ਸਮੱਗਰੀ 'ਤੇ ਜਾਓ

ਪਾਂਚੋ ਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ੍ਰੈਨਸਿਸਕੋ "ਪਾਂਚੋ" ਬੀਆ
ਪਾਂਚੋ ਬੀਆ
ਛੋਟਾ ਨਾਮਫ੍ਰੈਨਸਿਸਕੋ ਬੀਆ
ਪਾਂਚੋ ਬੀਆ
El Centauro del Norte (ਉੱਤਰ ਦਾ ਘੋੜਾ-ਆਦਮੀ)
ਜਨਮ(1878-06-05)5 ਜੂਨ 1878
ਲਾ ਕੋਯੋਤਾਡਾ, ਸਨ ਜੁਆਨ ਡੇਲ ਰਿਓ, ਡੁਰਾਂਗੋ, ਮੈਕਸੀਕੋ
ਮੌਤ20 ਜੁਲਾਈ 1923(1923-07-20) (ਉਮਰ 45)
ਪਰਾਲ, ਚਿਹੂਆਹੂਆ, ਮੈਕਸੀਕੋ
ਦਫ਼ਨ
ਰੈਂਕਜਨਰਲ
Commands heldਦਿਵਿਸੀਅਨ ਡੈਲ ਨੋਰਟੇ (ਉੱਤਰੀ ਡਿਵੀਜ਼ਨ ਕਮਾਂਡਰ)
ਜੀਵਨ ਸਾਥੀਮਾਰੀਆ ਲੂਜ਼ ਕੋਰਲ, ਚਰਚ ਵਿੱਚ ਵਿਆਹ, 1911.[1]
ਦਸਤਖ਼ਤ

ਫ੍ਰੈਨਸਿਸਕੋ "ਪਾਂਚੋ" ਬੀਆ (ਜਨਮ ਹੋਸੇ ਡੋਰੋਤੀਓ ਅਰੈਂਗੋ ਅਰੈਮਬੋਲਾ; 5 ਜੂਨ 1878 – 20 ਜੁਲਾਈ 1923) ਇੱਕ ਮੈਕਸੀਕਨ ਇਨਕਲਾਬੀ ਜਨਰਲ ਅਤੇ ਮੈਕਸੀਕਨ ਇਨਕਲਾਬ ਦੀਆਂ ਸਭ ਤੋਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਸੀ। 

