ਚੱਕਾ
ਚੱਕਾ ਜਾਂ ਪਹੀਆ ਇੱਕ ਗੋਲ਼ ਹਿੱਸਾ ਹੁੰਦਾ ਹੈ ਜੋ ਧੁਰੇ (ਐਕਸਲ) ਦੇ ਬਿਅਰਿੰਗ ਉੱਤੇ ਘੁੰਮਣ ਵਾਸਤੇ ਨੀਯਤ ਕੀਤਾ ਹੁੰਦਾ ਹੈ। ਚੱਕਾ ਕਈ ਸਾਦੀਆਂ ਮਸ਼ੀਨਾਂ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਧੁਰੇ ਸਣੇ ਚੱਕਾ ਭਾਰੀਆਂ ਚੀਜ਼ਾਂ ਦੀ ਢੋਆ-ਢੁਆਈ ਨੂੰ ਸੌਖਾ ਬਣਾਉਂਦਾ ਹੈ।
ਗੋਲ ਚੱਕਰ ਨੂੰ ਪਹੀਆ ਕਹਿੰਦੇ ਹਨ। ਮੈਂ ਤੁਹਾਨੂੰ ਗੱਡੇ ਦੇ ਪਹੀਏ ਬਾਰੇ ਦੱਸਣ ਲੱਗਿਆਂ ਹਾਂ। ਪਹੀਆ ਹੀ ਗੱਡੇ ਨੂੰ ਚਾਲ ਦਿੰਦਾ ਹੈ। ਗਤੀ ਦਿੰਦਾ ਹੈ। ਪਹੀਆ ਹੀ ਗੱਡੇ ਨੂੰ ਅੱਗੇ ਚਲਾਉਂਦਾ ਹੈ। ਪਹੀਏ ਦੇ ਵਿਚਾਲੇ ਜੋ ਮੋਟੀ ਗੋਲ ਜਿਹੀ ਲੱਕੜ ਲੱਗੀ ਹੁੰਦੀ ਹੈ, ਉਸਨੂੰ ਨਾਭ ਕਹਿੰਦੇ ਹਨ। ਨਾਭ ਵਿਚ ਗਲੀ ਹੁੰਦੀ ਹੈ। ਇਸ ਗਲ਼ੀ ਵਿਚ ਹੀ ਗੱਡੇ ਦਾ ਧੁਰਾ ਫਿੱਟ ਹੁੰਦਾ ਹੈ। ਇਸ ਧੁਰੇ ਦੁਆਲੇ ਹੀ ਪਹੀਆ ਘੁੰਮਦਾ ਹੈ। ਨਾਭ ਦੇ ਉਪਰ ਗਜ਼ ਲੱਗੇ ਹੁੰਦੇ ਹਨ। ਗਜ਼ਾਂ ਦੇ ਉੱਤੇ ਮੋਟੀਆਂ ਪਰ ਥੋੜੀਆਂ ਗੋਲ ਜਿਹੀਆਂ ਲੱਕੜਾਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਲੱਕੜਾਂ ਨੂੰ ਪੁੱਠੀਆਂ ਕਹਿੰਦੇ ਹਨ। ਇਹ ਪੁੱਠੀਆਂ ਹੀ ਪਹੀਏ ਨੂੰ ਗੋਲ ਬਣਾਉਂਦੀਆਂ ਹਨ। ਪੁੱਠੀਆਂ ਨੂੰ ਆਪਸ ਵਿਚ ਜੋੜਨ ਲਈ ਇਨ੍ਹਾਂ ਪੁੱਠੀਆਂ ਵਿਚ ਇਕ ਗੁੰਮ ਚੂਲ ਪਾਈ ਹੁੰਦੀ ਹੈ। ਇਹ ਚੂਲ ਬਾਹਰੋਂ ਨਹੀਂ ਦਿੱਸਦੀ। ਇਸ ਗੁੰਮ ਚੂਲ ਨੂੰ ਮੁਹਾਲ ਕਹਿੰਦੇ ਹਨ। ਇਸ ਵਿਧੀ ਨਾਲ ਗੱਡੇ ਦਾ ਪਹੀਆ ਤਿਆਰ ਹੁੰਦਾ ਹੈ।[1]
ਹੁਣ ਗੱਡੇ ਹੀ ਨਹੀਂ ਰਹੇ। ਇਸ ਲਈ ਗੱਡਿਆਂ ਦੇ ਪਹੀਏ ਕਿਥੋਂ ਰਹਿਣੇ ਹਨ ?
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.