ਅਫ਼ਜ਼ਲ ਸਾਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਜ਼ਲ ਸਾਹਿਰ
ਅਫ਼ਜ਼ਲ ਸਾਹਿਰ
ਅਫ਼ਜ਼ਲ ਸਾਹਿਰ
ਮੂਲ ਨਾਮ
ਅਫ਼ਜ਼ਲ
ਜਨਮ (1974-04-14) 14 ਅਪ੍ਰੈਲ 1974 (ਉਮਰ 50)
ਫੈਸਲਬਾਦ , ਪਾਕਿਸਤਾਨ ਪੰਜਾਬ
ਕਿੱਤਾਅਧਿਆਪਨ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਪਾਕਿਸਤਾਨ
ਸ਼ੈਲੀਲੈਅਬੱਧ ਨਜ਼ਮ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਨਾਲ ਸੱਜਣ ਦੇ ਰਹੀਏ ਵੋ

ਅਫ਼ਜ਼ਲ ਸਾਹਿਰ (ਜਨਮ 14 ਅਪਰੈਲ 1974)[1] ਪਾਕਿਸਤਾਨ ਦਾ ਨਾਮਵਰ ਸ਼ਾਇਰ, ਲੇਖਕ ਅਤੇ ਪੱਤਰਕਾਰ ਹੈ। ਉਸ ਦੀ ਸ਼ਾਇਰੀ ਦਾ ਮੁਹਾਵਰਾ ਲੋਕ-ਗਾਇਕੀ ਅਤੇ ਕਿੱਸਾ-ਕਾਵਿ ਅਤੇ ਸੂਫੀ ਸ਼ਾਇਰਾਂ ਦੇ ਕਾਵਿ ਦੇ ਬਹੁਤ ਨੇੜੇ ਹੈ।[2] ਉਹ ਪਾਕਿਸਤਾਨ ਦੇ ਇੱਕ ਰੇਡੀਓ ’ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ ’ਤੇ ਕੰਮ ਕਰਦਾ ਹੈ। ਉਹ ਪੰਜਾਬੀ ਬੋਲੀ ਦੀ ਝੋਲੀ ਇੱਕ ਕਵਿਤਾ ਦੀ ਕਿਤਾਬ `ਨਾਲ ਸੱਜਣ ਦੇ ਰਹੀਏ ਵੋ` ਪਾ ਚੁੱਕਾ ਹੈ।

ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸੀ।

ਨਮੂਨਾ ਸ਼ਾਇਰੀ[ਸੋਧੋ]

ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ
(ਇਸ ਜੀਵਨ ਤੋਂ ਰੱਜੇ)

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. ਜਤਿੰਦਰਪਾਲ ਸਿੰਘ ਜੌਲੀ, ਜਗਜੀਤ ਕੌਰ ਜੌਲੀ (2006). ਸੁਫ਼ਨੇ ਲੀਰੋ ਲੀਰ. ਨਾਨਕ ਸਿੰਘ ਪੁਸਤਕ ਮਾਲਾ. p. 49.
  2. ਅਫ਼ਜ਼ਲ ਸਾਹਿਰ ਦੀ ਸ਼ਾਇਰੀ: ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ - ਸੁਖਿੰਦਰ