ਪਹਿਲੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੰਨੇ ਹੋਏ ਆਟੇ ਦੀ ਅੱਗ ਦੇ ਸੇਕ ਤੇ ਪਕਾਏ ਗੋਲ ਫੁਲਕੇ ਨੂੰ ਰੋਟੀ ਕਹਿੰਦੇ ਹਨ। ਪਹਿਲੀ ਰੋਟੀ ਉਹ ਹੁੰਦੀ ਹੈ ਜੋ ਤਵੇ ਜਾਂ ਤਵੀ ਤੇ ਪਹਿਲਾਂ ਪਕਾਈ ਜਾਵੇ। ਪਹਿ ਸਮਿਆਂ ਵਿਚ ਲੋਕ ਅਨਪੜ੍ਹ ਸਨ। ਅੰਧ ਵਿਸ਼ਵਾਸੀ ਸਨ, ਪਰ ਧਰਮੀ ਸਨ। ਪੰਡਤਾਂ ਵੱਲੋਂ ਪਾਏ ਵਹਿਮਾਂ ਭਰਮਾਂ ਨੂੰ ਮੰਨਦੇ ਸਨ। ਇਸ ਕਰਕੇ ਪਹਿਲੇ ਸਮਿਆਂ ਵਿਚ ਪਹਿਲੀ ਪਕਾਈ ਰੋਟੀ ਨੂੰ ਰੱਬ/ਪਰਮਾਤਮਾ ਦੇ ਨਾਂ ਤੇ ਦਾਨ ਕਰਨ ਦਾ ਰਵਾਜ ਸੀ। ਸਿੱਖ ਪਰਿਵਾਰ ਪਹਿਲੀ ਰੋਟੀ ਨੂੰ ਗੁਰਦੁਵਾਰੇ ਦੇ ਭਾਈ ਨੂੰ ਦੇ ਦਿੰਦੇ ਸਨ। ਹਿੰਦੂ ਪਰਿਵਾਰ ਮੰਦਰ ਦੇ ਪੁਜਾਰੀ/ਪੋਹਿਤ/ਪੰਡਤ ਨੂੰ ਦੇ ਦਿੰਦੇ ਸਨ। ਜੇਕਰ ਪਹਿਲੀ ਰੋਟੀ ਪਰਿਵਾਰ ਦੇ ਮੈਂਬਰਾਂ ਨੂੰ ਦੇਣੀ ਹੀ ਹੁੰਦੀ ਸੀ ਤਾਂ ਪੁਰਸ਼ ਮੈਂਬਰ ਨੂੰ ਨਹੀਂ ਦਿੱਤੀ ਜਾਂਦੀ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਪਹਿਲੀ ਰੋਟੀ ਖਾਣ ਨਾਲ ਉਸ ਪੁਰਸ਼ ਨੂੰ ਦਫਤਰਾਂ ਤੇ ਕਚਹਿਰੀਆਂ ਦੇ ਕੰਮਾਂ ਵਿਚ ਜਿੱਤ ਪ੍ਰਾਪਤ ਨਹੀਂ ਹੋਵੇਗੀ।

ਇਹ ਅੰਧ ਵਿਸ਼ਵਾਸ ਦੀ ਰਸਮ ਸੀ। ਇਸ ਵਿਚ ਕੋਈ ਵੀ ਤਰਕ ਨਹੀਂ ਹੈ। ਲੋਕ ਹੁਣ ਜਾਗਰਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਪਹਿਲੀ ਰੋਟੀ ਨੂੰ ਹੁਣ ਨਾ ਕੋਈ ਗੁਰਦੁਵਾਰੇ ਦੇ ਭਾਈ ਨੂੰ ਅਤੇ ਨਾ ਹੀ ਮੰਦਰ ਦੇ ਪੁਜਾਰੀ ਨੂੰ ਦਿੰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.