੀਲ ਤੇ ਰਾਮਕੋਟ ਵਿੱਚ ਉਸ ਦੀ ਇੱਕ ਸਮਾਧੀ ਹੈ ਜਿੱਥੇ ਉਸ ਦੀ ਮੌਤ ਦੀ ਤਾਰੀਖ ਆਸ਼ਵਿਨ ਸ਼ੁਕਲਾ 12 ਦੱਸੀ ਗਈ ਹੈ, ਪਰ ਕੋਈ ਸੰਵਤ‌ ਨਹੀਂ ਦਿੱਤਾ ਗਿਆ ਅਤੇ ਇਸ ਪ੍ਰਕਾਰ ਉਸ ਦੇ ਚੇਲੇ ਹੁਲਾਸਦਾਸ ਦੇ ਗਰੰਥ ਬਰਹਮਵਿਲਾਸ ਵਿੱਚ ਇਨ੍ਹਾਂ ਦਾ ਜਨਮਕਾਲ ਮਾਘ ਸੁਦੀ 7 ਐਤਵਾਰ, ਸੰਵਤ 1826 ਦੱਸਿਆ ਗਿਆ ਹੈ, ਪਰ ਅਜਿਹਾ ਲੱਗਦਾ ਹੈ ਕਿ ਇਹ ਆਪ ਉਸ ਦੇ ਉਹਨਾਂ ਤੋਂ ਦੀਕਸ਼ਾ ਹਾਸਲ ਕਰਨ ਦਾ ਹੀ ਸਮਾਂ ਹੋਵੇਗਾ।

ਸੰਤ ਪਲਟੂ ਜਾਤੀ ਦਾ ਕਾਂਦੂ ਬਾਣੀਆ ਸੀ ਅਤੇ ਇਹ ਨਗਜਲਾਲਪੁਰ (ਜ਼ਿਲ੍ਹਾ ਫੈਜਾਬਾਦ), ਵਿੱਚ ਜੋ ਆਜਮਗੜ੍ਹ ਜ਼ਿਲ੍ਹੇ ਦੀ ਪੱਛਮੀ ਸੀਮਾ ਦੇ ਨਜ਼ਦੀਕ ਹੈ, ਪੈਦਾ ਹੋਇਆ ਸੀ, ਪਰ ਆਪ ਦੇ ਮਾਤਾ-ਪਿਤਾ ਦੇ ਨਾਮਾਂ ਦਾ ਕਿਤੇ ਚਰਚਾ ਨਹੀਂ ਮਿਲਦਾ।

ਬਾਣੀ[ਸੋਧੋ]

ਪਲਟੂ ਦੀ ਕਵਿਤਾ ਵਿੱਚ ਹੱਟੀ, ਹਟਵਾਣੀਆ, ਤੱਕੜੀ, ਵੱਟੇ, ਸੌਦਾ, ਗਾਹਕ, ਤੋਲ, ਇੱਥੋਂ ਤੱਕ ਕਿ ਡੰਡੀ ਮਾਰਨ ਵਰਗੇ ਬਿੰਬ ਤੇ ਪ੍ਰਤੀਕ ਅਕਸਰ ਮਿਲਦੇ ਹਨ। ਪ੍ਰਚੱਲਤ ਕਰਮ-ਕਾਂਡ ਦਾ ਉਸਨੇ ਬੇਕਿਰਕ ਖੰਡਨ ਕੀਤਾ ਹੈ। ਇਸੇ ਕਾਰਨ ਉਸਨੂੰ ਦੂਜਾ ਕਬੀਰ ਆਖਿਆ ਗਿਆ ਤੇ ਕੱਟੜ-ਪੰਥੀਆਂ ਨੇ ਉਸਨੂੰ ਜ਼ਿੰਦਾ ਜਲਾ ਦਿੱਤਾ ਸੀ।[1] ਉਸਦਾ ਨਾਮ ਸ਼ਮਸ ਤਬਰੇਜ਼, ਮਨਸੂਰ, ਸੁਕਰਾਤ, ਸਰਮਦ ਅਤੇ ਗੁਰੂ ਅਰਜਨ ਵਰਗੇ ਸ਼ਹੀਦ ਫ਼ਕੀਰਾਂ ਵਿੱਚ ਵੀ ਗਿਣਿਆ ਜਾ ਸਕਦਾ ਹੈ।

ਕਾਵਿ-ਨਮੂਨਾ[ਸੋਧੋ]

ਤੂੰ ਮਾਯਾ ਕਯਾ ਮੋਹੇ ਨਚਾਵੇ ਮੈਂ ਹੂੰ ਖੂਬ ਨਚਨੀਆ ਰੇ
ਈਹਾਂ ਤਨਿਕ ਗਲੇ ਨਾ ਤੇਰੀ ਮੈਂ ਹੂੰ ਪਲਟੂ ਬਨੀਆ ਰੇ।।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2017-05-21. Retrieved 2017-10-23. {{cite web}}: Unknown parameter |dead-url= ignored (|url-status= suggested) (help)