ਸਮੱਗਰੀ 'ਤੇ ਜਾਓ

ਪਹਿਲੀ ਪਾਕਿਸਤਾਨੀ ਕ਼ੌਮੀ ਪੰਜਾਬੀ ਕਾਨਫ਼ਰੰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਲੀ ਪਾਕਿਸਤਾਨੀ ਕ਼ੌਮੀ ਪੰਜਾਬੀ ਕਾਨਫ਼ਰੰਸ 28 ਦਸੰਬਰ 2014 ਨੂੰ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੀ ਮੰਗ ਲਈ ਲਾਹੌਰ ਵਿੱਚ ਹੋਈ। ਇਹ ਕਾਨਫ਼ਰੰਸ ਸਮਾਜੀ ਸੰਗਠਨ ਪੰਜਾਬੀ ਪ੍ਰਚਾਰ ਨੇ 'ਪੰਜਾਬੀ ਕਿਉਂ ਜ਼ਰੂਰੀ ਏ' ਦੇ ਸਿਰਨਾਵੇਂ ਨਾਲ਼ ਕੀਤੀ।[1] ਪੰਜਾਬ ਵਿੱਚ ਪੰਜਾਬੀ ਨੂੰ ਲਾਗੂ ਕਰਨ ਦੀ ਮੰਗ ਪੁਰਾਣੀ ਹੈ। 2014 ਦੇ ਅੰਤ ਤੇ ਕਈ ਲੋਕਾਂ ਆਪਣੀ ਏਸ ਪੁਰਾਣੀ ਮੰਗ ਨੂੰ ਸਰਕਾਰ ਤੇ ਆਮ ਲੋਕਾਂ ਤੱਕ ਅਪੜਾਨ ਦੀ ਫ਼ਿਰ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚ ਅਹਿਮਦ ਰਜ਼ਾ ਪੰਜਾਬੀ ਤੇ ਤਾਰਿਕ ਜਟਾਲਾ ਮੋਹਰੀ ਸਨ। ਪੰਜਾਬੀ ਕੰਪਲੈਕਸ, ਕਜ਼ਾਫ਼ੀ ਸਟੀਡੀਮ ਲਾਹੌਰ ਵਿੱਚ 100 ਤੋਂ ਵਧ ਪੰਜਾਬੀ ਸੂਝਵਾਨ ਇਕੱਠੇ ਹੋਏ ਤੇ ਇੱਕ ਮਿਲਣੀ ਕੀਤੀ। ਪੰਜਾਬੀ ਬੋਲੀ ਤੇ ਗੱਲ ਕਰਨ ਵਾਲਿਆਂ ਵਿੱਚ ਮੁਸ਼ਤਾਕ ਸੂਫ਼ੀ, ਤਾਰਿਕ ਗੁੱਜਰ, ਸਈਦ ਭੁੱਟਾ, ਪੰਜਾਬ ਅਸੰਬਲੀ ਦੇ ਮੈਂਬਰ ਕਮਰ ਇਸਲਾਮ,ਇਸ਼ਤੇਆਕ ਅਹਿਮਦ, ਜਮੀਲ ਪਾਲ਼, ਡਾਕਟਰ ਅਜ਼ਹਰ ਮਹਿਮੂਦ, ਰਿਆਜ਼ ਅਹਿਮਦ ਸ਼ਾਦ, ਸਈਦ ਫਾਰਾਨੀ ਤੇ ਪ੍ਰਵੀਨ ਮੁਲਕ ਸ਼ਾਮਿਲ ਸਨ। ਕਾਨਫ਼ਰੰਸ ਦਾ ਮੁੱਢ ਹੀਰ ਵਾਰਿਸ ਸ਼ਾਹ ਦੀ ਸ਼ਾਇਰੀ ਨਾਲ ਰੱਖਿਆ ਗਿਆ। ਅਫ਼ਜ਼ਲ ਸਾਹਿਰ ਹੋਰਾਂ ਏਸ ਕਾਨਫ਼ਰੰਸ ਨੂੰ ਚਲਾਇਆ। ਲੋਕਾਂ ਨੇ ਪੰਜਾਬ ਵਿੱਚ ਦੂਜੇ ਸੂਬਿਆਂ ਵਾਂਗੂੰ ਬੱਚਿਆਂ ਲਈ ਸਕੂਲਾਂ ਵਿੱਚ ਪੰਜਾਬੀ ਨੂੰ ਲਾਗੂ ਕਰਨ ਦਾ ਆਖਿਆ। ਗੱਲਾਂ ਮਗਰੋਂ ਇੱਕ ਮਤਾ ਹਾਲ ਵਿੱਚ ਬੈਠੇ ਲੋਕਾਂ ਅੱਗੇ ਰੱਖਿਆ ਗਿਆ।[2]