ਸੰਵਿਧਾਨਕਤਾਵਾਦੀਆਂ ਦੀ ਸੈਨਾ ਵਿੱਚ División del Norte (ਉੱਤਰੀ ਭਾਗ ਦਾ) ਕਮਾਂਡਰ ਹੋਣ ਦੇ ਨਾਤੇ ਉਹ ਉੱਤਰੀ ਮੈਕਸੀਕਨ ਰਾਜ ਚਿਹੂਆਹੂਆ ਦੇ ਇੱਕ ਫੌਜੀ ਜ਼ਿੰਮੀਦਾਰ (ਕੈਡੀਲੋ) ਸੀ। ਖੇਤਰ ਦੇ ਆਕਾਰ ਅਤੇ ਖਣਿਜ ਪਦਾਰਥਾਂ ਕਰਕੇ, ਉਸ ਨੇ ਵਿਆਪਕ ਸਰੋਤ ਮਿਲੇ। ਵੀਆ 1913 ਅਤੇ 1914 ਵਿੱਚ ਚਿਹੂਆਹੂਆ ਦਾ ਆਰਜ਼ੀ ਗਵਰਨਰ ਵੀ ਸੀ। ਵੀਆ ਨੂੰ ਜੁਲਾਈ 1914 ਵਿੱਚ ਵਿਕਤੋਰੀਆਨੋ ਵੇਰਤ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਨਿਰਣਾਇਕ ਫੌਜੀ ਜਿੱਤਾਂ ਦਾ ਸਿਹਰਾ ਵੀ ਦਿੱਤਾ ਜਾ ਸਕਦਾ ਹੈ। ਵੀਆ ਨੇ ਫਿਰ ਵੇਰਤ ਦੇ ਖਿਲਾਫ ਗੱਠਜੋੜ ਵਿੱਚ ਆਪਣੇ ਸਾਬਕਾ ਲੀਡਰ ", ਸੰਵਿਧਾਨਵਾਦੀਆਂ ਦੇ ਪਹਿਲੇ ਮੁਖੀ ਵਿਨਸਤੀਨੋ ਕੈਰਾਂਜਾ ਦੇ ਨਾਲ ਲੜਿਆ। ਵੀਆ ਦਾ ਦੱਖਣੀ ਕ੍ਰਾਂਤੀਕਾਰੀ ਐਮੀਲੋਆ ਜ਼ਾਪਤਾ ਨਾਲ ਗੱਠਜੋੜ ਸੀ, ਜੋ ਮੋਰੇਲਸ ਦੇ ਆਪਣੇ ਖੇਤਰ ਵਿੱਚ ਲੜਦਾ ਰਿਹਾ। ਕੈਰੰਜ਼ਾ ਦੀਆਂ ਤਾਕਤਾਂ ਜਦੋਂ ਮੈਕਸੀਕੋ ਸ਼ਹਿਰ ਤੋਂ ਪਿੱਛੇ ਹਟੀਆਂ ਤਾਂ ਦੋ ਕਰਾਂਤੀਕਾਰੀ ਜਰਨੈਲ ਸੰਖੇਪ ਜਿਹੇ ਸਮੇਂ ਲਈ ਮਿਲ ਕੇ ਚੱਲੇ ਸਨ। ਬਾਅਦ ਵਿੱਚ, ਵੀਆ ਦੀ ਉਦੋਂ ਤੱਕ ਕਦੇ ਨਾ ਹਾਰਨ ਵਾਲੀ ਡਿਵੀਜ਼ਨ ਡੈੱਲ ਨੋਰਟ ਨੇ ਕੈਰਨਿਸਿਸਤਾ ਜਨਰਲ ਅਲਵਰਰੋ ਓਬੇਗਨ ਦੇ ਅਧੀਨ ਕੈਰਾਂਜਾ ਦੀਆਂ ਫ਼ੌਜਾਂ ਨਾਲ ਲੜਾਈ ਲੜੀ ਅਤੇ 1915 ਵਿੱਚ ਸੈਲਾ ਦੀ ਲੜਾਈ ਵਿੱਚ ਹਾਰ ਗਿਆ ਸੀ। 1 ਨਵੰਬਰ 1915 ਨੂੰ ਐਗੂਆ ਪ੍ਰਿਤਾ ਦੀ ਦੂਜੀ ਲੜਾਈ ਵਿੱਚ ਵੀਆ ਨੂੰ ਫਿਰ ਕੈਰਾਂਜਾ ਨੇ ਹਰਾਇਆ, ਜਿਸ ਤੋਂ ਬਾਅਦ ਵੀਆ ਦੀ ਫ਼ੌਜ ਦਾ ਇੱਕ ਮਹੱਤਵਪੂਰਨ ਫੌਜੀ ਤਾਕਤ ਦੇ ਰੂਪ ਵਿੱਚ ਪਤਨ ਹੋ ਗਿਆ। 

