ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਸ਼ਰਧਾਮ ਮੰਦਰ, ਨਵੀਂ ਦਿੱਲੀ, ਭਾਰਤ ਵਿੱਚ ਇੱਕ ਹਿੰਦੂ ਮੰਦਰ

ਮੰਦਰ ਜਾਂ ਮੰਦਿਰ (ਸੰਸਕ੍ਰਿਤ: मंदिरम ਤੋਂ, IAST: Maṁdiraṁ) ਹਿੰਦੂਆਂ ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। ਇਹ ਅਰਾਧਨਾ ਅਤੇ ਪੂਜਾ-ਅਰਚਨਾ ਲਈ ਨਿਸ਼ਚਿਤ ਕੀਤੀ ਹੋਈ ਥਾਂ ਜਾਂ ਦੇਵਸਥਾਨ ਹੈ। ਯਾਨੀ ਜਿਸ ਥਾਂ ਕਿਸੇ ਆਰਾਧੀਆ ਦੇਵ ਦੇ ਪ੍ਰਤੀ ਧਿਆਨ ਜਾਂ ਚਿੰਤਨ ਕੀਤਾ ਜਾਵੇ ਜਾਂ ਉੱਥੇ ਮੂਰਤੀ ਇਤਆਦਿ ਰੱਖ ਕੇ ਪੂਜਾ-ਅਰਚਨਾ ਕੀਤੀ ਜਾਵੇ ਉਸਨੂੰ ਮੰਦਰ ਕਹਿੰਦੇ ਹਨ। ਮੰਦਰ ਦਾ ਸ਼ਾਬਦਿਕ ਅਰਥ 'ਘਰ' ਹੈ। ਵਸਤੂਤ: ਸਹੀ ਸ਼ਬਦ 'ਦੇਵਮੰਦਰ', 'ਸ਼ਿਵਮੰਦਰ', 'ਕਾਲ਼ੀਮੰਦਰ' ਆਦਿ ਹਨ।

ਅਤੇ ਮੱਠ ਉਹ ਥਾਂ ਹੈ ਜਿੱਥੇ ਕਿਸੇ ਸੰਪ੍ਰਦਾਏ, ਧਰਮ ਜਾਂ ਪਰੰਪਰਾ ਵਿਸ਼ੇਸ਼ ਵਿੱਚ ਸ਼ਰਧਾ ਰੱਖਣ ਵਾਲੇ ਚੇਲਾ ਆਚਾਰੀਆ ਜਾਂ ਧਰਮਗੁਰੂ ਆਪਣੇ ਸੰਪ੍ਰਦਾਏ ਦੇ ਹਿਫਾਜਤ ਅਤੇ ਸੰਵਰੱਧਨ ਦੇ ਉਦੇਸ਼ ਨਾਲ ਧਰਮ ਗ੍ਰੰਥਾਂ ’ਤੇ ਵਿਚਾਰ ਵਿਮਰਸ਼ ਕਰਦੇ ਹਨ ਜਾਂ ਓਹਨਾਂ ਦੀ ਵਿਆਖਿਆ ਕਰਦੇ ਹੈ ਜਿਸਦੇ ਨਾਲ ਉਸ ਸੰਪ੍ਰਦਾਏ ਦੇ ਮੰਨਣ ਵਾਲਿਆਂ ਦਾ ਹਿੱਤ ਹੋ ਅਤੇ ਓਹਨਾਂ ਨੂੰ ਪਤਾ ਚੱਲ ਸਕੇ ਕਿ ਓਹਨਾਂ ਦੇ ਧਰਮ ਵਿੱਚ ਕੀ ਹੈ। ਉਦਾਹਰਨ ਲਈ ਬੋਧੀ ਵਿਹਾਰਾਂ ਦੀ ਤੁਲਣਾ ਹਿੰਦੂ ਮੱਠਾਂ ਜਾਂ ਈਸਾਈ ਮੋਨੇਸਟਰੀਜ ਨਾਲ ਕੀਤੀ ਜਾ ਸਕਦੀ ਹੈ। ਪਰ ਮੱਠ ਸ਼ਬਦ ਦਾ ਪ੍ਰਯੋਗ ਸ਼ੰਕਰਾਚਾਰੀਆ ਦੇ ਕਾਲ ਯਾਨੀ ਸੱਤਵੀਂ ਜਾਂ ਅਠਵੀਂ ਸ਼ਤਾਬਦੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।

ਤਾਮਿਲ ਭਾਸ਼ਾ ਵਿੱਚ ਮੰਦਰ ਨੂੰ 'ਕੋਈਲ' ਜਾਂ 'ਕੋਵਿਲ' (கோவில்) ਕਹਿੰਦੇ ਹਨ।

Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png