ਮਤਾ

[ਸੋਧੋ]

'ਅੱਜ ਅਸੀਂ ਪਹਿਲੀ ਕੌਮੀ ਪੰਜਾਬੀ ਕਾਨਫ਼ਰੰਸ ਦੇ ਮੌਕੇ ਉੱਤੇ ਯੂ ਐਨ ਓ ਦੇ ਚਾਰਟਰ ਮੂਜਬ ਬੁਨਿਆਦੀ ਇਨਸਾਨੀ ਹੱਕ ਮੁੱਢਲੀ ਤਾਲੀਮ ਮਾਂ ਬੋਲੀ ਰਾਹੀਂ ਹਾਸਲ ਕਰਨ ਦੀ ਮੰਗ ਕਰਦੇ ਆਂ। ਪਾਕਿਸਤਾਨੀ ਪੰਜਾਬ ਦੇ ਬਾਰਾਂ ਕਰੋੜ ਵਾਸੀਆਂ ਦੇ ਬਾਲਾਂ ਨੂੰ ਮਾਂ ਬੋਲੀ ਵਿੱਚ ਮੁੱਢਲੀ ਤਾਲੀਮ ਦਿੱਤੀ ਜਾਵੇ। ਇਹ ਹੱਕ ਸਾਨੂੰ ਆਈਨ ਪਾਕਿਸਤਾਨ ਵੀ ਦਿੰਦਾ ਏ ਤੇ ਬਾਕੀ ਸੂਬਿਆਂ ਏਸ ਹੱਕ ਨੂੰ ਮੰਨ ਲਿਆ ਏ। ਕੀ ਇਹ ਹਾਲ ਏਸ ਮਤੇ ਦੀ ਮਨਜ਼ੂਰੀ ਦਿੰਦਾ ਏ?'

ਕਵਿਤਾ ਪਾਠ

[ਸੋਧੋ]

ਤਕਰੀਰਾਂ ਤੇ ਮਤੇ ਮਗਰੋਂ ਪੰਜਾਬੀ ਸ਼ਾਇਰਾਂ ਅੰਜੁਮ ਕੁਰੈਸ਼ੀ, ਬਾਬਾ ਗ਼ੁਲਾਮ ਹੁਸੈਨ ਨਦੀਮ, ਸਾਬਰ ਅਲੀ ਸਾਬਰ ਬਾਬਾ ਨਜਮੀ ਤੇ ਅਫ਼ਸਲ ਸਾਹਿਰ ਹੋਰਾਂ ਆਪਣੀਆਂ ਕਵਿਤਾਵਾਂ ਸੁਣਾਈਆਂ।

ਨਾਟਕ

[ਸੋਧੋ]

ਫ਼ੈਸਲਾਬਾਦ ਤੋਂ ਆਈ ਕੁਕਨੁਸ ਦੇ ਨਾਂ ਦੀ ਇੱਕ ਨਾਟਕ ਟੋਲੀ ਨੇ ਅਪਣਾ ਨਾਟਕ ਵਿਖਾਇਆ। ਪ੍ਰੋਫ਼ੈਸਰ ਤੌਹੀਦ ਅਹਿਮਦ ਚਿੱਠਾ ਇਹਦੇ ਅਗਮਾਨ ਸਨ ਤੇ ਆਇਸ਼ਾ ਸਲੀਮ ਹੋਰਾਂ ਇਹਦੇ ਬਾਰੇ ਦੱਸਿਆ।

ਹਵਾਲੇ

[ਸੋਧੋ]