ਵੀਆ ਨੇ ਬਾਅਦ ਵਿੱਚ ਇੱਕ ਮਾਰੋ ਅਤੇ ਦੋੜੋ ਦੇ ਹਮਲੇ ਅਗਵਾਈ ਕੀਤੀ ਅਤੇ ਕੋਲੰਬਸ ਦੀ ਲੜਾਈ ਵਿੱਚ 9 ਮਾਰਚ, 19।6 ਨੂੰ ਛੋਟੇ ਅਮਰੀਕੀ-ਮੈਕਸੀਕਨ ਸਰਹੱਦੀ ਟਾਊਨ ਦੇ ਵਿਰੁੱਧ ਹਮਲੇ ਜਾਰੀ ਰੱਖੇ ਅਤੇ ਫਿਰ ਯੂਐਸ ਦੇ ਬਦਲਾ ਲੈਣ ਤੋਂ ਬਚਣ ਲਈ ਪਿੱਛੇ ਹੱਟ ਗਿਆ। ਅਮਰੀਕੀ ਸਰਕਾਰ ਨੇ ਅਮਰੀਕੀ ਫ਼ੌਜ ਦੇ ਜਨਰਲ ਜੌਨ ਜੇ. ਪ੍ਰਰਸ਼ਿੰਗ ਨੂੰ ਵੀਆ ਨੂੰ ਫੜਨ ਲਈ ਭੇਜਿਆ, ਪਰ ਵੀਆ ਮੈਕਸੀਕੋ ਦੇ ਸਭ ਤੋਂ ਵੱਡੇ ਪ੍ਰਭੁੱਤ ਖੇਤਰ ਵਿੱਚ ਗੁਰੀਲਾ ਢੰਗਾਂ ਨਾਲ ਬਚ ਜਾਂਦਾ ਰਿਹਾ ਅਤੇ ਆਖਰ ਇਹ ਨੌਂ ਮਹੀਨੇ ਦੀ (ਪਾਂਚੋ ਵੀਆ ਐਕਸਪੀਡੀਸ਼ਨ) ਫੇਲ੍ਹ ਹੋ ਗਈ। ਇਸ ਹਮਲੇ ਦਾ ਅੰਤ ਉਦੋਂ ਹੋਇਆ, ਜਦੋਂ ਅਮਰੀਕਾ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਪ੍ਰਵੇਸ਼ ਕੀਤਾ ਅਤੇ ਪਰਸ਼ਿੰਗ ਨੂੰ ਵਾਪਸ ਬੁਲਾ ਲਿਆਗਿਆ। 

1920 ਵਿੱਚ, ਵੀਆ ਨੇ ਕੈਰਾਂਜ਼ਾ ਦੀ ਮੌਤ ਮਗਰੋਂ ਮੈਕਸੀਕੋ ਸਰਕਾਰ ਨਾਲ ਇਕਰਾਰਨਾਮਾ ਕੀਤਾ ਅਤੇ ਦੁਸ਼ਮਣੀ ਤੋਂ ਮੁਕਤੀ ਪ੍ਰਾਪਤ ਕੀਤੀ ਅਤੇ ਉਸਨੂੰ ਪੈ੍ਰਾਲ, ਚਿਹੂਆਹੂਆ ਦੇ ਨੇੜੇ ਇੱਕ ਹੈਸੀਂਏਡਾ ਦਿੱਤਾ ਗਿਆ, ਜਿਸ ਨੂੰ ਉਸ ਨੇ ਆਪਣੇ ਸਾਬਕਾ ਸੈਨਿਕਾਂ ਲਈ ਇੱਕ "ਫੌਜੀ ਬਸਤੀ" ਵਿੱਚ ਬਦਲ ਦਿੱਤਾ। 1923 ਵਿੱਚ, ਜਦੋਂ ਪ੍ਰਧਾਨਗੀ ਦੀਆਂ ਚੋਣਾਂ ਆਈਆਂ, ਉਹ ਮੁੜ ਮੈਕਸੀਕੋ ਦੀ ਰਾਜਨੀਤੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਬਹੁਤੀ ਸੰਭਾਵਨਾ ਹੈ ਓਬੈਗਨ ਦੇ ਹੁਕਮ ਨਾਲ ਉਸ ਸਿਆਸੀ ਕਤਲ ਹੋ ਗਿਆ।  

ਜ਼ਿੰਦਗੀ ਵਿੱਚ, ਵੀਆ ਨੇ ਅੰਤਰਰਾਸ਼ਟਰੀ ਤੌਰ ਤੇ ਜਾਣੇ ਜਾਂਦੇ ਇਨਕਲਾਬੀ ਨਾਇਕ ਦੇ ਰੂਪ ਵਿੱਚ ਆਪਣੇ ਬਿੰਬ ਨੂੰ ਫੈਲਾਉਣ ਵਿੱਚ ਮਦਦ ਕੀਤੀ, ਜਿਸ ਨੇ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਆਪਣੇ ਆਪ ਨੂੰ ਸਿਤਾਰੇ ਵਜੋਂ ਪੇਸ਼ ਕੀਤਾ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ, ਖਾਸ ਤੌਰ ਤੇ ਜੌਹਨ ਰੀਡ ਨੂੰ ਇੰਟਰਵਿਊਆਂ ਦਿੱਤੀਆਂ।[2]

ਉਸਦੀ ਮੌਤ ਤੋਂ ਬਾਅਦ, ਉਸ ਨੂੰ ਕ੍ਰਾਂਤੀਕਾਰੀ ਨਾਇਕਾਂ ਦੀ ਕਤਾਰ ਤੋਂ ਬਾਹਰ ਕਰ ਦਿੱਤਾ ਗਿਆ, ਪਰ ਜਦੋਂ ਸੋਨੋਰਾਨ ਜਨਰਲ ਓਬਰੇਗਨ ਅਤੇ ਕੈਲਜ਼, ਜਿਨ੍ਹਾਂ ਨਾਲ ਉਹ ਕ੍ਰਾਂਤੀ ਦੌਰਾਨ ਲੜਿਆ ਸੀ, ਉਹ ਰਾਜਨੀਤਕ ਸਟੇਜ ਤੋਂ ਚਲੇ ਗਏ ਤਾਂ ਉਸ ਦੀ ਖ਼ੂਬ ਚਰਚਾ ਹੋਣ ਲੱਗੀ। ਕ੍ਰਾਂਤੀ ਦੇ ਸਰਕਾਰੀ ਵਰਣਨ ਤੋਂ ਵੀਆ ਦੀ ਰਹੀ ਬੇਦਖਲੀ ਨੇ ਸ਼ਾਇਦ ਉਸ ਦੀ ਮਰਨ ਉਪਰੰਤ ਪ੍ਰਸਿਧੀ ਨੇ ਯੋਗਦਾਨ ਪਾਇਆ ਸੀ। ਉਸ ਦੇ ਜੀਵਨ ਬਾਰੇ ਫਿਲਮਾਂ ਬਣੀਆਂ, ਅਤੇ ਮਸ਼ਹੂਰ ਲੇਖਕਾਂ ਨੇ ਉਸ ਬਾਰੇ ਨਾਵਲ ਲਿਖੇ। 1976 ਵਿੱਚ, ਉਸ ਦੀਆਂ ਅਸਥੀਆਂ, ਮੈਕਸਿਕੋ ਸਿਟੀ ਵਿੱਚ ਇਨਕਲਾਬ ਲਈ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਇਨਕਲਾਬ ਦੇ ਮਕਬਰੇ ਵਿੱਚ ਦੁਬਾਰਾ ਦਫਨਾਈਆਂ ਗਈਆਂ ਸਨ। ਇਨ੍ਹਾਂ ਜਸ਼ਨਾਂ ਵਿੱਚ ਉਸ ਦੀ ਵਿਧਵਾ ਲੂਜ਼ ਕੋਰਲ ਨੇ ਹਿੱਸਾ ਨਹੀਂ ਲਿਆ ਸੀ।[3][4]

ਹਵਾਲੇ

[ਸੋਧੋ]
  1. Friedrich Katz, The Life and Times of Pancho Villa. Stanford: Stanford University Press 1998, 147, 908
  2. John Reed, Insurgent Mexico [1914]. Reprint, New York: Simon & Schuster, Clarion Books 1969.
  3. Thomas Benjamin, La Revolución: Mexico's Revolution as Memory, Myth, and History. Austin: University of Texas Press 2000, p. 134.
  4. Friedrich Katz, The Life and Times of Pancho Villa. Stanford: Stanford University Press 1998, 789.